ਚੰਡੀਗੜ੍ਹ: ਮਿਸ ਵਰਲਡ ਏਸ਼ੀਆ 2019 ਰਹਿ ਚੁੱਕੀ ਸੁਮਨ ਰਾਓ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਖ਼ੂਬਸੂਰਤੀ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਬਾਹਰੀ ਖ਼ੂਬਸੂਰਤੀ ਹੀ ਜ਼ਰੂਰੀ ਨਹੀਂ ਹੁੰਦੀ, ਇਨਸਾਨ ਨੂੰ ਅੰਦਰੋਂ ਖ਼ੂਬਸੂਰਤ ਹੋਣਾ ਚਾਹੀਦਾ ਹੈ। ਸੁਮਨ ਰਾਓ ਨੇ ਆਪਣੇ ਕਰੀਅਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਹ ਇੱਕ ਮੱਧ ਵਰਗੀ ਪਰਿਵਾਰ ਤੋਂ ਆਉਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਹੋਰ ਪੜ੍ਹੋ: ਸਟ੍ਰੀਟ ਡਾਂਸਰ ਦੀ ਸਟਾਰ ਕਾਸਟ ਫ਼ਿਲਮ ਦੀ ਪ੍ਰਮੋਸ਼ਨ ਮੌਕੇ ਕੀਤਾ ਇੱਲੀਗਲ ਵੈਪਨ ਗੀਤ 'ਤੇ ਡਾਂਸ
ਰਾਜਸਥਾਨ ਦੇ ਇੱਕ ਪਿੰਡ 'ਚੋਂ ਨਿਕਲ ਕੇ ਉਹ ਮਿਸ ਵਰਲਡ ਏਸ਼ੀਆ ਬਣੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਮੁੰਬਈ ਦੇ ਪਹਿਲੇ ਸ਼ੋਅ ਬਾਰੇ ਵੀ ਦੱਸਿਆ। ਸ਼ੋਅ ਤੋਂ ਬਾਅਦ ਉਨ੍ਹਾਂ ਨੂੰ ਕਈ ਹੋਰ ਆਫ਼ਰ ਮਿਲਣ ਲੱਗ ਪਏ।
ਹੋਰ ਪੜ੍ਹੋ: 'ਚੰਨਾ ਵੇ' ਦੇ ਪੋਸਟਰ 'ਚ ਐਮੀ ਤੇ ਤਾਨੀਆ ਦੀ ਕੈਮੀਸਟਰੀ ਦੇ ਚਰਚੇ
ਇਸ ਦੇ ਨਾਲ ਹੀ ਸੁਮਨ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਸ ਇੰਡੀਆ ਚੁਣੇ ਜਾਣ ਤੋਂ ਬਾਅਦ ਇੰਟਰਨੈਸ਼ਨਲ ਈਵੈਂਟ ਜਾਣ ਵਾਸਤੇ ਬਹੁਤ ਜ਼ਿਆਦਾ ਤਿਆਰੀ ਕਰਨੀ ਪਈ ਸੀ। ਇਹ ਖਿਤਾਬ ਪਾਉਣ ਤੋਂ ਬਾਅਦ ਉਹ ਕਾਫ਼ੀ ਖੁਸ਼ ਹਨ ਤੇ ਇਸ ਦੇ ਨਾਲ ਹੀ ਜਿਹੜੀ ਕੁੜੀਆਂ ਫੈਸ਼ਨ ਇੰਡਸਟਰੀ ਵਿੱਚ ਜਾਣਾ ਚਾਹੀਦੀਆਂ ਹਨ ਉਨ੍ਹਾਂ ਨੂੰ ਸੁਮਨ ਨੇ ਇੱਕ ਸੁਨੇਹਾ ਦਿੰਦਿਆ ਕਿਹਾ ਕਿ ਸਾਰਿਆਂ ਨੂੰ ਮਿਹਨਤ ਕਰ ਅੱਗੇ ਵੱਧਣਾ ਚਾਹੀਦਾ ਹੈ। ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਮਜ਼ਬੂਤੀ ਨਾਲ ਕਰਨਾ ਚਾਹੀਦਾ ਹੈ।