ਚੰਡੀਗੜ੍ਹ: ਪੰਜਾਬ ਦੀ ਸਿਆਸਤ ਅੰਦਰ ਪਿਛਲੇ ਕਈ ਦਿਨਾਂ ਤੋ ਇੱਕ ਨਵੰਬਰ ਦਾ ਦਿਨ ਸੀਐੱਮ ਮਾਨ ਦੇ ਵਿਰੋਧੀਆਂ ਨੂੰ ਦਿੱਤੇ ਡਿਬੇਟ ਦੇ ਸੱਦੇ ਕਾਰਣ ਚਰਚਾ ਦਾ ਵਿਸ਼ਾ ਸੀ ਪਰ ਜਦੋਂ ਅੱਜ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ (Punjab Agriculture University ) ਵਿੱਚ ਡਿਬੇਟ ਦਾ ਤੈਅ ਕੀਤਾ ਸਮਾਂ ਅਤੇ ਸਥਾਨ ਵਿਰੋਧੀਆਂ ਦੀ ਉਡੀਕ ਕਰ ਰਿਹਾ ਸੀ ਤਾਂ ਸਾਰੇ ਵਿਰੋਧੀ ਇਸ ਤੋਂ ਟਾਲਾ ਵੱਟ ਗਏ। ਕੀ ਰਿਵਾਇਤੀ ਪਾਰਟੀਆਂ ਅਤੇ ਕੀ ਭਾਜਪਾ ਜਾਂ ਬਸਪਾ ਕੋਈ ਵੀ ਸੀਐੱਮ ਮਾਨ ਦੀ ਚੁਣੌਤੀ ਦਾ ਜਵਾਬ ਦੇਣ ਲਈ ਹਾਜ਼ਿਰ ਨਹੀਂ ਹੋਇਆ।
ਸਿਆਸੀ ਸਫ਼ਰ ਦਾ ਸਭ ਤੋਂ ਲੰਮਾ ਸੰਬੋਧਨ:ਵਿਰੋਧੀਆਂ ਦੇ ਮੈਦਾਨ ਵਿੱਚ ਉਤਰਨ ਦੀ ਮਨਾਹੀ ਮਗਰੋਂ ਸੀਐੱਮ ਮਾਨ ਨੂੰ ਖੁੱਲ੍ਹਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ। ਮੁੱਖ ਮੰਤਰੀ ਪੰਜਾਬ ਨੇ ਲਗਭਗ ਇੱਕ ਘੰਟਾ 25 ਮਿੰਟ ਤੱਕ ਲੁਧਿਆਣਾ ਵਿੱਚ ਲੋਕਾਂ ਨੂੰ ਸੰਬੋਧਨ (Addressing the people in Ludhiana) ਕੀਤਾ ਅਤੇ ਇਹ ਸੰਬੋਧਨ ਉਨ੍ਹਾਂ ਦੇ ਸਿਆਸੀ ਸਫ਼ਰ ਜਾਂ ਸੀਐੱਮ ਵਜੋਂ ਸਭ ਤੋਂ ਲੰਮਾਂ ਚੱਲਣ ਵਾਲਾ ਸੰਬੋਧਨ ਹੋ ਨਿੱਬੜਿਆ।
- Punjab Open Debate : ਮਹਾ ਡਿਬੇਟ ਦੇ ਮੰਚ 'ਤੇ ਇਕੱਲੇ ਨਜ਼ਰ ਆਏ ਮੁੱਖ ਮੰਤਰੀ ਭਗਵੰਤ ਮਾਨ, ਵਿਰੋਧੀ ਨਹੀਂ ਬਣੇ ਡਿਬੇਟ ਦਾ ਹਿੱਸਾ
- CM Mann Open Debate: ਮੁੱਖ ਮੰਤਰੀ ਮਾਨ ਵਲੋਂ ਖੁੱਲ੍ਹੀ ਬਹਿਸ ਦਾ ਸੱਦਾ, ਪਰ ਪੁਲਿਸ ਵਲੋਂ ਸ਼ਿਵ ਸੈਨਾ ਪ੍ਰਧਾਨ ਨੂੰ ਰਾਹ 'ਚ ਹੀ ਰੋਕਿਆ
- CM Mann Open Deabte Challenge: CM ਮਾਨ ਵਲੋਂ ਰੱਖੀ ਡਿਬੇਟ 'ਚ ਆਪਣੀ ਕੁਰਸੀ ਲੈਕੇ ਹਿੱਸਾ ਲੈਣ ਪੁੱਜਿਆ ਟੀਟੂ ਬਾਣੀਆ, ਪੁਲਿਸ ਨੇ ਰੋਕਿਆ ਬਾਹਰ