ਚੰਡੀਗੜ੍ਹ: ਸ਼ੁੱਕਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 1513 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 34 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੋਰੋਨਾ ਦੇ ਇਨ੍ਹਾਂ ਨਵੇਂ ਮਾਮਲਿਆਂ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 39327 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 14443 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 991 ਲੋਕਾਂ ਦੀ ਮੌਤ ਹੋਈ ਹੈ।
ਦਿਨ ਸ਼ੁੱਕਰਵਾਰ ਨੂੰ ਜੋ ਨਵੇਂ 1513 ਮਾਮਲੇ ਆਏ ਹਨ, ਉਨ੍ਹਾਂ ਵਿੱਚ 242 ਲੁਧਿਆਣਾ, 169 ਜਲੰਧਰ, 80 ਅੰਮ੍ਰਿਤਸਰ, 201 ਪਟਿਆਲਾ, 102 ਸੰਗਰੂਰ, 143 ਮੋਹਾਲੀ, 90 ਬਠਿੰਡਾ, 49 ਗੁਰਦਾਸਪੁਰ, 69 ਫਿਰੋਜ਼ਪੁਰ, 43 ਮੋਗਾ, 15 ਹੁਸ਼ਿਆਰਪੁਰ, 26 ਪਠਾਕਨੋਟ, 39 ਬਰਨਾਲਾ, 39 ਫ਼ਤਿਹਗੜ੍ਹ ਸਾਹਿਬ, 70 ਕਪੂਰਥਲਾ, 19 ਫ਼ਰੀਦਕੋਟ, 11 ਤਰਨਤਾਰਨ, 20 ਰੋਪੜ, 18 ਫ਼ਾਜ਼ਿਲਕਾ, 25 ਐੱਸਬੀਐੱਸ, 27 ਮੁਕਤਸਰ ਅਤੇ 16 ਮਾਨਸਾ ਤੋਂ ਸ਼ਾਮਲ ਹਨ।