ਚੰਡੀਗੜ੍ਹ: ਦੇਸ਼ ਭਰ ਵਿੱਚ ਕ੍ਰਿਸਮਸ ਦਾ ਤਿਉਹਾਰ ਧੂਮਧਾਮ ਨਾਲ ਮਣਾਇਆ ਜਾ ਰਿਹਾ ਹੈ। ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਸਾਈਕਲ ਗਿਰੀ ਗਰੁੱਪ ਵੱਲੋਂ ਸਾਈਕਲ ਰਾਈਡ ਕਰ ਕ੍ਰਿਸਮਸ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਔਰਤਾਂ ਅਤੇ ਬੱਚਿਆਂ ਨੇ ਭਾਗ ਲਿਆ। ਸਾਰੇ ਹੀ ਆਪੋ ਆਪਣੀ ਸਾਈਕਲ 'ਤੇ ਸੈਂਟਾ ਕਲਾਜ ਦੀ ਡਰੈੱਸ ਵਿੱਚ ਸਨ।
ਸੜਕਾਂ 'ਤੇ ਸੈਂਟਾ ਕਲਾਜ਼ ਬਣ ਕੇ ਉਤਰਿਆ ਸਾਈਕਲ ਗਿਰੀ ਗਰੁੱਪ
ਕ੍ਰਿਸਮਸ ਦੇ ਮੌਕੇ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਸਾਈਕਲ ਗਿਰੀ ਗਰੁੱਪ ਵੱਲੋਂ ਸਾਈਕਲ ਰਾਈਡ ਕਢੀ ਗਈ। ਇਸ ਦੌਰਾਨ ਕਈ ਬੱਚਿਆਂ ਅਤੇ ਨੌਜਵਾਨਾਂ ਨੇ ਭਾਗ ਲਿਆ।
ਇਸ ਮੌਕੇ ਇਸ ਰਾਈਡ ਦਾ ਹਿਸਾ ਬਣੀ ਸੁਨੈਨਾ ਨੇ ਦੱਸਿਆ ਕਿ ਸਾਈਕਲ ਗਿਰੀ ਅਜਿਹਾ ਗਰੁੱਪ ਹੈ ਜੋ ਕਿ ਚੰਡੀਗੜ੍ਹ ਦੇ ਵਿੱਚ ਹਰ ਤਿਉਹਾਰ 'ਤੇ ਸਾਈਕਲ ਰਾਈਡ ਕਰਦਾ ਹੈ ਅਤੇ ਲੋੜਵੰਦਾਂ ਦੀ ਮਦਦ ਕਰਕੇ ਇਹ ਤਿਉਹਾਰ ਮਨਾਉਂਦਾ ਹੈ। ਸੈਂਟਾ ਕਲਾਜ ਬਣ ਕੇ ਆਏ ਇੱਕ ਬੱਚੇ ਨੇ ਦੱਸਿਆ ਕਿ ਚੰਡੀਗੜ੍ਹ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਲਈ ਉਹ ਸਾਈਕਲ 'ਤੇ ਰਾਈਡ ਕਰਦੇ ਹਨ ਅਤੇ ਇਹ ਸਿਹਤ ਲਈ ਚੰਗਾ ਹੈ। ਉੱਥੇ ਹੀ ਗਰੁੱਪ ਮੈਂਬਰ ਅੰਕਿਤਾ ਨੇ ਕਿਹਾ ਕਿ ਇੰਨੀ ਠੰਡ ਵਿੱਚ ਬੱਚੇ ਅਤੇ ਨੌਜਵਾਨਾਂ ਨੇ ਇਸ ਵਿੱਚ ਭਾਗ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਨੂੰ ਪਾਲਿਊਸ਼ਨ ਫ੍ਰੀ ਬਣਾਉਣ ਦੇ ਲਈ ਸਾਈਕਲ ਦੀ ਵਰਤੋਂ ਵੱਧ ਤੋਂ ਵੱਧ ਕੀਤੀ ਜਾਵੇ।