ਚੰਡੀਗੜ੍ਹ : ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਬੰਧਕ ਵੀ.ਪੀ. ਸਿੰਘ ਬਦਨੌਰ ਨੇ ਚੰਡੀਗੜ੍ਹ ਵਿੱਚ ਕਰਫ਼ਿਊ ਲਾਉਣ ਦਾ ਫ਼ੈਸਲਾ ਕੀਤਾ ਹੈ। ਬਦਨੌਰ ਨੇ ਕਿਹਾ ਕਿ ਚੰਡੀਗੜ੍ਹ ਵਿੱਚ 24 ਮਾਰਚ ਦੀ ਅੱਧੀ ਰਾਤ ਤੋਂ ਹੀ ਕਰਫ਼ਿਊ ਲਾ ਦਿੱਤਾ ਜਾਵੇਗਾ।
ਵੀ.ਪੀ ਸਿੰਘ ਬਦਨੌਰ ਨੇ ਚੰਡੀਗੜ੍ਹ ਵਾਸੀਆਂ ਨੂੰ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਨੇ ਡੀ.ਜੀ.ਪੀ ਨੂੰ ਕਰਫ਼ਿਊ ਲਾਗੂ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ।
ਚੰਡੀਗੜ੍ਹ ਪ੍ਰਸ਼ਾਸਨ ਦੇ ਸਲਾਹਕਾਰ ਮਨੋਜ ਪਰੀਦਾ ਨੇ ਕਿਹਾ ਕਿ ਕਰਫ਼ਿਊ ਦੌਰਾਨ ਸੇਵਾਵਾਂ ਦੇਣ ਵਾਲੇ ਜਿਵੇਂ ਕਿ ਪੁਲਿਸ ਅਫ਼ਸਰਾਂ ਅਤੇ ਡਾਕਟਰਾਂ ਆਦਿ ਨੂੰ ਹੀ ਕਰਫ਼ਿਊ ਦੌਰਾਨ ਢਿੱਲ ਦਿੱਤੀ ਜਾਵੇਗੀ।ਪੰਜਾਬ, ਹਰਿਆਣਾ ਅਤੇ ਕੇਂਦਰੀ ਸਰਕਾਰ ਦੇ ਮੁਲਾਜ਼ਮ ਕਰਫ਼ਿਊ ਦੌਰਾਨ ਆਪਣੇ ਮੁੱਖ ਸਕੱਤਰਾਂ ਪਾਸ ਵਾਸਤੇ ਬੇਨਤੀ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਹੀ ਇੰਨ੍ਹਾਂ ਪਾਸਾਂ ਬਾਰੇ ਫ਼ੈਸਲਾ ਲੈ ਸਕਦੇ ਹਨ ਅਤੇ ਜ਼ਰੂਰਤ ਦੀਆਂ ਵਸਤਾਂ ਨੂੰ ਖ਼ਰੀਦਣ ਦੇ ਲਈ ਕਰਫ਼ਿਊ ਵਿੱਚ ਕੁੱਝ ਘੰਟਿਆਂ ਦੀ ਰਿਆਇਤ ਵੀ ਦਿੱਤੀ ਜਾ ਸਕਦੀ ਹੈ।
ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਸੇ ਵੀ ਸਹਾਇਤਾ ਅਤੇ ਜਾਣਕਾਰੀ ਲਈ ਸਹਾਇਤਾ ਨੰਬਰ 112 ਜਾਰੀ ਕੀਤਾ ਹੈ ਜੋ ਕਿ 24 ਘੰਟੇ ਲੋਕਾਂ ਦੀ ਸੇਵਾ ਕਰੇਗਾ। ਇਸ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਲਈ ਸੀਨੀਅਰ ਅਫ਼ਸਰਾਂ ਮੌਜੂਦ ਰਹਿਣਗੇ।
ਤੁਹਾਨੂੰ ਦੱਸ ਦਈਏ ਕਿ ਅੱਜ ਸ਼ਾਮ 5.00 ਵਜੇ ਤੱਕ ਸਹਾਇਤਾ ਨੰਬਰ 100 ਅਜਿਹੀਆਂ ਕਾਲਾਂ ਕੰਟਰੋਲ ਰੂਮ ਵਿੱਚ ਆਈਆਂ, ਜਿਸ ਵਿੱਚ ਲੋਕਾਂ ਨੇ ਸਿਰਫ਼ ਦੁਕਾਨਾਂ, ਦਫ਼ਤਰਾਂ ਅਤੇ ਲੋਕਾਂ ਦੇ ਇਕੱਠ ਸਬੰਧੀ ਹੀ ਪੁੱਛਿਆ ਸੀ।