ਚੰਡੀਗੜ੍ਹ ਡੈਸਕ :ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਆਪਣੀ ਮੁਲਾਂਕਣ ਕਰਨ ਦੀ ਵਿਧੀ ਵਿੱਚ ਵੱਡੇ ਫੇਰਬਦਲ ਕੀਤੇ ਹਨ। ਇਹ ਬਦਲਾਅ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕਰਦਿਆਂ CBSE ਵੱਲੋਂ ਹੁਣ ਵਿਅਕਤੀਗਤ ਵਿਸ਼ੇ ਦੀ ਕਾਰਗੁਜ਼ਾਰੀ 'ਤੇ ਧਿਆਨ ਕੇਂਦ੍ਰਤ ਕਰਨ ਦੀ ਹਦਾਇਤ ਕੀਤੀ ਹੈ। ਇਸਦੇ ਨਾਲ ਹੀ ਸੀਬੀਐਸਈ ਨੇ ਐਲਾਨ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਭਾਗਾਂ ਜਾਂ ਵਿਭਿੰਨਤਾਵਾਂ ਪ੍ਰਦਾਨ ਨਹੀਂ ਕੀਤੀਆਂ ਜਾਣਗੀਆਂ। ਭਾਵ ਕਿ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਬੋਰਡ ਦੀਆਂ ਪ੍ਰੀਖਿਆਵਾਂ ਅਰਥਾਤ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਡਿਵੀਜ਼ਨ ਅਤੇ ਡਿਸਟਿੰਕਸ਼ਨ ਦੇਣ ਤੋਂ ਨਾਂਹ ਕਰ ਦਿੱਤੀ ਹੈ। ਬੋਰਡ ਤੋਂ ਮਿਲੀ ਜਾਣਕਾਰੀ ਅਨੁਸਾਰ ਜੇਕਰ ਵਿਦਿਆਰਥੀ ਨੇ ਪੰਜ ਤੋਂ ਵੱਧ ਵਿਸ਼ੇ ਲਏ ਹਨ, ਤਾਂ ਇਹ ਸੰਸਥਾ ਜਾਂ ਉਸ ਸੰਸਥਾ ਦੇ ਮਾਲਿਕ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਹੜੇ ਪੰਜ ਵਿਸ਼ਿਆਂ ਨੂੰ ਸਭ ਤੋਂ ਵਧੀਆ ਮੰਨਦਾ ਹੈ।
CBSE ਬੋਰਡ ਨੇ ਮਾਰਕਿੰਗ ਪ੍ਰਣਾਲੀ 'ਚ ਕੀਤਾ ਵੱਡਾ ਬਦਲਾਅ, ਹੁਣ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਨਹੀਂ ਮਿਲੇਗੀ ਡਿਵੀਜ਼ਨ ਅਤੇ ਡਿਸਟਿੰਕਸ਼ਨ - 10th and 12th class board exams
ਸੀਬੀਐੱਸਈ ਨੇ ਆਪਣੀ ਮਾਰਕਿੰਗ ਪ੍ਰਣਾਲੀ ਵਿੱਚ ਬਦਲਾਅ ਕਰਦਿਆਂ ਫੈਸਲਾ ਕੀਤਾ ਹੈ ਕਿ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਡਿਵੀਜ਼ਨ ਅਤੇ ਡਿਸਟਿੰਕਸ਼ਨ ਨਹੀਂ ਦਿੱਤੀ ਜਾਵੇਗੀ। (CBSE Board made major changes in the marking system)
Published : Dec 1, 2023, 8:20 PM IST
|Updated : Dec 1, 2023, 10:00 PM IST
ਇਸ ਤੋਂ ਪਹਿਲਾਂ ਹੋਇਆ ਸੀ ਬਦਲਾਅ :ਸੀਬੀਐਸਈ ਮੁਤਾਹਿਕ ਵਿਦਿਆਰਥੀ ਨੇ ਕਿੰਨੇ ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ, ਉਸ ਨੇ ਕਿਹੜੇ ਵਿਸ਼ਿਆਂ ਵਿੱਚ ਡਿਸਟਿੰਕਸ਼ਨ ਹਾਸਲ ਕੀਤੀ ਹੈ ਅਤੇ ਉਸ ਦੀ ਡਿਵੀਜਨ ਕੀ ਹੈ, ਇਹ ਸਭ ਨਤੀਜੇ ਵਿੱਚ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਸੀਬੀਐਸਈ ਨੇ ਵੀ ਮੈਰਿਟ ਸੂਚੀ ਜਾਰੀ ਕਰਨੀ ਬੰਦ ਕੀਤੀ ਸੀ। ਹੁਣ ਬੋਰਡ ਨੇ ਇਹ ਨੋਟਿਸ ਕਈ ਸਵਾਲਾਂ ਦੇ ਜਵਾਬ 'ਚ ਜਾਰੀ ਕੀਤਾ ਹੈ, ਜਿਸ 'ਚ ਲੋਕਾਂ ਨੇ ਐਗਰੀਗੇਟ ਅੰਕ ਅਤੇ ਡਿਵੀਜਨ ਬਾਰੇ ਪੁੱਛ ਪੜਤਾਲ ਕੀਤੀ ਸੀ। ਬੋਰਡ ਮੁਤਾਬਿਕ ਉਨ੍ਹਾਂ ਦੇ ਪੱਖ ਤੋਂ ਨਾ ਤਾਂ ਕੁੱਲ ਅੰਕ ਦਿੱਤੇ ਜਾਣਗੇ ਅਤੇ ਨਾ ਹੀ ਡਿਵੀਜਨ ਦਾ ਜ਼ਿਕਰ ਹੋਵੇਗਾ। ਇਹੀ ਨਹੀਂ ਬੋਰਡ ਇਸ ਭੇਦ ਬਾਰੇ ਕੋਈ ਜਾਣਕਾਰੀ ਵੀ ਪ੍ਰਦਾਨ ਨਹੀਂ ਕਰੇਗਾ।
- AAP MLA ਕੁੰਵਰ ਵਿਜੇ ਪ੍ਰਤਾਪ ਨੇ ਫਿਰ ਆਪਣੀ ਹੀ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ, ਕਿਹਾ ਬਹਿਬਲਕਲਾਂ ਗੋਲੀਕਾਂਡ 'ਤੇ ਹੋ ਰਹੀ ਰਾਜਨੀਤੀ
- LPG Cylinder price hike: ਚੋਣਾਂ ਖਤਮ ਹੁੰਦੇ ਹੀ ਮਹਿੰਗਾਈ ਦੀ ਪਹਿਲੀ ਕਿਸ਼ਤ ਜਾਰੀ, ਵਪਾਰਕ ਗੈਸ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ
- ਪੰਨੂ ਦੇ ਕਥਿਤ ਕਤਲ ਸਾਜ਼ਿਸ਼ ਮਾਮਲੇ 'ਚ ਅਮਰੀਕਾ ਦੇ ਵਿਦੇਸ਼ ਮੰਤਰੀ ਦਾ ਵੱਡਾ ਬਿਆਨ, ਪੜ੍ਹੋ ਖਬਰ
ਸੰਸਥਾ ਖੁਦ ਲਵੇਗੀ ਫੈਸਲਾ :ਜੇਕਰ ਕਿਸੇ ਸੰਸਥਾ ਜਾਂ ਕਿਸੇ ਕੰਪਨੀ ਨੇ ਸੀਬੀਐਸਈ ਬੋਰਡ ਦੇ ਵਿਦਿਆਰਥੀਆਂ ਦੇ ਨਤੀਜੇ ਪਰਖਣੇ ਹਨ ਤਾਂ ਉਹ ਪੰਜ ਜਾਂ ਵੱਧ ਵਿਸ਼ਿਆਂ ਦੇ ਅਨੁਸਾਰ ਫੈਸਲਾ ਕਰ ਸਕਦਾ ਹੈ। ਇਸਦੇ ਨਾਲ ਹੀ ਜੇਕਰ ਕਿਸੇ ਵਿਦਿਆਰਥੀ ਨੇ ਪੰਜ ਤੋਂ ਵੱਧ ਵਿਸ਼ੇ ਚੁਣੇ ਹਨ ਤਾਂ ਉਸਦੀ ਸੰਸਥਾ ਨੂੰ ਇਹ ਫੈਸਲਾ ਕਰਨਾ ਪੈਣਾ ਹੈ ਕਿ ਉਹ ਕਿਹੜੇ ਪੰਜ ਵਿਸ਼ਿਆਂ ਨੂੰ ਸਭ ਤੋਂ ਵਧੀਆ ਵਿਸ਼ਿਆਂ ਵਿੱਚ ਗਿਣਨਾ ਚਾਹੁੰਦਾ ਹੈ। ਸੀਬੀਐਸਈ ਦੇ ਅਧਿਕਾਰੀਆਂ ਮੁਤਾਬਿਕ ਸੀਬੀਐਸਈ 10ਵੀਂ ਅਤੇ 12ਵੀਂ ਦੇ ਨਤੀਜਿਆਂ ਵਿੱਚ ਓਵਰਆਲ ਡਿਵੀਜ਼ਨ, ਡਿਸਟਿੰਕਸ਼ਨ ਜਾਂ ਐਗਰੀਗੇਟ ਅੰਕ ਨਹੀਂ ਦੇਵੇਗਾ ਅਤੇ ਬੋਰਡ ਨਾ ਤਾਂ ਫੀਸਦ ਗਿਣੇਗਾ ਅਤੇ ਨਾ ਹੀ ਨਤੀਜੇ ਵਿੱਚ ਇਸ ਦੀ ਕੋਈ ਜਾਣਕਾਰੀ ਦਰਜ ਕੀਤੀ ਜਾਵੇਗੀ।