ਚੰਡੀਗੜ੍ਹ:ਬੀਤੇ ਦਿਨੀ ਕੈਨੇਡਾ ਅਤੇ ਭਾਰਤ ਵਿਚਾਲੇ ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਨੂੰ ਲੈਕੇ ਵਿਵਾਦ ਛਿੜਿਆ, ਜੋ ਹੁਣ ਵੀ ਜਾਰੀ ਹੈ। ਇਸ ਦਰਮਿਆਨ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਕੈਨੇਡਾ ਵਿੱਚ ਰਹਿੰਦੇ ਹਿੰਦੂਆਂ ਨੂੰ ਭਾਰਤ ਜਾਣ ਲਈ ਆਖਿਆ ਸੀ। ਪੰਨੂ ਨੇ ਕਿਹਾ ਸੀ ਕਿ ਕੈਨੇਡਾ ਵਿੱਚ ਸਿਰਫ ਉਹੀ ਸਿੱਖ ਰਹਿ ਸਕਦੇ ਨੇ ਜੋ ਖਾਲਿਸਤਾਨੀ ਸਮਰਥਕ ਹਨ।
Canada Advise Pannu: ਕੈਨੇਡਾ ਦੇ ਰੱਖਿਆ ਮੰਤਰੀ ਨੇ ਖਾਲਿਸਤਾਨੀ ਗੁਰਪਤਵੰਤ ਪੰਨੂ ਨੂੰ ਦਿੱਤੀ ਨਸੀਹਤ, ਕਿਹਾ-ਇੱਥੇ ਨਫਰਤ ਫੈਲਾਉਣ ਵਾਲਿਆਂ ਲਈ ਨਹੀਂ ਕੋਈ ਥਾਂ - ਖਾਲਿਸਤਾਨੀ ਗੁਰਪਤਵੰਤ ਪੰਨੂੰ
ਭਾਰਤ ਅਤੇ ਕੈਨੇਡਾ ਦਰਮਿਆਨ ਜਾਰੀ ਤਣਾਅ ਦੇ ਮਾਹੌਲ ਵਿੱਚ ਖਾਲਿਸਤਾਨੀ ਗੁਰਪਤਵੰਤ ਪੰਨੂ ਨੇ ਹਿੰਦੂਆਂ ਨੂੰ ਕੈਨੇਡਾ ਛੱਡ ਕੇ ਭਾਰਤ ਜਾਣ ਲਈ ਆਖਿਆ ਸੀ, ਪਰ ਹੁਣ ਕੈਨੇਡਾ ਦੇ ਰੱਖਿਆ ਮੰਤਰੀ ਡੋਮਿਨਿਕ ਲੋਬਲੈਂਕ (Canada's Defense Minister Dominic LoBlanc) ਨੇ ਪੰਨੂ ਨੂੰ ਦੇਸ਼ ਅੰਦਰ ਨਫਰਤ ਨਾ ਫੈਲਾਉਣ ਲਈ ਤਾੜਨਾ ਕੀਤੀ ਹੈ।
Published : Sep 23, 2023, 7:05 AM IST
ਕੈਨੇਡਾ ਵੱਲੋਂ ਪੰਨੂੰ ਨੂੰ ਤਾੜਨਾ:ਖਾਲਿਸਤਾਨੀ ਪੰਨੂ ਦੇ ਵਿਗੜਦੇ ਬੋਲਾਂ ਨੂੰ ਲਗਾਮ ਦੇਣ ਲਈ ਖੁੱਦ ਕੈਨੇਡਾ ਦੇ ਰੱਖਿਆ ਮੰਤਰੀ ਡੋਮਿਨਿਕ ਲੋਬਲੈਂਕ ਅੱਗੇ ਆਏ ਅਤੇ ਉਨ੍ਹਾਂ ਨੇ ਪੰਨੂ ਨੂੰ ਕੈਨੇਡਾ ਵਿੱਚ ਨਫਰਤ ਫੈਲਾਉਣ ਤੋਂ ਵਰਜਿਆ। ਰੱਖਿਆ ਮੰਤਰੀ ਨੇ ਪੰਨੂ ਦੀ ਵੀਡੀਓ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਰੇ ਕੈਨੇਡੀਅਨ ਆਪਣੇ ਭਾਈਚਾਰੇ ਵਿੱਚ ਸੁਰੱਖਿਅਤ ਮਹਿਸੂਸ ਕਰਨ ਦੇ ਹੱਕਦਾਰ ਹਨ। ਹਿੰਦੂ ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਵੀਡੀਓ ਕੈਨੇਡੀਅਨ ਸਿਧਾਂਤਾਂ ਦੇ ਉਲਟ ਹੈ। ਇੱਥੇ ਹਮਲਿਆਂ, ਨਫ਼ਰਤ, ਡਰਾਉਣ ਜਾਂ ਡਰ ਦਾ ਮਾਹੌਲ ਪੈਦਾ ਕਰਨ ਵਾਲੀਆਂ ਕਾਰਵਾਈਆਂ ਲਈ ਕੋਈ ਥਾਂ ਨਹੀਂ ਹੈ। ਇਹ ਬਿਆਨ ਦੇ ਕੇ ਕੈਨੇਡੀਅਨ ਸਰਕਾਰ ਨੇ ਪੰਨੂ ਨੂੰ ਚੁੱਪ ਰਹਿਣ ਦੀ ਸਲਾਹ ਦਿੱਤੀ ਹੈ। (Canada reprimands Pannu)
- Khalistani Threat: ਖਾਲਿਸਤਾਨੀ ਸਿਰਫ ਭਾਰਤ ਨਹੀਂ ਕੈਨੇਡਾ ਲਈ ਵੀ ਨੇ ਖਤਰਾ, 38 ਸਾਲ ਪਹਿਲਾਂ ਖਾਲਿਸਤਾਨੀ ਲੈ ਚੁੱਕੇ ਨੇ ਸੈਂਕੜੇ ਕੈਨੇਡੀਅਨ ਲੋਕਾਂ ਦੀ ਜਾਨ
- Duneke Murder Confirmed: ਕੈਨੇਡਾ 'ਚ ਕਤਲ ਕੀਤੇ ਗੈਂਗਸਟਰ ਸੁੱਖਾ ਦੁਨੇਕੇ ਦੇ ਕਤਲ ਦੀ ਪੁਸ਼ਟੀ, ਕੈਨੇਡਾ ਪੁਲਿਸ ਨੇ ਮ੍ਰਿਤਕ ਦੀ ਕੀਤੀ ਪਛਾਣ
- England MP Reaction on Nijjar: ਕੈਨੇਡਾ ਪ੍ਰਧਾਨ ਮੰਤਰੀ ਟਰੂਡੋ ਦੇ ਬਿਆਨ ਤੋਂ ਇੰਗਲੈਂਡ ਦੇ ਸਿੱਖ ਚਿੰਤਤ, ਯੂਕੇ ਦੇ ਸੰਸਦ ਮੈਂਬਰਾਂ ਨੇ ਕਿਹਾ ਸਮਰਥਕ ਕਰ ਰਹੇ ਨੇ ਫੋਨ
ਹਿੰਦੂ ਸੰਗਠਨਾਂ ਨੇ ਖੋਲ੍ਹਿਆ ਹੈ ਮੋਰਚਾ: ਦੱਸ ਦਈਏ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਹਿੰਦੂਆਂ ਨੂੰ ਕੈਨੇਡਾ ਛੱਡ ਕੇ ਭਾਰਤ ਵਾਪਸੀ ਕਰਨ ਦੀ ਧਮਕੀ ਦਿੱਤੀ ਸੀ। ਪੰਨੂ ਦੇ ਇਸ ਬਿਆਨ ਦਾ ਨੋਟਿਸ ਲੈਂਦਿਆਂ ਹਿੰਦੂ ਫੋਰਮ ਕੈਨੇਡਾ ਨੇ ਜਸਟਿਨ ਟਰੂਡੋ ਸਰਕਾਰ ਦੇ ਰੱਖਿਆ ਮੰਤਰੀ ਡੋਮਿਨਿਕ ਲੋਬਲੈਂਕ ਨੂੰ ਪੱਤਰ ਲਿਖਿਆ ਸੀ। ਹਿੰਦੂ ਫੋਰਮ ਨੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਕੈਨੇਡਾ ਦੀ ਧਰਤੀ 'ਤੇ ਕੈਨੇਡੀਅਨ ਹਿੰਦੂਆਂ ਨੂੰ ਧਮਕੀਆਂ ਦੇ ਕੇ ਦੇਸ਼ ਛੱਡਣ ਲਈ ਕਹਿ ਰਹੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਖਿਲਾਫ ਨਫਰਤੀ ਅਪਰਾਧ ਦੀ ਕਾਰਵਾਈ ਕੀਤੀ ਜਾਵੇ। ਪੱਤਰ ਵਿੱਚ ਉਨ੍ਹਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸਰਕਾਰ ਦੀ ਹਮਾਇਤ ਕਰਨ ਵਾਲੀ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਮੁਖੀ ਜਗਮੀਤ ਸਿੰਘ ਨੂੰ ਵੀ ਪੰਨੂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਸੀ।