ਪੰਜਾਬ

punjab

ETV Bharat / state

Duneke Murder Confirmed: ਕੈਨੇਡਾ 'ਚ ਕਤਲ ਕੀਤੇ ਗੈਂਗਸਟਰ ਸੁੱਖਾ ਦੁਨੇਕੇ ਦੇ ਕਤਲ ਦੀ ਪੁਸ਼ਟੀ, ਕੈਨੇਡਾ ਪੁਲਿਸ ਨੇ ਮ੍ਰਿਤਕ ਦੀ ਕੀਤੀ ਪਛਾਣ

ਬੀਤੇ ਦਿਨ ਕੈਨੇਡਾ ਵਿੱਚ ਕਤਲ ਕੀਤੇ ਗਏ 'ਏ' ਕੈਟਾਗਿਰੀ ਦੇ ਗੈਂਗਸਟਰ ਸੁਖਦੁਲ ਸਿੰਘ ਉਰਫ ਸੁੱਖਾ ਦੁਨੇਕੇ ਦੇ ਕਤਲ ਦੀ ਪੁਸ਼ਟੀ ਸਥਾਨਕ ਪੁਲਿਸ ਨੇ ਕੀਤੀ ਹੈ। ਕੈਨੇਡਾ ਵਿੱਚ ਵਿਨੀਪੈਗ ਪੁਲਿਸ (Winnipeg Police) ਨੇ ਮ੍ਰਿਤਕ ਦੇਹ ਦੀ ਬਰਾਮਦਗੀ ਤੋਂ ਬਾਅਦ ਸ਼ਨਾਖਤ ਕੀਤੀ ਹੈ।

Canada police confirmed the murder of gangster Sukha Dunneke
Duneke Murder Confirmed: ਕੈਨੇਡਾ 'ਚ ਕਤਲ ਕੀਤੇ ਗੈਂਗਸਟਰ ਸੁੱਖਾ ਦੁਨੇਕੇ ਦੇ ਕਤਲ ਦੀ ਪੁਸ਼ਟੀ, ਕੈਨੇਡਾ ਪੁਲਿਸ ਨੇ ਮ੍ਰਿਤਕ ਦੀ ਕੀਤੀ ਪਹਿਚਾਣ

By ETV Bharat Punjabi Team

Published : Sep 22, 2023, 5:20 PM IST

ਚੰਡੀਗੜ੍ਹ: ਕੈਨੇਡਾ ਦੇ ਵਿਨੀਪੈਗ ਵਿੱਚ ਬੀਤੇ ਕੱਲ੍ਹ 15 ਗੋਲੀਆਂ ਮਾਰ ਕੇ ਕਤਲ ਕੀਤੇ ਗਏ ਮੋਗਾ ਜ਼ਿਲ੍ਹੇ ਨਾਲ ਸਬੰਧਿਤ ਗੈਂਗਸਟਰ ਸੁਖਦੁਲ ਸਿੰਘ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। ਵਿਨੀਪੈਗ ਪੁਲਿਸ ਨੇ ਮ੍ਰਿਤਕ ਦੇਹ ਦੀ ਪਹਿਚਾਣ ਕੀਤੀ ਹੈ। ਵਿਨੀਪੈਗ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਾਂਚ ਟੀਮ ਨੇ ਮ੍ਰਿਤਕ ਦੀ ਪਛਾਣ ਸੁਖਦੁਲ ਸਿੰਘ ਗਿੱਲ (39) ਵਜੋਂ ਕੀਤੀ ਹੈ ਅਤੇ ਉਸ ਦੇ ਪਰਿਵਾਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਉਸ ਦੀ ਲਾਸ਼ ਇੱਕ ਖਾਲੀ ਘਰ ਵਿੱਚੋਂ ਮਿਲੀ ਅਤੇ ਉੱਥੇ ਕੋਈ ਹੋਰ ਮੌਜੂਦ ਨਹੀਂ ਸੀ। ਦੱਸ ਦਈਏ ਦੁਣੇਕੇ ਨੂੰ ਅਣਪਛਾਤੇ ਹਮਲਾਵਰ ਨੇ ਗੋਲੀ ਮਾਰ ਦਿੱਤੀ ਸੀ। ਫਿਲਹਾਲ ਵਿਨੀਪੈਗ ਪੁਲਿਸ ਦੀ ਹੋਮੀਸਾਈਡ ਯੂਨਿਟ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਬਿਸ਼ਨੋਈ ਗਰੁੱਪ ਨੇ ਲਈ ਸੀ ਕਤਲ ਦੀ ਜ਼ਿੰਮੇਵਾਰੀ:ਦੱਸ ਦਈਏ ਇਸ ਕਤਲ ਦੀ ਜ਼ਿੰਮੇਵਾਰੀਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਫੇਸਬੁੱਕ ਪੋਸਟ ਪਾਕੇ ਲਈ ਗਈ ਸੀ। ਲਾਰੈਂਸ ਬਿਸ਼ਨੋਈ ਦੇ ਨਾਮ ਤੋਂ ਫੇਸਬੁੱਕ ਉੱਤੇ ਬਣੇ ਇੱਕ ਅਕਾਊਂਟ ਤੋਂ ਪਾਈ ਗਈ ਪੋਸਟ ਰਾਹੀਂ ਇਹ ਵੀ ਕਿਹਾ ਗਿਆ ਸੀ ਕਿ ਕਤਲ ਕੀਤਾ ਗਿਆ ਸੁੱਖਾ ਦੁਨੇਕੇ ਚਿੱਟੇ ਦਾ ਆਦੀ ਸੀ ਅਤੇ ਇਸ ਨੇ ਚਿੱਟੇ ਦੀ ਪੂਰਤੀ ਲਈ ਕਈ ਘਰ ਉਜਾੜੇ ਸਨ। ਇਸ ਦੀ ਭੂਮਿਕਾ ਵਿੱਕੀ ਮਿੱਡੂ ਖੇੜਾ,ਗੁਰਲਾਲ ਬਰਾੜ ਅਤੇ ਕਬੱਡੀ ਸਟਾਰ ਨੰਗਲ ਅੰਬੀਆਂ ਦੇ ਕਤਲ ਵਿੱਚ ਸੀ,ਜਿਸ ਕਰਕੇ ਹੁਣ ਬਦਲੇ ਲੈਂਦਿਆਂ ਇਸ ਦਾ ਕਤਲ ਕੀਤਾ ਗਿਆ ਹੈ। (Murder of gangster Sukha Duneke)

ਗੈਂਗਸਟਰ ਗਰੁੱਪ ਦੇ ਨਾਲ ਜੁੜਿਆ ਸੀ ਨਾਮ: ਕਿਹਾ ਜਾ ਰਿਹਾ ਹੈ ਕਿ ਕਤਲ ਕੀਤਾ ਗਿਆ ਸੁੱਖਾ ਦੁਨੇਕੇ ਬੰਬੀਹਾ ਗੈਂਗ ਦਾ ਕਰੀਬੀ ਸੀ। 2017 ਵਿੱਚ ਉਸ ਦੇ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਸਮੇਂ ਤੱਕ ਉਸ ਖਿਲਾਫ 7 ਕੇਸ ਦਰਜ ਹੋ ਚੁੱਕੇ ਸਨ। ਜਿਸ ਤੋਂ ਬਾਅਦ ਉਹ ਫਰਜ਼ੀ ਪਾਸਪੋਰਟ ਬਣਵਾ ਕੇ ਵਿਦੇਸ਼ ਭੱਜਣ 'ਚ ਕਾਮਯਾਬ ਹੋ ਗਿਆ। ਪੁਲਿਸ ਦੀ ਮਦਦ ਨਾਲ ਉਸ ਨੇ ਫਰਜ਼ੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਬਣਵਾ ਲਿਆ, ਜਿਸ 'ਤੇ ਪੁਲਿਸ ਨੇ ਸਾਲ 2022 'ਚ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ABOUT THE AUTHOR

...view details