ਪੰਜਾਬ

punjab

ETV Bharat / state

ਲੇਹ ਹਾਦਸੇ 'ਚ ਸ਼ਹੀਦ ਹੋਏ 9 ਜਵਾਨਾਂ 'ਚ ਪੰਜਾਬ ਦੇ ਫਹਿਤਗੜ੍ਹ ਸਾਹਿਬ ਦਾ ਤਰਨਦੀਪ ਵੀ ਸ਼ਾਮਿਲ, ਪੂਰੇ ਪਿੰਡ ਪਸਰਿਆ ਸੋਗ

ਬੀਤੇ ਦਿਨ ਲੱਦਾਖ ਦੇ ਲੇਹ ਜ਼ਿਲੇ ’ਚ ਭਾਰਤੀ ਫ਼ੌਜ ਦੀ ਗੱਡੀ ਡੂੰਘੀ ਖੱਡ ’ਚ ਡਿੱਗਣ ਨਾਲ ਫ਼ੌਜ ਦੇ 9 ਜਵਾਨਾਂ ’ਸ਼ਹੀਦ ਹੋ ਗਏ। ਜਿਹਨਾਂ ਵਿੱਚ ਜਿਲਾ ਫਤਿਹਗੜ੍ਹ ਸਾਹਿਬ ਦੇ ਕਮਾਲੀ ਤਰਨਦੀਪ ਸਿੰਘ ਵੀ ਸ਼ਾਮਿਲ ਹੈ। ਤਰਨਦੀਪ ਸਿੰਘ 2018 ਦੇ ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਸ਼ਹੀਦ ਤਰਨਦੀਪ ਸਿੰਘ ਦੇ ਘਰ ਸੋਗ ਦਾ ਮਾਹੌਲ ਬਣਿਆ ਹੋਇਆ ਹੈ।

Among the 9 jawans killed in the Leh accident, two Punjab jawans were martyred, the Chief Minister expressed his grief with the families.
ਲੇਹ ਹਾਦਸੇ 'ਚ ਸ਼ਹੀਦ ਹੋਏ 9 ਜਵਾਨਾਂ ਚ ਸ਼ਹੀਦ ਹੋਏ ਪੰਜਾਬ ਦੇ ਦੋ ਜਵਾਨ, ਮੁੱਖ ਮੰਤਰੀ ਨੇ ਪਰਿਵਾਰਾਂ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

By

Published : Aug 20, 2023, 5:42 PM IST

Updated : Aug 20, 2023, 7:07 PM IST

ਸ਼ਹੀਦ ਤਰਨਦੀਪ ਸਿੰਘ ਦੇ ਪਿਤਾ ਕੇਵਲ ਸਿੰਘ ਜਾਣਕਾਰੀ ਦਿੰਦੇ ਹੋਏ।

ਫਤਹਿਗੜ੍ਹ ਸਾਹਿਬ:ਲੱਦਾਖ 'ਚ ਫੌਜ ਦਾ ਟਰੱਕ ਨਦੀ 'ਚ ਡਿੱਗਣ ਕਾਰਨ ਦੇਸ਼ ਦੇ 9 ਜਵਾਨ ਸ਼ਹੀਦ ਹੋ ਗਏ। ਜਾਣਕਾਰੀ ਮੁਤਾਬਿਕ ਇਨ੍ਹਾਂ 9 ਸ਼ਹੀਦਾਂ ਵਿੱਚ ਪੰਜਾਬ ਦੇ ਫਰੀਦਕੋਟ ਅਤੇ ਬੱਸੀ ਪਠਾਣਾ ਦਾ ਫੌਜੀ ਜਵਾਨ ਵੀ ਸ਼ਾਮਿਲ ਹੈ। ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਪਣੇ ਵਾਅਦੇ ਮੁਤਾਬਿਕ ਸ਼ਹੀਦਾਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ।

ਇਸ ਮੌਕੇ ਗਲਬਾਤ ਕਰਦੇ ਹੋਏ ਸ਼ਹੀਦ ਤਰਨਦੀਪ ਸਿੰਘ ਦੇ ਪਿਤਾ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਆਪਣੇ ਸਾਥੀਆਂ ਦੇ ਕਿਸੇ ਖੇਡ ਟੂਰਨਾਮੈਂਟ ਵਿੱਚ ਜਾ ਰਿਹਾ ਸੀ ਕਿ ਉਹਨਾਂ ਦੀ ਗੱਡੀ ਖੱਡ ਵਿੱਚ ਡਿੱਗ ਗਈ। ਇਸ ਨਾਲ ਉਹਨਾਂ ਦਾ ਬੇਟਾ ਸ਼ਹੀਦ ਹੋ ਗਿਆ। ਉਹਨਾਂ ਨੇ ਦੱਸਿਆ ਕਿ ਇਸ ਘਟਨਾ ਬਾਰੇ ਸ਼ਹੀਦ ਤਰਨਦੀਪ ਸਿੰਘ ਦੇ ਮਾਸੜ ਜੀ ਤੋਂ ਪਤਾ ਲੱਗਾ ਸੀ ਜੋ ਪਹਿਲਾ ਇਸ ਯੁਨਿਟ ਦੇ ਸਨ, ਜਿਹਨਾਂ ਨੂੰ ਉਹਨਾਂ ਦੇ ਸਾਥੀਆ ਨੇ ਦਸਿਆ ਸੀ।

ਦਸੰਬਰ ਵਿੱਚ ਆਉਣਾ ਸੀ ਛੁੱਟੀ :ਉਹਨਾਂ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਉਮਰ ਹਾਲੇ 23 ਸਾਲ ਦੀ ਸੀ ਜੋ ਨਵੰਬਰ ਮਹੀਨੇ ਵਿੱਚ 24 ਸਾਲ ਦਾ ਹੋਣਾ ਸੀ। ਪਿਤਾ ਨੇ ਦੱਸਿਆ ਕਿ ਸ਼ਹੀਦ ਤਰਨਦੀਪ ਸਿੰਘ ਦਾ ਅਜੇ ਵਿਆਹ ਨਹੀਂ ਸੀ ਹੋਇਆ। ਉਹ ਉਹਨਾਂ ਦਾ ਇਲਾਜ ਬੇਟਾ ਸੀ, ਤੇ ਇਕ ਉਹਨਾਂ ਦੀ ਬੇਟੀ ਹੈ। ਉਨ੍ਹਾਂ ਨੇ ਦੱਸਿਆ ਕਿ ਬੇਟੇ ਦੇ ਨਾਲ ਤਿੰਨ-ਚਾਰ ਦਿਨ ਪਹਿਲਾਂ ਹੀ ਗੱਲ ਹੋਈ ਸੀ। ਉੱਥੇ ਹੀ ਉਹਨਾਂ ਨੇ ਕਿਹਾ ਕਿ ਤਰਨਦੀਪ ਸਿੰਘ ਨੇ ਦਸੰਬਰ ਮਹੀਨੇ ਦੇ ਵਿਚ ਛੁੱਟੀ ਤੇ ਆਉਣਾ ਸੀ। ਸਾਨੂੰ ਵੀ ਸੀ ਕਿ ਉਹ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦੇਖ ਆਵੇਗਾ। ਉਹਨਾਂ ਕਿਹਾ ਕਿ ਤਰਨਦੀਪ ਸਿੰਘ ਕਹਿੰਦਾ ਸੀ ਕਿ ਪਹਿਲਾ ਆਪਣੀ ਭੈਣ ਦਾ ਵਿਆਹ ਕਰਨਾ ਹੈ, ਫਿਰ ਆਪਣੇ ਵਿਆਹ ਬਾਰੇ ਸੋਚੇਗਾ। ਉੱਥੇ ਇਸ ਮੌਕੇ ਸ਼ਹੀਦ ਤਰਨਦੀਪ ਸਿੰਘ ਦੇ ਘਰ ਪਹੁੰਚੇ ਬੀਜੇਪੀ ਦੇ ਹਲਕਾ ਇੰਚਾਰਜ ਦੀਪਕ ਜੋਤੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਪ੍ਰਧਾਨ ਮੰਤਰੀ ਅਤੇ ਰਾਜ ਨਾਥ ਨੇ ਦਿੱਤੀ ਸ਼ਰਧਾਂਜਲੀ: ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਵੇਰੇ ਜਦੋ ਇਹ ਖਬਰ ਸਾਹਮਣੇ ਆਈ ਸੀ ਤਾਂ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਹਮਦਰਦੀ ਜ਼ਾਹਰ ਕੀਤੀ । ਰਾਜਨਾਥ ਨੇ ਐਕਸ 'ਤੇ ਲਿਖਿਆ: "ਲਦਾਖ ਦੇ ਲੇਹ ਨੇੜੇ ਇੱਕ ਦੁਰਘਟਨਾ ਕਾਰਨ ਭਾਰਤੀ ਫੌਜ ਦੇ ਜਵਾਨਾਂ ਦੇ ਨੁਕਸਾਨ ਤੋਂ ਦੁਖੀ ਹਾਂ। ਅਸੀਂ ਆਪਣੇ ਦੇਸ਼ ਲਈ ਉਨ੍ਹਾਂ ਦੀ ਮਿਸਾਲੀ ਸੇਵਾ ਨੂੰ ਕਦੇ ਨਹੀਂ ਭੁੱਲਾਂਗੇ। ਮੇਰੇ ਵਿਚਾਰ ਦੁਖੀ ਪਰਿਵਾਰਾਂ ਦੇ ਨਾਲ ਹਨ। ਜ਼ਖਮੀ ਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦੇ ਹਾਂ।"

Last Updated : Aug 20, 2023, 7:07 PM IST

ABOUT THE AUTHOR

...view details