ਪੰਜਾਬ

punjab

ETV Bharat / state

ਵਿਦੇਸ਼ਾਂ ਵਿੱਚ ਫ਼ਸੀਆਂ ਪੰਜਾਬ ਦੀਆਂ ਧੀਆਂ ਦੀ ਵਾਪਸੀ ਲਈ ਵਿਦੇਸ਼ ਮੰਤਰਾਲੇ ਨੂੰ ਮਿਲੇ ਆਪ ਵਿਧਾਇਕ

ਵਿਦੇਸ਼ਾਂ ਵਿੱਚ ਫ਼ਸੀਆਂ ਪੰਜਾਬ ਦੀਆਂ ਦੋ ਧੀਆਂ ਦੀ ਵਤਨ ਵਾਪਸੀ ਦੇ ਲਈ ਆਪ ਵਿਧਾਇਕਾਂ ਨੇ ਕੇਂਦਰੀ ਵਿਦੇਸ਼ ਮੰਤਰਾਲੇ ਅੱਗੇ ਗੁਹਾਰ ਲਗਾਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਜਿੱਤਣ ਤੋ ਬਾਅਦ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਭੂਲ ਜਾਂਦਿਆਂ ਹਨ।

ਫ਼ੋਟੋ

By

Published : Jun 15, 2019, 7:01 PM IST

Updated : Jun 18, 2019, 10:55 AM IST

ਚੰਡੀਗੜ: ਆਸਟ੍ਰੇਲਿਆ ਅਤੇ ਕੁਵੈਤ ਵਿੱਚ ਫ਼ਸੀਆਂ ਪੰਜਾਬ ਦੀਆਂ ਦੋ ਧੀਆਂ ਦੀ ਵਤਨ ਵਾਪਸੀ ਦੇ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਨੇ ਕੇਂਦਰੀ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕੀਤੀ ਹੈ।

ਗੜ੍ਹਸ਼ੰਕਰ ਤੋਂ ਆਪ ਵਿਧਾਇਕ ਅਤੇ ਐਨਆਰਆਈ ਵਿੰਗ ਦੇ ਸੂਬਾ ਪ੍ਰਧਾਨ ਜੈ ਕਿਸ਼ਨ ਸਿੰਘ ਰੋੜੀ ਅਤੇ ਕੋਟਕਪੂਰਾ ਤੋ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਮਦਦ ਦੀ ਗੁਹਾਰ ਲਗਾਈ ਹੈ। ਉਨ੍ਹਾਂ ਨੇ ਆਸਟ੍ਰੇਲਿਆ ਅਤੇ ਕੁਵੈਤ ਵਿੱਚ ਫ਼ਸੀ ਦੋਵੇਂ ਲੜਕੀਆਂ ਦੀ ਵਤਨ ਵਾਪਸੀ ਲਈ ਭਾਰਤੀ ਵਿਦੇਸ਼ ਸੇਵਾ ਦੇ ਅਧੀਨ ਸਕੱਤਰ ਡਾਕਟਰ ਜੀ.ਡੀ. ਪਾਡੇ ਸਮੇਤ ਹੋਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ।

ਆਪ ਦੇ ਵਿਧਾਇਕ ਜੈ ਕਿਸਨ ਸਿੰਘ ਰੋੜੀ ਅਤੇ ਕੁਲਤਾਰ ਸਿੰਘ ਸੰਧਵਾਂ ਵਿਦੇਸ਼ ਮੰਤਰਾਲੇ ਦੇ ਬਾਹਰ

'ਆਪ' ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਅਤੇ ਜੈ ਕਿਸ਼ਨ ਸਿੰਘ ਰੋੜੀ ਨੇ ਪੰਜਾਬ ਸਰਕਾਰ ਤੇ ਨਿਸ਼ਾਨਾਂ ਵਿੰਨ੍ਹਦੇ ਹੋਏ ਕਿਹਾ ਕਿ ਸਾਡੇ ਸੂਬੇ ਅਤੇ ਦੇਸ ਦੀਆਂ ਸਰਕਾਰਾਂ ਦੀਆਂ ਗ਼ਲਤ ਅਤੇ ਮਾਰੂ ਨੀਤੀਆਂ ਕਾਰਨ ਅੱਜ ਰੋਜ਼ੀ ਰੋਟੀ ਲਈ ਹਰ ਕੋਈ ਵਿਦੇਸ਼ ਜਾਣਾ ਚਾਹੁੰਦਾ ਹੈ ਅਤੇ ਇਸ ਖ਼ਤਰਨਾਕ ਅਤੇ ਚਿੰਤਾਜਨਕ ਰੁਝਾਨ ਲਈ ਹੁਣ ਤੱਕ ਸੱਤਾ ਉੱਤੇ ਕਾਬਜ਼ ਚੱਲਦੀਆਂ ਆ ਰਹੀਆਂ ਸਰਕਾਰਾਂ ਜ਼ਿੰਮੇਵਾਰ ਹਨ। ਜੋ ਘਰ-ਘਰ ਨੌਕਰੀ ਜਾਂ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦੇ ਚੋਣ ਵਾਅਦੇ ਕਰਦੀਆਂ ਹਨ ਪਰੰਤੂ ਜਿੱਤਣ ਤੋਂ ਬਾਅਦ ਅਜਿਹੇ ਧਰਾਤਲ ਪੱਧਰ ਦੇ ਵਾਅਦੇ ਅਤੇ ਆਮ ਲੋਕਾਂ ਦੀਆਂ ਜਰੂਰਤਾਂ ਦੀ ਪੂਰਤੀ ਇਨ੍ਹਾਂ ਸਰਕਾਰਾਂ ਦੇ ਏਜੰਡੇ ਉੱਤੇ ਹੀ ਨਹੀਂ ਰਹਿੰਦੀ।

ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਦੀ ਬੇਰੁਖ਼ੀ ਅਤੇ ਢਿੱਲੀ ਪਹੁੰਚ ਕਾਰਨ ਅੱਜ ਹਰ ਸ਼ਹਿਰ ਵਿੱਚ ਫ਼ਰਜ਼ੀ ਟ੍ਰੈਵਲ ਏਜੰਟਾਂ ਦੇ ਗੈਂਗ ਚੱਲ ਰਹੀ ਹੈ। ਜੋ ਭੋਲੇ-ਭਾਲੇ ਜ਼ਰੂਰਤਮੰਦ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਗ਼ਲਤ ਵੀਜ਼ਿਆਂ ਉੱਤੇ ਵਿਦੇਸ਼ੀ ਜਹਾਜ਼ ਭਰ ਰਹੇ ਹਨ, ਪ੍ਰੰਤੂ ਉੱਥੇ ਪਹੁੰਚ ਕੇ ਸਾਡੇ ਲੜਕੇ ਅਤੇ ਲੜਕੀਆਂ ਭਾਰੀ ਮੁਸੀਬਤਾਂ ਵਿੱਚ ਫਸ ਜਾਂਦੇ ਹਨ। ਕੁਲਤਾਰ ਸਿੰਘ ਸੰਧਵਾਂ ਨੇ ਮੰਗ ਕੀਤੀ ਕਿ ਗਲਤ ਤਰੀਕੇ ਅਤੇ ਵੀਜਾ ਸ੍ਰੇਣੀ ਪ੍ਰਤੀ ਧੋਖੇ ਵਿੱਚ ਰੱਖ ਕੇ ਵਿਦੇਸ਼ ਭੇਜਣ ਵਾਲੇ ਠੱਗ ਟ੍ਰੈਵਲ ਏਜੰਟਾਂ ਪ੍ਰਤੀ 'ਜ਼ੀਰੋ ਟੌਲਰੈਂਸ' ਵਾਲੀ ਨੀਤੀ ਅਪਣਾਈ ਜਾਵੇ।

Last Updated : Jun 18, 2019, 10:55 AM IST

ABOUT THE AUTHOR

...view details