ਨਵੀਂ ਦਿੱਲੀ: ਭਾਰਤ ਦੇ ਉੱਤਰੀ ਦੱਖਣ ਹਿੱਸੇ 'ਚ ਸੂਰਜ ਅੱਗ ਬਰਸਾ ਰਿਹਾ ਹੈ। ਲੋਕ ਗਰਮੀ ਨਾਲ ਬੇਹਾਲ ਹਨ ਜੇ ਉਤਰਾਖੰਡ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਅਗਲੇ 24 ਘੰਟਿਆਂ 'ਚ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਮੁਤਾਬਿਕ ਉਤਰਾਖੰਡ ਦੇ ਕੁਝ ਜ਼ਿਲ੍ਹਿਆਂ 'ਚ ਸੋਮਵਾਰ ਸ਼ਾਮ ਨੂੰ ਤੇਜ਼ ਹਨ੍ਹੇਰੀ ਤੇ ਤੂਫਾਨ ਆਉਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਹੋਣ ਦੇ ਵੀ ਅਸਾਰ ਹਨ।
ਉਤਰਾਖੰਡ ਦੇ ਲੋਕਾਂ ਨੂੰ ਮਿਲੇਗੀ ਛੇਤੀ ਹੀ ਗਰਮੀ ਤੋਂ ਰਾਹਤ - Delhi
ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਕਿਹਾ ਕਿ ਦੇਸ਼ ਦੇ ਉੱਤਰੀ ਹਿੱਸਿਆਂ ਵਿਚ ਪੂਰਬੀ ਹਵਾ ਦੇ ਘੱਟ ਪੱਧਰ ਕਾਰਨ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿਚ ਗਰਮੀ ਦੇ ਘੱਟ ਹੋਣ ਦੀ ਸੰਭਾਵਨਾ ਹੈ।
ਉਤਰਾਖੰਡ
ਰਾਜਧਾਨੀ ਦੇਹਰਾਦੂਨ 'ਚ ਸਵੇਰ ਤੋਂ ਬੱਦਲ ਛਾਏ ਹੋਏ ਹਨ, ਜਿਸ ਕਾਰਨ ਇੱਥੇ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਵੇਖਣ ਨੂੰ ਮਿਲੀ। ਦੇਹਰਾਦੂਨ 'ਚ ਅੱਜ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ।