ਚੰਡੀਗੜ੍ਹ: ਸੋਮਵਾਰ ਨੂੰ ਦੇਸ਼ ਭਰ ਵਿੱਚ ਨੈਸ਼ਨਲ ਡਾਕਟਰਜ਼ ਡੇ ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਦਿਨ 'ਤੇ ਦੇਸ਼ ਦੇ ਸਾਰੇ ਡਾਕਟਰਾਂ ਨੂੰ ਉਨ੍ਹਾਂ ਦੇ ਕੰਮ ਲਈ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਪਰ ਕੀ ਕੋਈ ਜਾਣਦਾ ਹੈ ਕਿ ਇਹ ਦਿਨ ਕਿਉਂ ਮਨਾਇਆ ਜਾਂਦਾ ਹੈ?
ਦਰਅਸਲ ਭਾਰਤ ਦੇ ਮਹਾਨ ਡਾਕਟਰ ਬਿਧਾਨ ਚੰਦਰ ਰਾਏ ਨੇ ਡਾਕਟਰੀ ਦੁਨੀਆਂ ਚ ਆਪਣਾ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਯਾਦ ਵਿੱਚ ਉਨ੍ਹਾਂ ਦੀ ਬਰਸੀ ਵਾਲੇ ਦਿਨ ਹਰ ਸਾਲ 1 ਜੁਲਾਈ ਨੂੰ ਨੈਸ਼ਨਲ ਡਾਕਟਰਜ਼ ਡੇ ਮਨਾਇਆ ਜਾਂਦਾ ਹੈ।