ਮੁਹਾਲੀ:ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਤੇ 12ਵੀਂ ਸ਼੍ਰੇਣੀਆਂ ਦੀ ਸਪਲੀਮੈਂਟਰੀ ਪ੍ਰਯੋਗੀ ਪ੍ਰੀਖਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਈਅਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10ਵੀਂ ਤੇ 12ਵੀਂ ਸ਼੍ਰੇਣੀ ਦੇ ਐੱਨ. ਐੱਸ. ਕਿਊ. ਐੱਫ ਵਿਸ਼ਿਆਂ ਤੋਂ ਇਲਾਵਾ ਓਪਨ ਸਕੂਲ ਸਮੇਤ ਬਾਕੀ ਸਾਰੇ ਗਰੁੱਪਾਂ ਦੀ ਸਪਲੀਮੈਂਟਰੀ ਪ੍ਰਯੋਗੀ ਪ੍ਰੀਖਿਆ 19 ਅਗਸਤ ਦਿਨ ਸੋਮਵਾਰ ਤੋਂ 22 ਅਗਸਤ ਦਿਨ ਵੀਰਵਾਰ ਤੱਕ ਕਰਵਾਈ ਜਾ ਰਹੀ ਹੈ।
19 ਤੋਂ 22 ਅਗਸਤ ਤੱਕ PSEB ਦੀਆਂ ਸਪਲੀਮੈਂਟਰੀ ਪ੍ਰੀਖਿਆਵਾਂ
ਸਿੱਖਿਆ ਬੋਰਡ ਵੱਲੋਂ 10ਵੀਂ ਤੇ 12ਵੀਂ ਸ਼੍ਰੇਣੀਆਂ ਦੀ ਸਪਲੀਮੈਂਟਰੀ ਪ੍ਰਯੋਗੀ ਪ੍ਰੀਖਿਆ ਦਾ ਸ਼ਡਿਊਲ ਜਾਰੀ ਕਰ ਦਿੱਤੇ ਹਨ ਪ੍ਰੀਖਿਆਰਥੀ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in 'ਤੇ ਰੋਲ ਨੰਬਰ ਭਰ ਕੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਫ਼ੌਟੋ
ਇਹ ਵੀ ਪੜ੍ਹੋ: ਘੱਗਰ ਦਰਿਆ 'ਚ ਪਿਆ ਪਾੜ, ਪਾਣੀ ਹੇਠਾਂ ਦੱਬੀ ਜ਼ਮੀਨ
ਸਕੱਤਰ ਨੇ ਦੱਸਿਆ ਕਿ ਜਿਨ੍ਹਾਂ ਪ੍ਰੀਖਿਆਰਥੀਆਂ ਨੇ ਆਪਣੇ ਪ੍ਰੀਖਿਆ ਫਾਰਮ ਵਿਚ ਪ੍ਰਯੋਗੀ ਵਿਸ਼ੇ ਦੀ ਪ੍ਰੀਖਿਆ ਦੇਣ ਦੀ ਆਪਸ਼ਨ ਭਰੀ ਹੈ, ਦੀ ਸਹੂਲਤ ਲਈ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in 'ਤੇ ਰੋਲ ਨੰਬਰ ਸੈਕਸ਼ਨ ਅਧੀਨ ਇੱਕ ਪੈਨਲ ਤਿਆਰ ਕੀਤਾ ਗਿਆ ਹੈ, ਜਿਸ ਵਿਚ ਪ੍ਰੀਖਿਆਰਥੀ ਆਪਣਾ ਰੋਲ ਨੰਬਰ ਭਰ ਕੇ ਆਪਣੀ ਪ੍ਰਯੋਗੀ ਪ੍ਰੀਖਿਆ ਦੇ ਕੇਂਦਰ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।