ਚੰਡੀਗੜ੍ਹ: ਪਟਿਆਲਾ ਦੀ ਲੋਕ ਸਭਾ ਮੈਂਬਰ ਪਰਨੀਤ ਕੌਰ ਦੇ ਸੱਟ ਲੱਗਣ ਦੀ ਖ਼ਬਰ ਹੈ। ਪਰਨੀਤ ਕੌਰ ਨੂੰ ਡਿੱਗਣ ਕਾਰਨ ਇਹ ਸੱਟ ਲੱਗੀ ਹੈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਸੱਟ ਦਾ ਇਲਾਜ ਕਰਨ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
ਪਰਨੀਤ ਕੌਰ ਨੂੰ ਲੱਗੀ ਸੱਟ, ਡਾਕਟਰ ਨੇ 10 ਦਿਨ ਆਰਾਮ ਕਰਨ ਦੀ ਦਿੱਤੀ ਸਲਾਹ - ਸੰਸਦੀ ਕਮੇਟੀ
ਪ੍ਰਨੀਤ ਕੌਰ ਨੂੰ ਡਿੱਗਣ ਕਾਰਨ ਇਹ ਸੱਟ ਲੱਗੀ ਹੈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਸੱਟ ਦਾ ਇਲਾਜ ਕਰਨ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
MP Preneet Kaur injured
ਜਾਣਕਾਰੀ ਮੁਤਾਬਿਕ, ਐੱਮਪੀ ਪਰਨੀਤ ਕੌਰ ਨਾਲ ਇਹ ਘਟਨਾ ਇੰਡੀਅਨ ਨੈਸ਼ਨਲ ਕਾਂਗਰਸ ਦੀ ਸੰਸਦੀ ਕਮੇਟੀ ਦੀ ਬੈਠਕ ਤੋਂ ਬਾਅਦ ਦਿੱਲੀ 'ਚ ਵਾਪਰੀ। ਸਰਕਾਰੀ ਬੁਲਾਰੇ ਨੇ ਪ੍ਰੈਸ ਨੂੰ ਦੱਸਿਆ ਕਿ ਡਾਕਟਰਾਂ ਨੇ ਪਰਨੀਤ ਕੌਰ ਨੂੰ ਅਗਲੇ 10 ਦਿਨਾਂ ਲਈ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਨਾ ਤਾਂ ਉਹ ਕਿਸੇ ਨੂੰ ਮਿਲਣਗੇ ਅਤੇ ਨਾ ਹੀ ਕਿਸੇ ਨਾਲ ਫ਼ੋਨ 'ਤੇ ਗੱਲਬਾਤ ਕਰਨਗੇ।