ਨਵੀਂ ਦਿੱਲੀ: ਦਿੱਲੀ ਦੇ ਸੁਲਤਾਨਪੁਰੀ ਵਿੱਚ 1984 ਸਿੱਖ ਕਤਲੇਆਮ ਮਾਮਲੇ 'ਚ ਪੀੜਤ ਜੋਗਿੰਦਰ ਸਿੰਘ ਨੇ ਪਟਿਆਲਾ ਹਾਊਸ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾਏ ਹਨ। ਜੋਗਿੰਦਰ ਨੇ ਦੱਸਿਆ ਕਿ ਭੀੜ ਦੀ ਅਗੁਵਾਈ ਕਰਦਿਆਂਸੱਜਣ ਕੁਮਾਰ ਨੇ ਭੀੜ ਨੂੰ ਦੰਗੇ ਕਰਨ ਲਈ ਉਕਸਾਇਆ ਸੀ।
ਸੱਜਣ ਕੁਮਾਰ ਦੀਆਂ ਵੱਧੀਆਂ ਮੁਸ਼ਕਲਾਂ, 84 ਦੇ ਪੀੜਤ ਨੇ ਸੱਜਣ ਕੁਮਾਰ ਦੀ ਕੀਤੀ ਪਛਾਣ - ਸੱਜਣ ਕੁਮਾਰ
1984 ਦੇ ਸਿੱਖ ਵਿਰੋਧੀ ਦੰਗਾ ਮਾਮਲਾ ਵਿੱਚ ਸੱਜਣ ਕੁਮਾਰ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ। ਪੀੜਤ ਜੋਗਿੰਦਰ ਸਿੰਘ ਨੇ ਅਦਾਲਤ ਵਿੱਚ ਕਰਵਾਏ ਬਿਆਨ ਦਰਜ। 9 ਅਤੇ 11 ਅਪ੍ਰੈਲ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ।
ਜੋਗਿੰਦਰ ਸਿੰਘ ਨੇ ਆਪਣੇ ਬਿਆਨਾਂ ਵਿੱਚ ਇਹ ਵੀ ਕਿਹਾ ਕਿ ਜਦੋਂ ਉਹ ਪੁਲਿਸ ਵਾਲੇ ਕੋਲ ਐਫ਼ਆਈਆਰ ਦਰਜ ਕਰਵਾਉਣ ਗਏ ਸੀ ਤਾਂ ਪੁਲਿਸ ਨੇ ਸੱਜਣ ਕੁਮਾਰ ਦਾ ਨਾਂਅ ਦਰਜ ਕਰਨ ਤੋਂ ਮਨਾ ਕਰ ਦਿੱਤਾ ਸੀ। ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ ਅਦਾਲਤ 9 ਤੇ 11 ਫ਼ਰਵਰੀ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਸੱਜਣ ਕੁਮਾਰ ਸਿੱਖ ਵਿਰੋਧੀ ਦੰਗੇ ਭੜਕਾਏ ਸਨ। ਇਸ ਦੌਰਾਨ 1984 ਵਿੱਟਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਵਿੱਚ ਦਿੱਲੀ ਦੇ 'ਚ ਹੀ 2700 ਤੋਂ ਵੱਧ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ।
ਇਸ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਦਿੱਲੀ ਹਾਈ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਿਸ ਨੂੰ ਸੱਜਣ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ।