ਚੰਡੀਗੜ੍ਹ : ਝੋਨੇ ਦੀ ਬਿਜਾਈ ਲਈ ਲੇਬਰ ਦੀ ਘਾਟ ਕਾਰਨ ਸੂਬੇ ਭਰ ਦੇ ਕਿਸਾਨ ਬੇਹੱਦ ਪਰੇਸ਼ਾਨ ਹੋ ਰਹੇ ਹਨ। ਜਲੰਧਰ, ਲੁਧਿਆਣਾ, ਬਠਿੰਡਾ ਸਮੇਤ ਕਈ ਥਾਂਵਾਂ ਤੇ ਕਿਸਾਨ ਲੇਬਰ ਲਈ ਰੇਲਵੇ ਸਟੇਸ਼ਨਾਂ ਤੇ ਰਾਤਾਂ ਕੱਟਣ ਨੂੰ ਮਜਬੂਰ ਹੋ ਰਹੇ ਹਨ।
ਲੇਬਰ ਦੀ ਉਡੀਕ 'ਚ ਕਿਸਾਨਾਂ ਨੇ ਲਾਏ ਰੇਲਵੇ ਸਟੇਸ਼ਨਾਂ 'ਤੇ ਡੇਰੇ - Labour problem railway stations
ਝੋਨੇ ਦੀ ਬਿਜਾਈ ਸ਼ੁਰੂ ਹੋ ਗਈ ਹੈ ਪਰ ਸਮੱਸਿਆ ਇਹ ਹੈ ਕਿ ਕਿਸਾਨਾਂ ਨੂੰ ਇਸ ਕੰਮ ਨੂੰ ਮੁਕੰਮਲ ਕਰਨ ਲਈ ਲੇਬਰ ਨਹੀਂ ਮਿਲ ਰਹੀ ਹੈ। ਲੇਬਰ ਲੱਭਣ ਲਈ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ਉਤੇ ਡੇਰੇ ਲਾ ਲਏ ਹਨ।
ਮਹਿੰਗੀ ਲੇਬਰ ਹੋਣ ਕਾਰਨ ਕਿਸਾਨ ਬੇਹਦ ਨਿਰਾਸ਼ ਅਤੇ ਪਰੇਸ਼ਾਨ ਹੋ ਰਹੇ ਹਨ। ਰੇਲ ਗੱਡੀ ਤੋਂ ਉਤਰਨ ਵਾਲੀ ਲੇਬਰ ਵੱਲੋਂ ਹੁਣ ਤਿੰਨ ਤੋਂ ਚਾਰ ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਬਿਜਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਿਸਾਨ ਉਨ੍ਹਾਂ ਨੂੰ ਰਾਸ਼ਨ ਵੀ ਮੁਹੱਈਆ ਕਰਵਾਉਣ ਲਈ ਮਜ਼ਬੂਰ ਹਨ। ਇਸ ਕਾਰਨ ਕਿਸਾਨਾ ਨੂੰ ਹੋਣ ਵਾਲਾ ਮੁਨਾਫ਼ਾ ਹੁਣ ਘਾਟੇ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ।
ਰੇਲਵੇ ਸਟੇਸ਼ਨ ਤੇ ਡੇਰਾ ਲਗਾ ਕੇ ਬੈਠੇ ਕਿਸਾਨਾਂ ਦਾ ਕਹਿਣ ਹੈ ਕਿ ਕੈਪਟਨ ਸਰਕਾਰ ਦੀ ਮਾਰੂ ਨੀਤੀਆਂ ਕਾਰਣ ਅੱਜ ਕਿਸਾਨ ਬੇਵੱਸ ਹੋ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਬੀਤੇ ਸਾਲਾਂ ਵਿੱਚ ਇਨ੍ਹਾਂ ਦਿਨਾਂ ਦੌਰਾਨ ਸੂਬੇ ਭਰ ਵਿੱਚ 70 ਫੀਸਦੀ ਝੋਨੇ ਦੀ ਬਿਜਾਈ ਹੋ ਜਾਂਦੀ ਸੀ ਜੋ ਕਿ ਇਸ ਵਾਰ ਲੇਬਰ ਦੀ ਘਾਟ ਹੋਣ ਕਾਰਨ ਨਹੀਂ ਹੋ ਸਕੀ।