ਬਠਿੰਡਾ: ਬੀਸੀਸੀਆਈ ਕਲੱਬ ਦੇ ਪ੍ਰਧਾਨ ਤੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਬੀਸੀਸੀਆਈਵੱਲੋਂ ਆਈਪੀਐਲ ਦੇ ਹੋਣ ਜਾ ਰਹੇ 30 'ਤੇ 31 ਮਾਰਚ ਦੇ ਕ੍ਰਿਕੇਟ ਮੈਚ ਨੂੰ ਲਾਈਵ ਸਕਰੀਨ 'ਤੇ ਲੋਕਾਂ ਨੂੰ ਫ੍ਰੀ ਦਿਖਾਉਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਦੱਸਿਆ ਕਿ ਆਈਪੀਐਲ ਫੈਨ ਜੋ ਕ੍ਰਿਕੇਟ ਮੈਚ ਵੇਖਣ ਦੇ ਲਈ ਦੇਸ਼ ਵਿਦੇਸ਼'ਚ ਨਹੀਂ ਜਾ ਸਕਦੇ, ਉਨ੍ਹਾਂ ਦੇ ਲਈ ਫ੍ਰੀ ਵੱਡੀ ਸਕਰੀਨ 'ਤੇ ਲਾਈਵ ਆਈਪੀਐਲ ਕ੍ਰਿਕੇਟ ਮੈਚ ਦਿਖਾਉਣ ਦਾ ਫੈਸਲਾ ਕੀਤਾ ਗਿਆ ਹੈ।
ਇੰਝ ਬੀਸੀਸੀਆਈ ਵਲੋਂ IPL ਮੈਚ ਦੇਖੋ ਫ੍ਰੀ
ਬੀਸੀਸੀਆਈ ਨੇ ਬਠਿੰਡਾ 'ਚ ਆਈਪੀਐੱਲ (IPL) ਦੇ ਮੁਕਾਬਲਿਆਂ ਨੂੰ ਲਾਈਵ ਸਕਰੀਨ ਉੱਤੇ ਫ੍ਰੀ ਦਿਖਾਉਣ ਦਾ ਉਪਰਾਲਾ ਕੀਤਾ ਜਾਵੇਗਾ। 30 'ਤੇ 31 ਮਾਰਚ ਨੂੰ ਆਈ ਪੀ ਐੱਲ ਕ੍ਰਿਕੇਟ ਮੈਚ ਨੂੰ ਲਾਈਵ ਸਕਰੀਨ 'ਤੇ ਲੋਕਾਂ ਨੂੰ ਫ੍ਰੀ ਕ੍ਰਿਕੇਟ ਦਿਖਾਉਣ ਦਾ ਐਲਾਨ ਕੀਤਾ।
ਇਸ ਦੌਰਾਨ ਜੋ ਆਈਪੀਐਲ ਕ੍ਰਿਕਟ ਮੈਚ ਦੇ ਫੈਨ ਹਨ ਉਹ ਆਪਣੇ ਪਰਿਵਾਰ ਦੇ ਨਾਲ ਆ ਕੇ ਇਸ ਲਾਈਵ ਸਕਰੀਨ 'ਤੇ ਮੈਚ ਦਾ ਆਨੰਦ ਲੈ ਸਕਦੇ ਹਨ। ਇਸ ਤੋਂ ਇਲਾਵਾ ਬੱਚਿਆਂ ਦੇ ਲਈ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ 'ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਬੀਤੇ ਸਾਲ ਵੀ ਲਾਈਵ ਕ੍ਰਿਕੇਟ ਮੈਚ ਵਿਖਾਉਣ ਦਾ ਕੰਮ ਕਰ ਚੁਕੇ ਹਨ। ਜਿਸ ਦਾ ਲੋਕਾਂ ਨੇ ਆਨੰਦ ਲਿਆ ਸੀ।
ਬੀਸੀਸੀਆਈ ਕਲੱਬ ਵੱਲੋਂ ਇਥੇ ਇਕ ਗੇਂਦਬਾਜ਼ੀ ਸਪੀਡ ਟੈਸਟ ਮੀਟਰ ਵੀ ਲਗਾਇਆ ਗਿਆ ਹੈ ਕੀ ਜਿਸ 'ਤੇ ਸਭ ਤੋਂ ਤੇਜ਼ ਗੇਂਦਬਾਜ਼ ਦੀ ਗੇਂਦਬਾਜ਼ੀ ਟੈਸਟ ਕਰ ਕੇ ਜੇਂਤੁ ਨੂੰ ਡਿਸਟ੍ਰਿਕਟ ਕ੍ਰਿਕੇਟ ਟੀਮ 'ਚ ਮੌਕਾ ਦਿੱਤਾ ਜਾਵੇਗਾ। ਡੀਐੱਸਪੀ ਗੁਰਬਖਸ਼ੀਸ਼ ਸਿੰਘ ਨੇ ਕਿਹਾ ਕਿ ਆਈਪੀਐੱਲ ਦੇ ਹੋਣ ਜਾ ਰਹੇ ਕ੍ਰਿਕੇਟ ਮੈਚਾਂ ਦੇ ਮੁਕਾਬਲਿਆਂ ਦਾ ਲਾਈਵ ਸ਼ੋਅ ਵੱਡੀ ਸਕਰੀਨ ਤੇ ਵਿਖਾਇਆ ਜਾਵੇਗਾ। ਇਸ ਦੇ ਨਾਲ ਨੌਜਵਾਨਾਂ ਦਾ ਖੇਡਾਂ ਵੱਲ ਰੁਝਾਨ ਵਧੇਗਾ 'ਤੇ ਉਹ ਨਸ਼ਿਆ ਤੋਂ ਦੂਰ ਰਹਿਣਗੇ।