ਪੰਜਾਬ

punjab

ETV Bharat / state

ਬਠਿੰਡਾ: ਮਿਊਂਸੀਪਲ ਕਾਰਪੋਰੇਸ਼ਨ ਨੇ ਨਾਜਾਇਜ਼ ਦੁਕਾਨਾਂ ਨੂੰ ਤੋੜਿਆ

ਬਠਿੰਡਾ ਦੇ ਮਿਊਂਸੀਪਲ ਕਾਰਪੋਰੇਸ਼ਨ ਨੇ ਅਮਰੀਕ ਸਿੰਘ ਰੋਡ 'ਤੇ ਨਾਜ਼ਾਇਜ ਕਬਜ਼ੇ ਵਾਲੀਆਂ ਦੁਕਾਨਾਂ ਨੂੰ ਢਾਹ ਦਿੱਤਾ ਜਿਸ ਤੋਂ ਬਾਅਦ ਦੁਕਾਨਦਾਰ ਕਾਫ਼ੀ ਨਾਰਾਜ਼ ਵੇਖੇ ਗਏ।

ਮਿਊਂਸਪਲ ਕਾਰਪੋਰੇਸ਼ਨ ਵੱਲੋਂ ਢਾਹਿਆਂ ਦੁਕਾਨਾਂ

By

Published : Jul 5, 2019, 10:00 PM IST

ਬਠਿੰਡਾ: ਬਠਿੰਡਾ ਸ਼ਹਿਰ ਦੇ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਅਮਰੀਕ ਸਿੰਘ ਰੋਡ 'ਤੇ ਬਣੀਆਂ ਨਜ਼ਾਇਜ ਦੁਕਾਨਾਂ ਨੂੰ ਢਾਹ ਦਿੱਤਾ ਗਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਾਜ਼ਾਰ ਵਿੱਚ ਕਈ ਹੋਰ ਵੀ ਅਜਿਹੀਆ ਦੁਕਾਨਾਂ ਹਨ ਜਿਨ੍ਹਾਂ 'ਤੇ ਗ਼ੈਰ ਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਗਿਆ ਹੈ ਪਰ ਪ੍ਰਸ਼ਾਸ਼ਨ ਨੇ ਸਿਰਫ਼ ਉਨ੍ਹਾਂ ਦੀਆਂ ਹੀ ਦੁਕਾਨਾਂ ਤੋੜੀਆਂ ਹਨ।

ਵੇਖੋ ਵੀਡੀਓ

ਦੂਜੇ ਪਾਸੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁਕਾਨਾਂ 'ਤੇ ਨਾਜਾਇਜ਼ ਢੰਗ ਨਾਲ ਕੀਤੇ ਕਬਜ਼ਿਆਂ ਦੀਆਂ ਸ਼ਿਕਾਇਤਾਂ ਮਿਲੀਆ ਸਨ ਜਿਸ ਕਾਰਣ ਉਨ੍ਹਾਂ ਨੇ ਇਹ ਦੁਕਾਨਾਂ ਢਾਹੁਣ ਦਾ ਫ਼ੈਸਲਾ ਲਿਆ ਹੈ।

ABOUT THE AUTHOR

...view details