ਬਠਿੰਡਾ: ਸੂਬੇ ਦੀ ਹੌਟ ਸੀਟ ਬਣੀ ਬਠਿੰਡਾ ਤੋਂ ਹੁਣ ਤੱਕ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ। ਜਿਸਤੇ ਬੋਲਦੇ ਹੋਏ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਪੀਡੀਏ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅਕਾਲੀ ਦਲ ਬਠਿੰਡੇ ਤੋਂ ਬੀਬੀ ਬਾਦਲ ਨੂੰ ਚੋਣ ਲੜਾਉਣ ਤੋਂ ਡਰ ਰਿਹਾ ਹੈ। ਖਹਿਰਾ ਨੇ ਕਿਹਾ ਕਿ ਬਾਦਲ ਪਰਿਵਾਰ ਘਰ-ਘਰ ਜਾ ਕੇ ਬਠਿੰਡੇ ਦੇ ਲੋਕਾਂ ਨੂੰ ਪੁਛਦੇ ਹਨ ਕਿ ਬੀਬੀ ਬਾਦਲ ਨੂੰ ਚੋਣ ਲੜਾਈ ਜਾਵੇ ਜਾਂ ਨਹੀਂ।
ਖਹਿਰਾ ਨੇ ਬੀਬੀ ਬਾਦਲ ਅਤੇ ਮਨਪ੍ਰੀਤ ਬਾਦਲ ਦੀ ਬਠਿੰਡਾ ਤੋਂ ਉਮੀਦਵਾਰੀ 'ਤੇ ਚੁੱਕੇ ਸਵਾਲ
ਸੁਖਪਾਲ ਖਹਿਰਾ ਨੇ ਬਠਿੰਡਾ ਤੋਂ ਬੀਬੀ ਬਾਦਲ ਅਤੇ ਮਨਪ੍ਰੀਤ ਬਾਦਲ ਨੂੰ ਚੋਣ ਲੜਨ ਲਈ ਵੰਗਾਰਿਆਂ ਤੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਫਿਕਸ ਮੈਚ ਖੇਡ ਰਹੇ ਹਨ, ਤਾਂ ਹੀ ਹੁਣ ਤੱਕ ਬਠਿੰਡਾ ਤੋਂ ਇਨ੍ਹਾਂ ਵੱਲੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਇਸ ਮੌਕੇ ਖਹਿਰਾ ਨੇ ਕਾਂਗਰਸ 'ਚ ਚੱਲ ਰਹੀ ਬਗਾਵਤ 'ਤੇ ਵੀ ਸਵਾਲ ਖੜ੍ਹੇ ਕੀਤੇ।
ਇਸ ਮੌਕੇ ਖਹਿਰਾ ਨੇ ਕਾਂਗਰਸ ਅਤੇ ਅਕਾਲੀ ਦਲ ਦੋਵਾਂ 'ਤੇ ਨਿਸ਼ਾਨਾ ਲਇਆ 'ਤੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਮਿਲਕੇ ਫਿਕਸ ਮੈਚ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਦੇ ਚੱਲਦੇ ਹੀ ਹੁਣ ਤੱਕ ਬਠਿੰਡਾ ਸੀਟ ਦਾ ਐਲਾਨ ਨਹੀਂ ਹੋ ਸਕਿਆ, ਖਹਿਰਾ ਨੇ ਕਾਂਗਰਸ ਅਤੇ ਅਕਾਲੀ ਦਲ ਨੂੰ ਵਗਾਂਰਿਆ 'ਤੇ ਕਿਹਾ ਕਿ ਅਕਾਲੀ ਦਲ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ ਮਨਪ੍ਰੀਤ ਬਾਦਲ ਨੂੰ ਬਠਿੰਡੇ ਤੋਂ ਚੋਣ ਮੈਦਾਨ 'ਚ ਲਿਆਵੇ ਤਾਂਜੋ ਦੋਵਾਂ ਦਾ ਇੱਕਠੀਆਂ ਹੀ ਸਫ਼ਾਇਆ ਹੋ ਸਕੇ।
ਇਸ ਮੌਕੇ ਖਹਿਰਾ ਨੇ ਕਾਂਗਰਸ 'ਚ ਚੱਲ ਰਹੀ ਬਗਾਵਤ 'ਤੇ ਵੀ ਸਵਾਲ ਖੜ੍ਹੇ ਕੀਤੇ 'ਤੇ ਕਿਹਾ ਕਿ ਸਟਿੰਗ ਹੋਣ ਤੋਂ ਬਾਅਦ ਵੀ ਚੌਧਰੀ ਸੰਤੋਖ ਸਿੰਘ ਨੂੰ ਜਲੰਧਰ ਤੋਂ ਟਿਕਟ ਦਿੱਤੀ ਗਈ ਹੈ ਖਹਿਰਾ ਨੇ ਕਿਹਾ ਕਿ ਖ਼ੁਸ਼ਾਮਦੀਦ ਕਰਨ ਵਾਲੇ ਅਤੇ ਪੈਸੇ ਵਾਲੇ ਹੀ ਕਾਂਗਰਸ 'ਚ ਟਿਕਟਾਂ ਹਾਸਲ ਕਰ ਸਕਦੇ ਹਨ।