ਪੰਜਾਬ

punjab

ਕੋਰੋਨਾ ਕਰ ਕੇ ਤਲਵੰਡੀ ਸਾਬੋ ਦੇ ਰਿਕਸ਼ਾ ਚਾਲਕਾਂ ਨੂੰ ਹੋ ਰਿਹੈ ਔਖਾ

By

Published : Jul 5, 2020, 6:51 AM IST

ਕੋਰੋਨਾ ਦੇ ਡਰ ਕਾਰਨ ਸਵਾਰੀਆਂ ਨਹੀਂ ਆ ਰਹੀਆਂ, ਜਿਸ ਕਾਰਨ ਰਿਕਸ਼ਾ ਚਾਲਕਾਂ ਨੂੰ ਖ਼ਾਲੀ ਹੱਥ ਹੀ ਘਰਾਂ ਨੂੰ ਮੁੜਣਾ ਪੈ ਰਿਹਾ ਹੈ।

ਕੋਰੋਨਾ ਕਰ ਕੇ ਤਲਵੰਡੀ ਸਾਬੋ ਦੇ ਰਿਕਸ਼ਾ ਚਾਲਕਾਂ ਨੂੰ ਹੋ ਰਿਹੈ ਔਖਾ
ਕੋਰੋਨਾ ਕਰ ਕੇ ਤਲਵੰਡੀ ਸਾਬੋ ਦੇ ਰਿਕਸ਼ਾ ਚਾਲਕਾਂ ਨੂੰ ਹੋ ਰਿਹੈ ਔਖਾ

ਤਲਵੰਡੀ ਸਾਬੋ: ਕੋਰੋਨਾ ਵਾਇਰਸ ਕਰ ਕੇ ਪੂਰੇ ਪੰਜਾਬ ਦੇ ਲੋਕ ਬਹੁਤ ਪ੍ਰਭਾਵਿਤ ਹੋਏ ਹਨ। ਰੋਜ਼ਾਨਾ ਕਮਾਈ ਕਰ ਕੇ ਖਾਣ ਵਾਲੇ ਲੋਕ ਜ਼ਿਆਦਾ ਦੁੱਖੀ ਹਨ, ਜਿਵੇਂ ਕਿ ਰਿਕਸ਼ਾ ਚਾਲਕ ਅਤੇ ਦਿਹਾੜੀਦਾਰੀ।

ਲੌਕਡਾਊਨ ਤੋਂ ਬਾਅਦ ਹੁਣ ਅਨਲੌਕ ਦੇ ਚਲਦਿਆਂ ਭਾਵੇਂ ਪੰਜਾਬ ਸਰਕਾਰ ਨੇ ਸ਼ਨੀਵਾਰ ਦੇ ਲੌਕਡਾਊਨ ਨੂੰ ਵਾਪਸ ਲੈ ਕੇ ਬੱਸਾਂ ਚਲਾਉਣ ਨੂੰ ਇਜਾਜ਼ਤ ਦੇ ਦਿੱਤੀ ਹੈ, ਪਰ ਪਿਛਲੇ ਸਮੇਂ ਦੌਰਾਨ ਸ਼ਨੀਵਾਰ ਨੂੰ ਬੱਸਾਂ ਬੰਦ ਰਹਿਣ ਦੀ ਲੜੀ ਵਿੱਚ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਅੱਜ ਵੀ ਬੱਸਾਂ ਘੱਟ ਗਿਣਤੀ ਚ ਚੱਲਣ ਦਾ ਖਮਿਆਜਾ ਰਿਕਸ਼ਾ ਚਾਲਕਾਂ ਨੂੰ ਭੁਗਤਣਾ ਪੈ ਰਿਹਾ ਹੈ। ਰਿਕਸ਼ਾ ਚਾਲਕਾਂ ਦਾ ਕਹਿਣਾ ਹੈ ਕਿ ਬਾਹਰੋਂ ਸਵਾਰੀਆਂ ਕੋਰੋਨਾ ਦੇ ਡਰ ਕਾਰਨ ਨਹੀਂ ਆ ਰਹੀਆਂ, ਜਿਸ ਕਾਰਣ ਉਨ੍ਹਾਂ ਨੂੰ ਖ਼ਰਚਾ ਚਲਾਉਣਾ ਔਖਾ ਹੋਇਆ ਪਿਆ ਹੈ।

ਵੇਖੋ ਵੀਡੀਓ।

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਜਦੋਂ ਲੌਕਡਾਊਨ ਸੀ, ਉਦੋਂ ਤਾਂ ਸਰਕਾਰ ਵੱਲੋਂ ਰਾਸ਼ਨ ਵਗੈਰਾ ਦੇ ਦਿੱਤਾ ਗਿਆ ਸੀ, ਪਰ ਹੁਣ ਸਵਾਰੀਆਂ ਨਾ ਹੋਣ ਕਰ ਕੇ ਅਤੇ ਰਾਸ਼ਨ ਨਾ ਮਿਲਣ ਕਰ ਕੇ ਉਨ੍ਹਾਂ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ।

ABOUT THE AUTHOR

...view details