ਬਠਿੰਡਾ : ਫਿਲਮ ਦਾ ਡਾਇਲਾਗ ਸੀ ਕਿ ਜੇਕਰ ਵੀਜਾ ਨਹੀਂ ਲੱਗਦਾ ਤਾਂ ਕੀ ਤਾਰਾ ਪਾਕਿਸਤਾਨ ਨਹੀਂ ਜਾਵੇਗਾ, ਪਰ ਇਸ ਦੇ ਉਲਟ ਬਠਿੰਡਾ ਵਿੱਚ ਇੱਕ ਉਦਾਹਰਨ ਵੇਖਣ ਨੂੰ ਮਿਲੀ ਜਦੋਂ ਮਿਆਦ ਪੁੱਗਾ ਚੁੱਕੇ ਪਾਸਪੋਰਟ ਉੱਪਰ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ।
ਬਠਿੰਡਾ ਦੇ ਪਿੰਡ ਬੀਬੀ ਵਾਲਾ ਦੇ ਰਹਿਣ ਵਾਲੇ ਬੂਟਾ ਸਿੰਘ ਢਿੱਲੋਂ ਨੇ ਦੱਸਿਆ ਕਿ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਮੇਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਦਾ ਵੀਜ਼ਾ ਅਪਲਾਈ ਕੀਤਾ ਸੀ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਪਾਸਪੋਰਟ ਕਰੀਬ ਛੇ ਮਹੀਨੇ ਪਹਿਲਾਂ ਆਪਣੀ ਮਿਆਦ ਪੂਰੀ ਕਰ ਚੁੱਕਿਆ ਹੈ।
ਇਹ ਵੀ ਪੜ੍ਹੋ :ਫੌਜੀਆਂ ਨੂੰ 'Very Proud Of You' ਆਖਦੇ ਹੋਏ ਸਿੱਧੂ ਦੀ ਵੀਡੀਓ ਵਾਇਰਲ
ਬੂਟਾ ਸਿੰਘ ਦਾ ਕਹਿਣਾ ਕਿ ਉਨ੍ਹਾਂ ਵੱਲੋਂ ਸਾਰੀਆਂ ਰਸਮੀ ਤਜਵੀਜ਼ਾਂ ਪੂਰੀਆਂ ਕਰਦੇ ਹੋਏ ਵੀਜਾ ਅਪਲਾਈ ਕੀਤਾ ਗਿਆ ਅਤੇ ਭਾਰਤੀ ਸਰਕਾਰ ਵੱਲੋਂ ਉਸ ਦੇ ਮਿਆਦ ਪੁੱਗ ਚੁੱਕੇ ਪਾਸਪੋਰਟ 'ਤੇ ਹੀ ਪਾਕਿਸਤਾਨ ਦਾ ਸਤਾਰਾਂ ਨਵੰਬਰ ਤੋਂ ਛੱਬੀ ਨਵੰਬਰ ਤੱਕ ਦਾ ਵੀਜ਼ਾ ਦੇ ਦਿੱਤਾ ਗਿਆ। ਜਦੋਂ ਉਸ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ਅਤੇ ਪੋਲੀਓ ਸਬੰਧੀ ਰਿਪੋਰਟਾਂ ਦਾ ਕੰਮ ਪੂਰਾ ਕਰਨ ਉਪਰੰਤ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਵਿੱਚ ਦਾਖ਼ਲ ਹੋਣ ਜਾ ਰਿਹਾ ਸੀ ਤਾਂ ਜਾਂਚ ਕਰ ਰਹੇ ਅਧਿਕਾਰੀਆਂ ਨੇ ਕਿਹਾ ਕਿ ਤੁਹਾਡੇ ਪਾਸਪੋਰਟ ਦੀ ਮਿਆਦ ਪੂਰੀ ਹੋ ਚੁੱਕੀ ਹੈ।
ਮਿਆਦ ਪੁੱਗਾ ਚੁੱਕੇ ਪਾਸਪੋਰਟ 'ਤੇ ਲੱਗਿਆ ਪਾਕਿਸਤਾਨ ਦਾ ਵੀਜਾ ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਵਿਦੇਸ਼ ਮੰਤਰਾਲੇ ਵੱਲੋਂ ਉਸ ਦੇ ਮਿਆਦ ਪੁਗਾ ਚੁੱਕੇ ਪਾਸਪੋਰਟ 'ਤੇ ਹੀ ਪਾਕਿਸਤਾਨ ਦਾ ਵੀਜਾ ਦੇ ਦਿੱਤਾ। ਜਿਸ ਨਾਲ ਕਈ ਸਵਾਲ ਖੜ੍ਹੇ ਹੁੰਦੇ ਹਨ ਕਿ ਜੋ ਕੇਂਦਰੀ ਏਜੰਸੀਆਂ ਹਨ, ਉਨ੍ਹਾਂ ਵੱਲੋਂ ਕਿਸ ਤਰ੍ਹਾਂ ਇੰਨੀ ਵੱਡੀ ਅਣਗਹਿਲੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਉਸ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਗਿਆ, ਉੱਥੇ ਹੀ ਉਨ੍ਹਾਂ ਨੂੰ ਮਾਨਸਿਕ ਪੀੜਾ ਵੀ ਝੱਲਣੀ ਪਈ ਕਿਉਂਕਿ ਉਨ੍ਹਾਂ ਨੂੰ ਬਾਰਡਰ ਤੋਂ ਹੀ ਵਾਪਸ ਆਪਣੇ ਪਿੰਡ ਪਰਤਣਾ ਪਿਆ। ਬੂਟਾ ਸਿੰਘ ਨੇ ਕਿਹਾ ਕਿ ਜੋ ਵੀ ਵਿਅਕਤੀ ਇਸ ਅਣਗਹਿਲੀ ਲਈ ਜ਼ਿੰਮੇਵਾਰ ਹੈ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ :ਭੈਣੀ ਸਾਹਿਬ ਪਹੁੰਚੇ ਮੁੱਖ ਮੰਤਰੀ ਚੰਨੀ, 22 ਨੂੰ ਲੁਧਿਆਣਾ ਤੋਂ ਕਰਨਗੇ ਚੋਣ ਮੁਹਿੰਮ ਦਾ ਆਗਾਜ਼