ਬਠਿੰਡਾ : ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਲੰਬਾ ਸਮਾਂ ਚੱਲੀ ਤਿੰਨ ਤਲਾਕ ਦੇ ਮੁੱਦੇ 'ਤੇ ਬੈਠਕ ਤੋਂ ਬਾਅਦ ਬਿਲ ਪਾਸ ਕਰ ਦਿੱਤਾ ਗਿਆ ਹੈ। ਮੁਸਲਿਮ ਸਮਾਜ ਵੱਲੋਂ ਇਸ ਫ਼ੈਸਲੇ ਨੂੰ ਕਈ ਥਾਵਾਂ 'ਤੇ ਨਕਾਰਿਆ ਜਾ ਰਿਹਾ ਹੈ। ਬਠਿੰਡਾ ਦੀ ਬਾਬਾ ਹਾਜੀਰਤਨ ਮੁਸਲਿਮ ਸਮਾਜ ਦੀ ਪ੍ਰਧਾਨ ਨਗੀਨਾ ਬੇਗ਼ਮ ਨੇ ਮੋਦੀ ਸਰਕਾਰ ਦੇ ਇਸ ਫੈਸਲੇ ਨੂੰ ਗ਼ਲਤ ਦੱਸਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਫੈਸਲੇ ਹਮੇਸ਼ਾ ਹੀ ਮੁਸਲਿਮ ਸਮਾਜ ਦੇ ਖਿਲਾਫ਼ ਹੁੰਦੇ ਹਨ।
ਇਸ ਦੇ ਨਾਲ ਹੀ ਨਗੀਨਾ ਬੇਗ਼ਮ ਨੇ ਮੰਗਲਵਾਰ ਨੂੰ ਰਾਜ ਸਭਾ ਵਿਚ ਪਾਸ ਕੀਤੇ 3 ਤਲਾਕ ਦੇ ਬਿਲ ਉੱਤੇ ਜਮ ਕੇ ਇਤਰਾਜ਼ ਜਤਾਇਆ ਤੇ ਕਿਹਾ ਕਿ ਮੋਦੀ ਸਰਕਾਰ ਦਾ ਇਹ ਫੈਸਲਾ ਬਿਲਕੁਲ ਗ਼ਲਤ ਹੈ।
ਇਸ ਫੈਸਲੇ ਦੀ ਅਸੀਂ ਕੜੀ ਨਿੰਦਾ ਕਰਦੇ ਹਾਂ ਕਿਉਂਕਿ ਇਹ ਫੈਸਲਾ ਕੁਰਾਨ ਸਰੀਫ਼ ਵਿਚ ਲਿਖੇ ਹੁਕਮ ਦੀ ਉਲੰਘਣਾ ਕਰਦਾ ਹੈ ਤੇ ਇਸ ਤਰ੍ਹਾਂ ਦੇ ਫ਼ੈਸਲੇ ਜੋ ਮੋਦੀ ਸਰਕਾਰ ਵੱਲੋਂ ਲਏ ਜਾ ਰਹੇ ਹਨ ਇਹ ਮੁਸਲਿਮ ਸਮਾਜ ਦੇ ਖਿਲਾਫ਼ ਹਨ।