ਬਠਿੰਡਾ: 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਬਠਿੰਡਾ ਤੋਂ ਅਸਿਸਟੈਂਟ ਪ੍ਰੋਫ਼ੈਸਰ ਆਰਤੀ ਸ਼ਰਮਾ ਨੇ ਯੋਗ ਕਰਨ ਦੇ ਕਈ ਫ਼ਾਇਦੇ ਦੱਸੇ, ਜਿਸ ਨਾਲ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਮਾਨਸਿਕ ਸ਼ਾਂਤੀ ਵੀ ਮਿਲਦੀ ਹੈ। ਯੋਗਾ ਦੇ ਬਾਰੇ ਜਾਣਕਾਰੀ ਦਿੰਦਿਆਂ ਆਰਤੀ ਸ਼ਰਮਾ ਨੇ ਦੱਸਿਆ ਕਿ ਸਾਲ 2015 ਵਿੱਚ ਭਾਰਤ ਨੇ ਯੋਗ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਨਾਉਣ ਦੀ ਪਹਿਲ ਕੀਤੀ, ਜਿਸ ਨੂੰ ਹੁਣ ਪੂਰੇ ਅੰਤਰਰਾਸ਼ਟਰੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ।
ਕੌਮਾਂਤਰੀ ਯੋਗ ਦਿਵਸ ਮੌਕੇ ਜਾਣੋ ਯੋਗ ਦੇ ਫ਼ਾਇਦੇ - ਯੋਗ ਅਧਿਆਪਕ ਆਰਤੀ ਸ਼ਰਮਾ
21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬਠਿੰਡਾ ਤੋਂ ਯੋਗ ਮਾਹਰ, ਅਸਿਸਟੈਂਟ ਪ੍ਰੋਫ਼ੈਸਰ ਆਰਤੀ ਸ਼ਰਮਾ ਨੇ ਯੋਗ ਕਰਨ ਦੇ ਕਈ ਫ਼ਾਇਦਿਆਂ ਬਾਰੇ ਜਾਣਕਾਰੀ ਦਿੱਤੀ। ਯੋਗ ਦੇ ਬਾਰੇ ਜਾਣਕਾਰੀ ਦਿੰਦਿਆਂ ਆਰਤੀ ਸ਼ਰਮਾ ਨੇ ਦੱਸਿਆ ਕਿ ਸਾਲ 2015 ਵਿੱਚ ਭਾਰਤ ਨੇ ਯੋਗ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਨਾਉਣ ਦੀ ਪਹਿਲ ਕੀਤੀ, ਜਿਸ ਨੂੰ ਹੁਣ ਪੂਰੇ ਅੰਤਰਰਾਸ਼ਟਰੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ।
ਆਰਤੀ ਨੇ ਯੋਗਾ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗਾ ਹਰ ਕਿਸੇ ਦੀ ਜ਼ਿੰਦਗੀ ਦਾ ਬੇਹੱਦ ਜ਼ਰੂਰੀ ਹਿੱਸਾ ਹੈ। ਯੋਗਾ ਸਾਡੇ ਸਰੀਰ ਦੀ ਹਰ ਬੀਮਾਰੀ ਨੂੰ ਰੋਕਣ ਲਈ ਫ਼ਾਇਦੇਮੰਦ ਹੈ। ਉਨ੍ਹਾਂ ਕਿਹਾ ਕਿ ਯੋਗਾ ਹਰ ਉਮਰ ਦੇ ਤੇ ਹਰ ਵਰਗ ਦੇ ਲੋਕਾਂ ਨੂੰ ਰੋਜ਼ਾਨਾ ਕਰ ਸਕਦੇ ਹਨ, ਜਿਸ ਨਾਲ ਉਹ ਆਪਣੇ ਆਪ ਨੂੰ ਬਿਮਾਰੀ ਤੋਂ ਦੂਰ ਰੱਖ ਸਕਦੇ ਹਨ।
ਇਸ ਤੋਂ ਇਲ਼ਾਵਾ ਉਨ੍ਹਾਂ ਨੇ ਵੱਖ-ਵੱਖ ਆਸਣਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਫ਼ਾਇਦੇ ਵੀ ਦੱਸੇ। ਉਨ੍ਹਾਂ ਕਿਹਾ ਕਿ ਵਜਰ ਆਸਣ ਇੱਕ ਅਜਿਹਾ ਆਸਣ ਹੈ ਜਿਸ ਨੂੰ ਖਾਣਾ ਖਾਣ ਦੇ ਤੁਰੰਤ ਬਾਅਦ ਕੀਤਾ ਜਾ ਸਕਦਾ ਹੈ, ਜੋ ਸਰੀਰ 'ਚ ਖਾਣਾ ਹਜ਼ਮ ਕਰਨ ਲਈ ਵੀ ਫ਼ਾਇਦੇਮੰਦ ਸਾਬਤ ਹੁੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਤਾੜ ਆਸਣ ਯੋਗਾ ਦਾ ਇੱਕ ਅਹਿਮ ਹਿੱਸਾ ਹੈ ਜਿਸ ਨਾਲ ਸਾਡੇ ਦਿਮਾਗ਼ ਦੀਆਂ ਨਾੜਾ ਦਾ ਸੰਤੁਲਨ ਸਹੀ ਬਣਿਆ ਰਹਿੰਦਾ ਹੈ ਤੇ ਦਿਮਾਗ ਦੀਆਂ ਨਾੜਾਂ ਤੱਕ ਆਕਸੀਜਨ ਸਹੀਂ ਮਾਤਰਾ ਵਿੱਚ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਯੋਗਾ ਹਰ ਕਿਸੇ ਲਈ ਜ਼ਰੂਰੀ ਹੈ।