ਪੰਜਾਬ

punjab

ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਬਣਿਆ ਕੌਮਾਂਤਰੀ ਪੱਧਰ ਦਾ ਆਪ੍ਰੇਸ਼ਨ ਥਿਏਟਰ, ਆਧੁਨਿਕ ਸਹੂਲਤਾਂ ਨਾਲ ਪੂਰੀ ਤਰ੍ਹਾਂ ਲੈਸ

ਸਿਹਤ ਸਹੂਲਤਾਂ (Health facilities) ਪੱਖੋਂ ਅਕਸਰ ਸੁਰਖੀਆਂ ਵਿਚ ਰਹਿਣ ਵਾਲੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਹੁਣ ਵੱਡੀ ਪੱਧਰ ਉੱਤੇ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ ਅਤੇ ਹੁਣ ਆਧੁਨਿਕ ਸਹੂਲਤਾਂ ਸਰਕਾਰੀ ਹਸਪਤਾਲਾਂ ਵਿੱਚ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।

By

Published : Oct 11, 2022, 7:40 PM IST

Published : Oct 11, 2022, 7:40 PM IST

International level operation theater built in Bathinda government hospital, fully equipped with modern facilities
ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਬਣਿਆ ਕੌਮਾਂਤਰੀ ਪੱਧਰ ਦਾ ਆਪ੍ਰੇਸ਼ਨ ਥਿਏਟਰ, ਆਧੁਨਿਕ ਸਹੂਲਤਾਂ ਨਾਲ਼ ਪੂਰੀ ਤਰ੍ਹਾਂ ਲੈਸ

ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਸਰਕਾਰੀ ਹਸਪਤਾਲ (Government Hospital) ਵਿਚ ਇੰਟਰਨੈਸ਼ਨਲ ਲੈਵਲ ਦਾ ਆਪ੍ਰੇਸ਼ਨ ਥੀਏਟਰ (Operation theater of international level) ਬਣਾਇਆ ਗਿਆ ਹੈ। ਇਹ ਪੰਜਾਬ ਦਾ ਪਹਿਲਾ ਇੰਟਰਨੈਸ਼ਨਲ ਲੈਵਲ ਦਾ ਆਪ੍ਰੇਸ਼ਨ ਥੀਏਟਰ ਸਰਕਾਰੀ ਹਸਪਤਾਲ ਵਿਚ ਬਣਾਇਆ ਗਿਆ ਹੈ ਜੋ ਕਿ ਪ੍ਰਾਈਵੇਟ ਹਸਪਤਲਾਂ ਦੇ ਆਪ੍ਰੇਸ਼ਨ ਥੀਏਟਰ ਨਾਲੋਂ ਵੀ ਆਧੁਨਿਕ ਸਹੂਲਤਾਂ ਨਾਲ ਲੈਸ (Equipped with modern facilities) ਹੈ।

ਸੀਨੀਅਰ ਮੈਡੀਕਲ ਅਫਸਰ (Senior Medical Officer) ਮਨਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਦੇ ਸਰਕਾਰੀ ਹਾਸਪਤਾਲ ਵਿਚ ਬਣਿਆ ਆਪ੍ਰੇਸ਼ਨ ਥਿਏਟਰ ਕਾਫੀ ਪੁਰਾਣਾ ਹੋਣ ਦੇ ਚੱਲਦੇ ਇਹ ਅਪਰੇਸ਼ਨ ਥਿਏਟਰ ਨਵਾਂ ਤਿਆਰ (Operation theater newly prepared) ਕਰਵਾਇਆ ਗਿਆ ਹੈ। ਆਪ੍ਰੇਸ਼ਨ ਥੀਏਟਰ ਨੂੰ ਬਣਾਉਣ ਲਈ ਜਿੱਥੇ ਛੱਤਾਂ ਤਕ ਬਦਲੀਆਂ ਗਈਆਂ ਹਨ ਉਥੇ ਹੀ ਇਸ ਨੂੰ ਆਧੁਨਿਕ ਤਕਨੀਕ ਨਾਲ ਜੋੜ ਕੇ ਇੰਟਰਨੈਸ਼ਨਲ ਲੈਵਲ ਦਾ ਤਿਆਰ ਕੀਤਾ ਗਿਆ ਹੈ।

ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਬਣਿਆ ਕੌਮਾਂਤਰੀ ਪੱਧਰ ਦਾ ਆਪ੍ਰੇਸ਼ਨ ਥਿਏਟਰ, ਆਧੁਨਿਕ ਸਹੂਲਤਾਂ ਨਾਲ਼ ਪੂਰੀ ਤਰ੍ਹਾਂ ਲੈਸ

ਉਨ੍ਹਾਂ ਕਿਹਾ ਕਿ ਇਸ ਵਿੱਚ ਆਟੋਮੈਟਿਕ ਸੇਨੇਟਾਈਜ਼ (Automatic Sanitize) ਹਵਾ ਦਾ ਦਬਾਅ ਘਟਾਉਣਾ ਵਧਾਉਣਾ ਅਤੇ ਕੰਟਰੋਲ ਕਰਨ ਜਿਹੀਆਂ ਸਹੂਲਤਾਂ ਹਨ ਜਿਸ ਨਾਲ ਡਾਕਟਰ ਨੂੰ ਵੱਡਾ ਲਾਭ ਹੋਵੇਗਾ ਅਤੇ ਮਰੀਜ਼ਾਂ ਵਿਚ ਇਨਫੈਕਸ਼ਨ ਫੈਲਣ (Fear of spreading infection) ਦਾ ਡਰ ਲਗਭਗ ਖ਼ਤਮ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਰਕਾਰੀ ਹਸਪਤਾਲ ਨੂੰ ਚੰਗੀਆਂ ਸੇਵਾਵਾਂ ਬਦਲੇ ਸਨਮਾਨਤ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅੱਧੇ ਪੰਜਾਬ ਦਾ ਇਹ ਪਹਿਲਾ ਹਸਪਤਾਲ ਹੈ ਜਿੱਥੇ ਵੱਡੀ ਗਿਣਤੀ ਵਿੱਚ ਗੋਡੇ ਬਦਲਣ ਦੇ ਅਪਰੇਸ਼ਨ ਕੀਤੇ ਗਏ ਹਨ ਹੱਡੀਆਂ ਦੇ ਮਾਹਰ (Bone specialist) ਡਾ ਵਿਜੈ ਨੇ ਦੱਸਿਆ ਕਿ ਇਸ ਆਧੁਨਿਕ ਆਪ੍ਰੇਸ਼ਨ ਥੀਏਟਰ ਨਾਲ ਆਰਥੋ ਦੇ ਅਪਰੇਸ਼ਨ ਵਿੱਚ ਸਭ ਤੋਂ ਵੱਧ ਸਹਾਈ ਹੋਵੇਗਾ ਕਿਉਂਕਿ ਆਰਥੋ ਦੇ ਅਪਰੇਸ਼ਨਾਂ ਦੌਰਾਨ ਇਨਫੈਕਸ਼ਨ ਫੈਲਣ ਦਾ ਸਭ ਤੋਂ ਵੱਧ ਡਰ ਹੁੰਦਾ ਹੈ, ਪਰ ਇਸ ਵਿਚ ਆਧੁਨਿਕ ਤਕਨੀਕਾਂ ਹੋਣ ਕਾਰਨ ਇਨਫੈਕਸ਼ਨ ਫੈਲਣ ਦਾ ਡਰ ਬਿਲਕੁਲ ਖ਼ਤਮ ਹੋ ਜਾਵੇਗਾ ।

ਇਹ ਵੀ ਪੜ੍ਹੋ:ਨੌਜਵਾਨ ਨੇ ਅਗਵਾ ਹੋਣ ਦਾ ਰਚਿਆ ਡਰਾਮਾ, ਫਸਿਆ ਕਸੂਤਾ

ABOUT THE AUTHOR

...view details