ਪੰਜਾਬ

punjab

ETV Bharat / state

ਗ਼ਰਮੀ ਕਾਰਨ ਲੋਕਾਂ ਦਾ ਹਾਲ-ਬੇ-ਹਾਲ, ਵੇਖੋ ਕੀ ਹਾਲ ਹੈ ਜਲੰਧਰ-ਬਠਿੰਡਾ ਦਾ

ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਾਂਗ ਪੰਜਾਬ ਵੀ ਅੱਜਕੱਲ੍ਹ ਪੂਰੀ ਤਰ੍ਹਾਂ ਗਰਮੀ ਦੀ ਮਾਰ ਝੇਲ ਹੋਇਆ ਹੈ। ਇੱਥੇ ਤਾਪਮਾਨ 40 ਡਿਗਰੀ ਪਾਰ ਕਰ ਚੁੱਕਿਆ ਹੈ। ਵੇਖੋ ਕੀ ਕਹਿਣਾ ਹੈ ਜਲੰਧਰ ਤੇ ਬਠਿੰਡਾ ਸ਼ਹਿਰਵਾਸੀਆਂ ਦਾ ਗਰਮੀ ਨਾਲ।

hot weather in jalandhar,Bathinda,hot weather

By

Published : May 29, 2019, 10:55 PM IST

ਜਲੰਧਰ/ਬਠਿੰਡਾ: ਜਲੰਧਰ ਵਿਖੇ ਅੱਜ ਤਾਪਮਾਨ ਕਰੀਬ 43 ਡਿਗਰੀ ਰਿਕਾਰਡ ਕੀਤਾ ਗਿਆ। ਜਲੰਧਰ ਵਿੱਚ ਵਧੇ ਹੋਏ ਇਸ ਤਾਪਮਾਨ ਕਰਕੇ ਜਿੱਥੇ ਆਮ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ, ਉਥੇ ਕਈ ਵਪਾਰੀ ਇਸ ਤੋਂ ਖੁਸ਼ ਹਨ ਅਤੇ ਕਈ ਖਾਸੇ ਨਾਰਾਜ਼ ਨਜ਼ਰ ਆ ਰਹੇ ਹਨ। ਇਸ ਵਧੀ ਹੋਈ ਗਰਮੀ ਵਿੱਚ ਹਰ ਕੋਈ ਠੰਡਾ ਪਾਣੀ ਅਤੇ ਜੂਸ ਦੀਆਂ ਦੁਕਾਨਾਂ ਲੱਭਦਾ ਹੈ।
ਇੱਕ ਪਾਸੇ ਬਜ਼ਾਰਾਂ ਵਿੱਚ ਲੱਗੀਆਂ ਜੂਸ ਦੀਆਂ ਰੇਹੜੀਆਂ ਉੱਤੇ ਲੋਕਾਂ ਦੀ ਭੀੜ ਵੇਖੀ ਜਾ ਰਹੀ ਹੈ, ਦੂਜੇ ਪਾਸੇ ਸਾਰਾ ਦਿਨ ਆਪਣੇ ਆਟੋ ਵਿੱਚ ਸਵਾਰੀਆਂ ਢਾਹੁਣ ਵਾਲੇ ਆਟੋ ਡਰਾਈਵਰ ਵੱਧੇ ਹੋਏ ਤਾਪਮਾਨ ਤੋਂ ਖਾਸੇ ਨਿਰਾਸ਼ ਹਨ ਕਿਉਂਕਿ ਇੰਨੀ ਗਰਮੀ ਵਿੱਚ ਸਵੇਰੇ ਅਤੇ ਸ਼ਾਮ ਤੋਂ ਇਲਾਵਾ ਦੁਪਹਿਰ ਨੂੰ ਲੋਕਾਂ ਦੇ ਆਪਣੇ ਘਰੋਂ ਅਤੇ ਦਫ਼ਤਰੋਂ ਬਾਹਰ ਨਾ ਨਿਕਲਣ ਕਰਕੇ ਇਨ੍ਹਾਂ ਦੀ ਦਿਹਾੜੀ ਕਾਫੀ ਮੰਦੀ ਹੋ ਗਈ ਹੈ।

ਵੇਖੋ ਵੀਡੀਓ
ਖ਼ਾਸ ਇਹ ਹੈ ਕਿ ਇੰਨੀ ਗਰਮੀ ਵਿੱਚ ਕੁੱਝ ਇਨਸਾਨ, ਜੋ ਇਨਸਾਨੀਅਤ ਦੇ ਤੌਰ 'ਤੇ ਸੇਵਾ ਕਰਦੇ ਹੋਏ ਲੋਕਾਂ ਲਈ ਪਾਣੀ ਦਾ ਪ੍ਰਬੰਧ ਕਰਕੇ ਬੈਠੇ ਹਨ ਤਾਂਕਿ ਇੰਨੀ ਗਰਮੀ ਵਿੱਚ ਹਰ ਕੋਈ ਠੰਢਾ ਪਾਣੀ ਪੀ ਸਕੇ । ਇਹੀ ਹਾਲ ਬਠਿੰਡਾ ਵਿੱਚ, ਜਿੱਥੇ ਸੂਰਜ ਦੀ ਤਪਦੀ ਗਰਮੀ ਨੂੰ ਲੈ ਕੇ ਬਠਿੰਡਾ ਦਾ ਤਾਪਮਾਨ 44 ਡਿਗਰੀ ਹੋਇਆ ਹੈ। ਬੱਚੇ ਨਹਿਰ ਵਿੱਚ ਨਹਾਉਂਦੇ ਹੋਏ ਨਜ਼ਰ ਆਉਂਦੇ ਹਨ ਤਾਂ ਕਿਤੇ ਸੜਕਾਂ ਤੇ ਸਕੂਲੀ ਵਿਦਿਆਰਥੀ ਮੂੰਹ ਲਪੇਟ ਕੇ ਗਰਮੀ ਤੋਂ ਬਚ ਰਹੇ ਹਨ। ਸੋਸ਼ਲ ਵੈਲਫੇਅਰ ਸੁਸਾਇਟੀਆਂ ਤੇ ਸਮਾਜ ਸੇਵਕ ਰੁਪਿੰਦਰ ਨੇ ਪਾਣੀ ਦੇ ਕੈਂਪਰਾਂ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਛੀਆਂ ਲਈ ਵੀ ਪਾਣੀ ਭਰ ਕੇ ਰੱਖਣਾ ਚਾਹੀਦਾ ਹੈ। ਰੇਲਵੇ ਦੀ ਟਿਕਟ ਦੀ ਰਿਜ਼ਰਵੇਸ਼ਨ ਕਰਵਾਉਣ ਆਏ ਵਿਦਿਆਰਥੀ ਵੀ ਰੇਲਵੇ ਸਟੇਸ਼ਨ 'ਤੇ ਪਰੇਸ਼ਾਨ ਹੁੰਦੇ ਵੇਖੇ ਜਾ ਰਹੇ ਹਨ।

ABOUT THE AUTHOR

...view details