ਪੰਜਾਬ

punjab

ETV Bharat / state

ਨਸ਼ੇ ਦੇ ਛੇਵੇਂ ਦਰਿਆ ਨੇ ਪਿੰਡ ਬੀੜ ਤਲਾਬ ਦੀ ਬਸਤੀ ਦੇ ਹਰ ਤੀਸਰੇ ਘਰ ਤੱਕ ਕੀਤੀ ਪਹੁੰਚ - ਸਿਆਸੀ ਪਾਰਟੀਆਂ

ਪੰਜਾਬ ਵਿੱਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਸਮੇਂ-ਸਮੇਂ ਸਿਰ ਵੱਡੇ-ਵੱਡੇ ਦਾਅਵੇ ਕੀਤੇ ਗਏ ਪਰ ਇਹ ਨਸ਼ੇ ਦਾ ਦਰਿਆ ਹੁਣ ਆਮ ਲੋਕਾਂ ਦੇ ਘਰਾਂ ਵਿੱਚ ਇਸ ਹੱਦ ਤਕ ਬਣ ਚੁੱਕਿਆ ਹੈ ਕਿ ਉਨ੍ਹਾਂ ਨੂੰ ਹੁਣ ਆਪਣਾ ਭਵਿੱਖ ਖ਼ਤਰੇ ਵਿੱਚ ਨਜ਼ਰ ਆਉਣ ਲੱਗਿਆ ਹੈ।

ਨਸ਼ੇ ਦੇ ਛੇਵੇਂ ਦਰਿਆ ਨੇ ਪਿੰਡ ਬੀੜ ਤਲਾਬ ਦੀ ਬਸਤੀ ਦੇ ਹਰ ਤੀਸਰੇ ਘਰ ਤੱਕ ਕੀਤੀ ਪਹੁੰਚ
ਨਸ਼ੇ ਦੇ ਛੇਵੇਂ ਦਰਿਆ ਨੇ ਪਿੰਡ ਬੀੜ ਤਲਾਬ ਦੀ ਬਸਤੀ ਦੇ ਹਰ ਤੀਸਰੇ ਘਰ ਤੱਕ ਕੀਤੀ ਪਹੁੰਚ

By

Published : May 4, 2022, 5:45 PM IST

ਬਠਿੰਡਾ:ਪੰਜਾਬ ਵਿੱਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਸਮੇਂ-ਸਮੇਂ ਸਿਰ ਵੱਡੇ-ਵੱਡੇ ਦਾਅਵੇ ਕੀਤੇ ਗਏ ਪਰ ਇਹ ਨਸ਼ੇ ਦਾ ਦਰਿਆ ਹੁਣ ਆਮ ਲੋਕਾਂ ਦੇ ਘਰਾਂ ਵਿੱਚ ਇਸ ਹੱਦ ਤਕ ਬਣ ਚੁੱਕਿਆ ਹੈ ਕਿ ਉਨ੍ਹਾਂ ਨੂੰ ਹੁਣ ਆਪਣਾ ਭਵਿੱਖ ਖ਼ਤਰੇ ਵਿੱਚ ਨਜ਼ਰ ਆਉਣ ਲੱਗਿਆ ਹੈ।

ਹਰ ਗਲੀ ਵਿੱਚ ਵਿਕ ਰਿਹਾ ਹੈ ਚਿੱਟਾ: ਬਠਿੰਡਾ ਦੇ ਪਿੰਡ ਬੀੜ ਤਲਾਬ ਬਸਤੀ ਨੰਬਰ 2 ਵਿਚ ਨਸ਼ੇ ਦੇ ਛੇਵੇਂ ਦਰਿਆ ਨੇ ਹਰ ਤੀਜੇ ਘਰ ਤੱਕ ਪਹੁੰਚ ਬਣਾ ਲਈ ਹੈ, ਜਿਸ ਕਾਰਨ ਇਹ ਪਿੰਡ ਅੱਜ ਕੱਲ੍ਹ ਚਰਚਾ ਵਿੱਚ ਹੈ ਕਿ ਨੌਜਵਾਨ ਵੱਡੀ ਗਿਣਤੀ ਵਿੱਚ ਨਸ਼ੇ ਦੀ ਜਕੜ ਵਿੱਚ ਹਨ। ਅੱਜ ਵੱਡੀ ਗਿਣਤੀ ਵਿਚ ਇਕੱਠੇ ਹੋਏ ਪਿੰਡ ਬੀੜ ਤਲਾਬ ਦੀ ਬਸਤੀ ਨੰਬਰ 2 ਦੇ ਲੋਕਾਂ ਵੱਲੋਂ ਆਪਣਾ ਦਰਦ ਮੀਡੀਆ ਸਾਹਮਣੇ ਰੱਖਦੇ ਹੋਏ ਕਿਹਾ ਕਿ ਸਾਡੇ ਹਰ ਗਲੀ ਵਿੱਚ ਚਿੱਟਾ ਵਿਕ ਰਿਹਾ ਹੈ।

2 ਦਰਜਨ ਦੇ ਕਰੀਬ ਨੌਜਵਾਨਾਂ ਦੀ ਨਸ਼ੇ ਕਾਰਨ ਹੋ ਚੁੱਕੀ ਮੌਤ: ਜਿਸ ਕਾਰਨ ਨੌਜਵਾਨ ਨਸ਼ੇ ਦੇ ਆਦੀ ਹੋ ਰਹੇ ਹਨ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਹੁਣ ਤੱਕ ਇਸ ਪਿੰਡ ਵਿੱਚ ਕਰੀਬ 2 ਦਰਜਨ ਦੇ ਕਰੀਬ ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ ਅਤੇ ਅੱਜਕੱਲ੍ਹ ਇਹ ਪਿੰਡ ਦੂਰ ਦਰਾਡੇ ਤੋਂ ਆਉਣ ਵਾਲੇ ਲੋਕਾਂ ਲਈ ਨਸ਼ੇ ਦੀ ਹੱਬ ਬਣਦਾ ਜਾ ਰਿਹਾ ਹੈ।

ਨਸ਼ੇ ਦੇ ਛੇਵੇਂ ਦਰਿਆ ਨੇ ਪਿੰਡ ਬੀੜ ਤਲਾਬ ਦੀ ਬਸਤੀ ਦੇ ਹਰ ਤੀਸਰੇ ਘਰ ਤੱਕ ਕੀਤੀ ਪਹੁੰਚ

ਘਰ ਦਾ ਤੱਕ ਵੇਚਿਆ ਜਾ ਰਿਹਾ ਹੈ ਸਾਮਾਨ: ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗ਼ਰੀਬ ਬਸਤੀ ਹੋਣ ਕਾਰਨ ਇੱਥੇ ਨੌਜਵਾਨ ਜਲਦੀ ਨਸ਼ੇ ਦੀ ਲਪੇਟ ਵਿੱਚ ਆ ਰਹੇ ਹਨ ਅਤੇ ਨਸ਼ੇ ਦੀ ਪੂਰਤੀ ਲਈ ਉਨ੍ਹਾਂ ਵੱਲੋਂ ਘਰ ਦਾ ਸਾਮਾਨ ਤੱਕ ਵੇਚਿਆ ਜਾ ਰਿਹਾ ਹੈ। ਪਿੰਡ ਦੀ ਬਿਰਧ ਮਾਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਨਸ਼ੇ ਦਾ ਆਦੀ ਹੈ ਅਤੇ ਇਕ ਚੰਗਾ ਮਿਸਤਰੀ ਹੋਣ ਦੇ ਬਾਵਜੂਦ ਉਹ ਨਸ਼ੇ ਵਿਚ ਇਸ ਤਰ੍ਹਾਂ ਗ਼ਲਤਾਨ ਹੋ ਚੁੱਕਿਆ ਹੈ ਕਿ ਉਹ ਰੋਜ਼ਾਨਾ ਆਪਣੇ ਨਸ਼ੇ ਦੀ ਪੂਰਤੀ ਲਈ ਆਪਣੇ ਪਰਿਵਾਰ ਨਾਲ ਕੁੱਟ ਮਾਰ ਕਰਦਾ ਹੈ।

ਨੌਜਵਾਨ ਲਗਾਤਾਰ ਚੜ੍ਹ ਰਹੇ ਹਨ ਨਸ਼ੇ ਦੀ ਭੇਟ: ਜਿਸ ਕਾਰਨ ਉਨ੍ਹਾਂ ਦੀ ਨੂੰਹ 2 ਵਾਰ ਰੁੱਸ ਕੇ ਜਾ ਚੁੱਕੀ ਹੈ, ਛੋਟੇ-ਛੋਟੇ ਬੱਚੇ ਇਨ੍ਹਾਂ ਨੂੰ ਵੇਖ-ਵੇਖ ਕੇ ਨਸ਼ੇ ਦੇ ਰਾਹ ਤੁਰ ਪਏ ਹਨ। ਜਿਸ ਕਾਰਨ ਉਨ੍ਹਾਂ ਨੂੰ ਆਪਣਾ ਭਵਿੱਖ ਖ਼ਤਰੇ ਵਿੱਚ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਲਗਾਤਾਰ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ।

ਜ਼ਿਲ੍ਹਾ ਪ੍ਰਸ਼ਾਸਨ ਤੋਂ ਸਹਿਯੋਗ ਦੀ ਕੀਤੀ ਮੰਗ: 1800 ਆਬਾਦੀ ਵਾਲੇ ਇਸ ਪਿੰਡ ਵਿੱਚ ਕਰੀਬ 200 ਨੌਜਵਾਨ ਨਸ਼ੇ ਦੇ ਆਦੀ ਹਨ, ਜਿਨ੍ਹਾਂ ਨੂੰ ਬਚਾਉਣ ਲਈ ਹੁਣ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ਉੱਪਰ ਮੁਹਿੰਮ ਛੇੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਨਸ਼ੇ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਕੁਰਾਹੇ ਪਈ ਨੌਜਵਾਨੀ ਨੂੰ ਬਚਾਇਆ ਜਾ ਸਕੇ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਸ਼ਮਸ਼ਾਨਘਾਟ ਵਿੱਚ ਥਾਂ-ਥਾਂ ਨਸ਼ੇ ਦੇ ਟੀਕੇ ਸਰਿੰਜਾਂ ਆਦਿ ਵੀ ਮੀਡੀਆ ਕਰਮੀਆਂ ਨੂੰ ਦਿਖਾਇਆ ਅਜੇ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਇਹ ਵੀ ਪੜ੍ਹੋ:ਨਸ਼ੇ ਸਬੰਧੀ ਵੀਡੀਓ ਵਾਇਰਲ ਮਾਮਲਾ: ਨਸ਼ਾ ਵੇਚਣ ਵਾਲੇ ਵਿਅਕਤੀ 'ਤੇ ਲਿਆ ਵੱਡਾ ਐਕਸ਼ਨ

ABOUT THE AUTHOR

...view details