ਪੰਜਾਬ

punjab

ETV Bharat / state

ਠੇਕੇ ਉੱਤੇ ਰੱਖੇ ਮੀਟਰ ਰੀਡਰਾਂ ਨੂੰ ਨਹੀਂ ਮਿਲੀ ਤਨਖਾਹ, ਕੰਮ ਕਾਜ ਬੰਦ - ਮੀਟਰ ਰੀਡਰਾਂ ਨੂੰ ਨਹੀਂ ਮਿਲੀ ਤਨਖਾਹ

ਠੇਕੇ ਉੱਤੇ ਪਾਵਰਕੌਮ ਨਾਲ ਕੰਮ ਕਰ ਰਹੇ ਮੀਟਰ ਰੀਡਰਾਂ ਨੂੰ ਪਿਛਲੇ 6 ਮਹੀਨੇ ਤੋਂ ਤਨਖ਼ਾਹ ਨਾ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਕਰਮਚਾਰੀਆਂ ਨੇ ਆਪਣੇ ਮੀਟਰਾਂ ਨੂੰ ਇੱਕ ਥਾਂ ਉੱਤੇ ਜਮਾਂ ਕਰਵਾ ਦਿੱਤਾ।

ਫ਼ੋਟੋ
ਫ਼ੋਟੋ

By

Published : Oct 17, 2020, 5:55 PM IST

ਬਠਿੰਡਾ: ਠੇਕੇ ਉੱਤੇ ਪਾਵਰਕੌਮ ਨਾਲ ਕੰਮ ਕਰ ਰਹੇ ਮੀਟਰ ਰੀਡਰਾਂ ਨੂੰ ਪਿਛਲੇ 6 ਮਹੀਨੇ ਤੋਂ ਤਨਖ਼ਾਹ ਨਾ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਕਰਮਚਾਰੀਆਂ ਨੇ ਆਪਣੇ ਮੀਟਰਾਂ ਨੂੰ ਇੱਕ ਥਾਂ ਉੱਤੇ ਜਮਾਂ ਕਰਵਾ ਦਿੱਤਾ ਤੇ ਕੰਮ ਕਰਨ ਤੋਂ ਮਨਾ ਕਰ ਦਿੱਤਾ ਹੈ।

ਮੀਟਰ ਰੀਡਰਾਂ ਨੇ ਕਿਹਾ ਕਿ ਕੋਜਾਇਨ ਲਿਮਟਿਡ ਨਾਂਅ ਦੀ ਪ੍ਰਾਈਵੇਟ ਕੰਪਨੀ ਨੇ ਉਨ੍ਹਾਂ ਨੂੰ ਨੌਕਰੀ ਉੱਤੇ ਰੱਖਿਆ ਸੀ। ਕੰਪਨੀ ਨੇ ਮੋਬਾਈਲ ਅਤੇ ਪ੍ਰਿੰਟਰ ਦੇ ਵਾਸਤੇ ਕਰਮਚਾਰੀਆਂ ਤੋਂ 15000 ਹਜ਼ਾਰ ਰੁਪਏ ਸਕਿਓਰਿਟੀ ਦੇ ਤੌਰ ਉੱਤੇ ਉਨ੍ਹਾਂ ਤੋਂ ਲਏ ਸਨ। ਪਹਿਲੀ ਕੰਪਨੀ ਦਾ ਕਰਾਰ ਪਾਵਰਕਾਮ ਨਾਲ ਪੂਰਾ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਕਰੀਬ ਤਿੰਨ ਮਹੀਨੇ ਪਹਿਲੇ ਹੀ ਮੀਟਰ ਰੀਡਿੰਗ ਦਾ ਠੇਕਾ ਪਾਵਰਕੌਮ ਨੇ ਕਿਸੇ ਦੂਸਰੀ ਕੰਪਨੀ ਨੂੰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਪੁਰਾਣੀ ਕੰਪਨੀ ਨੇ ਫਰਵਰੀ ਤੋਂ ਬਾਅਦ ਉਨ੍ਹਾਂ ਨੂੰ ਤਨਖ਼ਾਹ ਨਹੀਂ ਦਿੱਤੀ। ਹੁਣ ਨਵੀਂ ਕੰਪਨੀ ਨੇ ਠੇਕਾ ਲੈ ਲਿਆ ਹੈ ਨਵੀਂ ਕੰਪਨੀ ਵਿੱਚ ਕੰਮ ਕਰਦੇ ਕਰੀਬ ਢਾਈ ਮਹੀਨੇ ਹੋ ਚੁੱਕੇ ਹਨ ਪਰ ਅਜੇ ਤੱਕ ਨਵੀਂ ਕੰਪਨੀ ਨੇ ਵੀ ਮੀਟਰ ਰੀਡਰਾਂ ਨੂੰ ਤਨਖਾਹ ਨਹੀਂ ਦਿੱਤੀ ਹੈ ਜਿਸ ਕਰਕੇ ਕਰਮਚਾਰੀਆਂ ਦੀ ਆਰਥਿਕ ਹਾਲਤ ਇਸ ਵੇਲੇ ਕਾਫ਼ੀ ਕਮਜ਼ੋਰ ਹੈ।

ਵੀਡੀਓ

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਜਦ ਤੱਕ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੇਗੀ ਉਦੋਂ ਤੱਕ ਉਹ ਕੰਮ ਨਹੀਂ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਬਠਿੰਡਾ 'ਸੰਗਤ ਅਤੇ ਗੋਨਿਆਣਾ ਵਿੱਚ ਉਨ੍ਹਾਂ ਦੇ 37 ਕਰਮਚਾਰੀ ਕੰਮ ਕਰ ਰਹੇ ਹਨ। ਕਿਸੇ ਵੀ ਕਰਮਚਾਰੀ ਨੂੰ ਫਰਵਰੀ ਮਹੀਨੇ ਤੋਂ ਬਾਅਦ ਤਨਖਾਹ ਨਹੀਂ ਮਿਲੀ ਹੈ।

ABOUT THE AUTHOR

...view details