ਬਠਿੰਡਾ: ਭਾਰਤੀ ਜਨਤਾ ਪਾਰਟੀ ਨੇ ਪੂਰੇ ਭਾਰਤ ਵਿੱਚ ਨਵੀਂ ਸੋਚ ਨਵੀਂ ਉਮੰਗ ਦੀ ਮੈਂਬਰਸ਼ਿਪ ਮੁਹਿੰਮ ਲੈ ਕੇ ਬੈਠਕਾਂ ਤੇ ਸਮਾਰੋਹ ਕਰ ਰਿਹਾ ਹੈ। ਇਸੇ ਮੁਹਿੰਮ ਤਹਿਤ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਬਠਿੰਡਾ ਪਹੁੰਚੇ। ਇਸ ਮੁਹਿੰਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਹਿਸਾ ਲਿਆ।
ਸ਼ਵੇਤ ਮਲਿਕ ਬੋਲੇ ਕਾਂਗਰਸ ਬੋਲਦੀ ਹੈ ਪਾਕਿਸਤਾਨ ਦੀ ਬੋਲੀ: ਵੇਖੋ ਵੀਡੀਓ ਇਸੇ ਦੌਰਾਨ ਸ਼ਵੇਤ ਮਲਿਕ ਨੇ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੋਇਆ ਕਿਹਾ ਕਿ ਰਾਹੁਲ ਗਾਂਧੀ ਚੋਣਾ ਵਿੱਚ ਬੁਰੀ ਹਾਰ ਤੋਂ ਬਾਅਦ ਆਖਿਰਕਾਰ ਬੇਟੇ ਦੇ ਬਚਾਅ ਦੇ ਲਈ ਸੋਨੀਆ ਗਾਂਧੀ ਨੂੰ ਉਤਰਨਾ ਪਿਆ। ਉੱਥੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਅੱਜ ਪਾਕਿਸਤਾਨ ਦੀ ਬੋਲੀ ਬੋਲ ਰਿਹਾ ਹੈ ਤੇ ਹਰ ਮੁੱਦੇ ਦੇ 'ਤੇ ਉਨ੍ਹਾਂ ਦੀ ਸਮਰਥਕ ਬਣੀ ਹੋਈ ਹੈ।
ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਂ ਸੋਚ ਨਵੀਂ ਉਮੰਗ ਦੇ ਨਾਲ ਨਾਅਰੇ ਨਾਲ ਸੰਬੋਧਨ ਕਰਦੇ ਹੋਏ ਸ਼ਵੇਤ ਮਲਿਕ ਨੇ ਦੱਸਿਆ ਕਿ ਅੱਜ ਪੰਜਾਬ ਦੇ ਵਿੱਚ ਚਾਰ ਲੱਖ ਤੋਂ ਵੱਧ ਲੋਕ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬਣਾਏ ਹੋਏ ਹਨ ਤੇ ਹੌਲੀ-ਹੌਲੀ ਕਰਕੇ ਇਹ ਗਿਣਤੀ ਵਧਦੀ ਹੀ ਜਾ ਰਹੀ ਹੈ।
ਮਲਿਕ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਹਟਾਏ ਜਾਣ ਨੂੰ ਲੈ ਕੇ ਸਮੁੱਚੇ ਦੇਸ਼ ਵਿੱਚ ਸ਼ਲਾਘਾ ਹੋ ਰਹੀ ਹੈ ਤੇ ਇਹ 70 ਸਾਲ ਤੋਂ ਪਹਿਲਾਂ ਜੋ ਕਿਸੇ ਵੀ ਪ੍ਰਧਾਨ ਮੰਤਰੀ ਵੱਲੋਂ ਫ਼ੈਸਲਾ ਨਹੀਂ ਲਿਆ ਗਿਆ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਿਆ ਗਿਆ ਹੈ। ਇਹ ਫ਼ੈਸਲਾ ਪਾਵੇ ਜੀ.ਐੱਸ.ਟੀ ਹੋਵੇ ਜਾਂ ਤਿੰਨ ਤਲਾਕ ਦਾ ਮੁੱਦਾ ਹੋਵੇ ਜਾਂ ਜਨਧਨ ਯੋਜਨਾ ਹੋਵੇ ਜਾਂ ਜੰਮੂ ਕਸ਼ਮੀਰ ਦੀ ਧਾਰਾ 370 ਦਾ ਮੁੱਦਾ ਹੋਵੇ।