ਨਗਰ ਨਿਗਮ ਦੇ ਉੱਚ ਅਧਿਕਾਰੀਆਂ 'ਤੇ ਘਰੇਲੂ ਕੰਮਕਾਜ ਕਰਵਾਉਣ ਦੇ ਲੱਗੇ ਦੋਸ਼ - ਪੰਜਾਬ
ਨਗਰ ਨਿਗਮ ਵਿੱਚ ਕੰਮ ਕਰਦੇ ਇੱਕ ਸਫ਼ਾਈ ਕਰਮਚਾਰੀ ਵੱਲੋਂ ਨਗਰ ਨਿਗਮ ਦੇ ਉੱਚ ਅਧਿਕਾਰੀਆਂ 'ਤੇ ਲੱਗੇ ਦੋਸ਼। ਸਫ਼ਾਈ ਕਰਮਚਾਰੀ ਬੋਲੇ, ਕਰਵਾਇਆ ਜਾਂਦਾ ਹੈ ਘਰੇਲੂ ਕੰਮਕਾਜ। ਇਸ ਦੌਰਾਨ ਹੋਇਆ ਦੁਰਘਟਨਾ ਦਾ ਸ਼ਿਕਾਰ।
ਬਠਿੰਡਾ: ਇੱਥੋ ਦੇ ਨਗਰ ਨਿਗਮ ਵਿੱਚ ਕੰਮ ਕਰਦੇ ਇੱਕ ਸਫ਼ਾਈ ਕਰਮਚਾਰੀ ਵੱਲੋਂ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਉੱਪਰ ਆਪਣੇ ਘਰੇਲੂ ਕੰਮਕਾਜ ਕਰਵਾਉਣ ਦੇ ਦੋਸ਼ ਲਗਾਏ ਹਨ। ਉਸ ਨੇ ਕਿਹਾ ਕਿ ਘਰੇਲੂ ਕੰਮਕਾਜ ਕਰਦੇ ਦੌਰਾਨ ਸਫ਼ਾਈ ਕਰਮਚਾਰੀ ਉਹ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਹੁਣ ਇਲਾਜ ਲਈ ਤਰਸ ਰਿਹਾ ਹੈ।
ਪੀੜਤ ਵਿਜੈ ਕੁਮਾਰ ਨੇ ਅਧਿਕਾਰੀ ਰਮੇਸ਼ ਕੁਮਾਰ ਜੋ ਨਗਰ ਨਿਗਮ ਦਾ ਸੈਨਟਰੀ ਇੰਸਪੈਕਟਰ ਹੈ, ਉਸ 'ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਹ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਦੀ ਡਿਊਟੀ ਕਰਦਾ ਹੈ, ਜਦ ਕਿ ਅਧਿਕਾਰੀਆਂ ਵੱਲੋਂ ਉਨ੍ਹਾਂ ਤੋਂ ਘਰੇਲੂ ਲੇਬਰ ਵਰਕ ਦੇ ਕੰਮ ਵੀ ਕਰਵਾਏ ਜਾ ਰਹੇ ਹਨ। ਉਸ ਨੇ ਕਿਹਾ ਕਿ ਨਗਰ ਨਿਗਮ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਡਿਊਟੀ ਆਵਾਰਾ ਪਸ਼ੂਆਂ ਨੂੰ ਫੜ੍ਹਨ ਲਈ ਲਗਾ ਰੱਖੀ ਹੈ, ਜਿਸ ਦੀ ਉਨ੍ਹਾਂ ਨੂੰ ਕੋਈ ਟਰੇਨਿੰਗ ਵੀ ਨਹੀਂ ਦਿੱਤੀ ਗਈ।