ਪੰਜਾਬ

punjab

ਬਰਨਾਲਾ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ 'ਤੇ ਵੀ ਦੇਖਿਆ ਗਿਆ ਕੋਰੋਨਾ ਦਾ ਅਸਰ

ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਮੌਕੇ ਵੀ ਕੋਰੋਨਾ ਵਾਇਰਸ ਦਾ ਡਰ ਵੇਖਿਆ ਗਿਆ। ਠੇਕਿਆਂ ਦੀ ਨਿਲਾਮੀ ਮੌਕੇ ਬਹੁਤ ਘੱਟ ਗਿਣਤੀ ਵਿੱਚ ਠੇਕੇਦਾਰ ਪਹੁੰਚੇ। ਇਮਾਰਤ ਦੇ ਅੰਦਰ ਜਾਣ ਵਾਲੇ ਹਰ ਵਿਅਕਤੀ ਦੇ ਹੱਥ ਸਹੀ ਤਰ੍ਹਾਂ ਸਾਫ਼ ਕਰਵਾਏ ਗਏ।

By

Published : Mar 21, 2020, 2:30 AM IST

Published : Mar 21, 2020, 2:30 AM IST

Wine shop allotment in barnala
ਬਰਨਾਲਾ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ 'ਤੇ ਵੀ ਦਿਖਾਈ ਦਿੱਤਾ ਕੋਰੋਨਾ ਦਾ ਅਸਰ

ਬਰਨਾਲਾ: ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਮੌਕੇ ਵੀ ਕੋਰੋਨਾ ਵਾਇਰਸ ਦਾ ਡਰ ਵੇਖਿਆ ਗਿਆ। ਠੇਕਿਆਂ ਦੀ ਨਿਲਾਮੀ ਮੌਕੇ ਬਹੁਤ ਘੱਟ ਗਿਣਤੀ ਵਿੱਚ ਠੇਕੇਦਾਰ ਪਹੁੰਚੇ। ਇਮਾਰਤ ਦੇ ਅੰਦਰ ਜਾਣ ਵਾਲੇ ਹਰ ਵਿਅਕਤੀ ਦੇ ਹੱਥ ਸਹੀ ਤਰ੍ਹਾਂ ਸਾਫ਼ ਕਰਵਾਏ ਗਏ। ਬਰਨਾਲਾ ਜ਼ਿਲ੍ਹੇ ਵਿੱਚ ਕੁੱਲ 17 ਗਰੁੱਪਾਂ ਵਿਚੋਂ 4 ਗਰੁੱਪਾਂ ਦੀ ਨਿਲਾਮੀ ਨਹੀਂ ਹੋ ਸਕੀ। ਆਬਕਾਰੀ ਵਿਭਾਗ ਨੂੰ ਇਸ ਸਾਲ 102 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਮਿਲਿਆ ਹੈ, ਜਦੋਂਕਿ ਪਿਛਲੇ ਸਾਲ 94 ਕਰੋੜ ਰੁਪਏ ਦਾ ਠੇਕਿਆਂ ਤੋਂ ਮਾਲੀਆ ਪ੍ਰਾਪਤ ਹੋਇਆ ਸੀ। ਉਧਰ ਨਿਲਾਮੀ ਮੌਕੇ ਕੁੱਝ ਠੇਕੇਦਾਰਾਂ ਨੇ ਵਿਭਾਗ 'ਤੇ ਮਿਲੀਭੁਗਤ ਕਰਕੇ ਹੇਰਫ਼ੇਰ ਕਰਨ ਦੇ ਵੀ ਦੋਸ਼ ਲਗਾਏ।

ਬਰਨਾਲਾ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ 'ਤੇ ਵੀ ਦਿਖਾਈ ਦਿੱਤਾ ਕੋਰੋਨਾ ਦਾ ਅਸਰ

ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਵਿਚ ਹਿੱਸਾ ਲੈਣ ਪਹੁੰਚੇ ਰਿਤੇਸ਼ ਕੁਮਾਰ ਅਤੇ ਵਿਨੀਤ ਕੁਮਾਰ ਨੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ 'ਤੇ ਘੁਟਾਲਾ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਤਪਾ ਸਰਕਲ ਦੇ ਠੇਕਿਆਂ ਦੀ ਨਿਲਾਮੀ ਤੋਂ ਬਾਅਦ ਜੇਤੂ ਠੇਕੇਦਾਰ ਮੌਕੇ 'ਤੇ ਪਹੁੰਚ ਗਿਆ। ਆਬਕਾਰੀ ਵਿਭਾਗ ਦੁਆਰਾ ਨਿਰਧਾਰਤ ਕੀਤੀ ਰਕਮ ਜਮ੍ਹਾ ਕਰਨੀ ਹੈ, ਪਰ ਜੇਤੂ ਠੇਕੇਦਾਰਾਂ ਨੇ ਇੱਕ ਘੰਟੇ ਲਈ ਨਿਰਧਾਰਤ ਰਾਸ਼ੀ ਜਮ੍ਹਾ ਨਹੀਂ ਕੀਤੀ ਅਤੇ ਤਪਾ ਸਰਕਲ ਦੀ ਨਿਰਧਾਰਤ ਰਾਸ਼ੀ ਜਮ੍ਹਾ ਕੀਤੇ ਬਿਨਾਂ ਅਗਲੀ ਬੋਲੀ ਲਗਾ ਦਿੱਤੀ। ਇਹ ਆਬਕਾਰੀ ਨੀਤੀ ਦੇ ਵਿਰੁੱਧ ਹੈ।

ਉਨ੍ਹਾਂ ਆਬਕਾਰੀ ਵਿਭਾਗ ਦੇ ਅਧਿਕਾਰੀਆਂ ‘ਤੇ ਮਿਲੀਭੁਗਤ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਤਪਾ ਸਰਕਲ ਦੇ ਜੇਤੂ ਠੇਕੇਦਾਰ ਨੇ ਡਰਾਅ ਦੇ ਆਖ਼ਰੀ ਸਮੇਂ ਤੱਕ ਨਿਰਧਾਰਤ ਕੀਤੀ ਰਕਮ ਜਮ੍ਹਾ ਨਹੀਂ ਕੀਤੀ।

ਇਸ ਮਾਮਲੇ 'ਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਜਸਕਰਨ ਸਿੰਘ ਬਰਾੜ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਸ਼ਰਾਬ ਦੇ ਠੇਕੇ ਦੇ ਕੁੱਲ 17 ਗਰੁੱਪ ਹਨ ਅਤੇ ਆਬਕਾਰੀ ਵਿਭਾਗ ਦੀ ਨੀਤੀ ਅਨੁਸਾਰ ਪਿਛਲੇ ਸਾਲ ਦੇ ਠੇਕੇਦਾਰਾਂ ਨੂੰ 12 ਪ੍ਰਤੀਸ਼ਤ ਦੇ ਹਿਸਾਬ ਨਾਲ ਵਧਾ ਕੇ 9 ਗਰੁੱਪ ਮੁੜ-ਅਲਾਟ ਕੀਤੇ ਗਏ ਹਨ। ਬਾਕੀ 8 ਗਰੁੱਪਾਂ ਵਿਚੋਂ ਅੱਜ 4 ਗਰੁੱਪਾਂ ਦੀ ਨਿਲਾਮੀ ਕੀਤੀ ਗਈ ਹੈ। ਜਦੋਂ ਕਿ 4 ਗਰੁੱਪਾਂ ਰੂੜੇਕੇ ਕਲਾਂ, ਸ਼ਹਿਣਾ, ਧਨੌਲਾ, ਭਦੌੜ ਗਰੁੱਪ ਨੂੰ ਕੋਈ ਪਰਚੀ ਨਹੀਂ ਮਿਲੀ, ਜਿਸ ਕਾਰਨ ਇਨ੍ਹਾਂ ਗਰੁੱਪਾਂ ਦੀ ਮੁੜ ਨਿਲਾਮੀ 23 ਨੂੰ ਰੱਖੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਨਿਲਾਮ ਹੋਏ 4 ਗਰੁੱਪਾਂ ਦੀ ਨਿਲਾਮੀ ਪਿਛਲੇ ਸਾਲ ਦੇ ਮੁਕਾਬਲੇ 8 ਪ੍ਰਤੀਸ਼ਤ ਵਧ ਕੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰਾਂ ਨੇ ਤਪਾ ਸਰਕਲ ਦੇ ਠੇਕਿਆਂ ਦੀ ਨਿਲਾਮੀ ਵਿੱਚ ਜੇਤੂ ਠੇਕੇਦਾਰ ਦੁਆਰਾ ਨਿਰਧਾਰਤ ਕੀਤੀ ਰਕਮ ਜਮ੍ਹਾਂ ਨਹੀਂ ਕੀਤੀ। ਇਸ ਮੁੱਦੇ 'ਤੇ ਕਿਹਾ ਕਿ ਜੇਤੂ ਠੇਕੇਦਾਰ ਮੌਕੇ 'ਤੇ ਨਿਰਧਾਰਤ ਰਕਮ ਦੀ ਗਿਣਤੀ ਕਰ ਰਿਹਾ ਸੀ, ਇਸ ਲਈ ਇਹ ਦੋਸ਼ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜ਼ਿਲ੍ਹਾ ਬਰਨਾਲਾ ਵਿੱਚ ਪੰਜਾਬ ਸਰਕਾਰ ਨੂੰ ਠੇਕਿਆਂ ਦੀ ਨਿਲਾਮੀ ਤੋਂ 94 ਕਰੋੜ ਰੁਪਏ ਪ੍ਰਾਪਤ ਹੋਏ, ਜਦੋਂਕਿ ਇਸ ਸਾਲ ਇਹ ਰਕਮ ਵੱਧ ਕੇ 102 ਕਰੋੜ ਰੁਪਏ ਹੋ ਗਈ ਹੈ।

ABOUT THE AUTHOR

...view details