ਬਰਨਾਲਾ:ਟਰਾਈਡੈਂਟ ਗਰੁੱਪ (Trident Group) ਵੱਲੋਂ ਜ਼ਿਲ੍ਹਾ ਬਰਨਾਲਾ ’ਚ ਕੋਰੋਨਾ ਖ਼ਿਲਾਫ਼ ਲੜਾਈ ਲੜਨ ਲਈ 100 ਆਕਸੀਜਨ ਕਨਸਨਟ੍ਰੈਟਰ (Oxygen concentrator) ਸਿਲੰਡਰ ਦਿੱਤੇ ਗਏ। ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਇਨ੍ਹਾਂ ਵਿਚੋਂ ਜ਼ਿਲ੍ਹਾ ਬਰਨਾਲਾ ਅਤੇ ਫਤਿਹਗੜ੍ਹ ਸਾਹਿਬ ਨੂੰ 10-10, ਮੋਗਾ, ਕਪੂਰਥਲਾ, ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਨੂੰ 20-20 ਭੇਜੇ ਜਾ ਰਹੇ ਹਨ।
ਟਰਾਈਡੈਂਟ ਗਰੁੱਪ ਨੇ ਪੰਜਾਬ ਸਰਕਾਰ ਨੂੰ ਦਿੱਤੇ 100 Oxygen Concentrator ਇਹ ਵੀ ਪੜੋ: ਕੋਰੋਨਾ ਦੀ ਤੀਜੀ ਲਹਿਰ ਦਾ ਬੱਚਿਆਂ 'ਤੇ ਪਵੇਗਾ ਘੱਟ ਅਸਰ : ਡਾ.ਸੋਨੂੰ ਗੋਇਲਇਸ ਮੌਕੇ ਟਰਾਈਡੈਂਟ ਗਰੁੱਪ ਦੇ ਸਲਾਹਕਾਰ ਗੁਰਲਵਲੀਨ ਸਿੱਧੂ, ਸਾਬਕਾ ਆਈ.ਏ.ਐੱਸ ਅਫ਼ਸਰ ਨੇ ਦੱਸਿਆ ਕਿ ਮਹਾਂਮਾਰੀ ਦੇ ਦੌਰ ਵਿੱਚ ਟਰਾਈਡੈਂਟ ਗਰੁੱਪ (Trident Group) ਵੱਲੋਂ ਲੋਕਾਂ ਦੀ ਨਿਰੰਤਰ ਮਦਦ ਕੀਤੀ ਜਾ ਰਹੀ ਹੈ। ਮਾਸਕ, ਸੈਨੇਟਾਈਜ਼ਰ ਆਦਿ ਦੀ ਵੰਡ ਤੋਂ ਇਲਾਵਾ ਟਰਾਈਡੈਂਟ ਗਰੁੱਪ ਵੱਲੋ ਕਨਸਨਟ੍ਰੈਟਰ (Oxygen concentrator) ਸਿਲੰਡਰ ਅਤੇ ਹੋਰ ਚੀਜ਼ਾਂ ਵੀ ਦਿੱਤੀਆਂ ਜਾ ਰਹੀਆਂ ਹਨ। ਟਰਾਈਡੈਂਟ (Trident Group) ਦੇ ਐਮਡੀ ਰਾਜਿੰਦਰ ਗੁਪਤਾ ਦੀ ਹਮੇਸ਼ਾ ਸੋਚ ਰਹੀ ਹੈ ਕਿ ਲੋੜ ਸਮੇਂ ਮਨੁੱਖਤਾ ਦੀ ਸੇਵਾ ਕੀਤੀ ਜਾਵੇ। ਜਿਸ ਤਹਿਤ 100 ਆਕਸੀਜਨ ਕੰਸਨਟਰੇਟਰ (Oxygen concentrator) ਪੰਜਾਬ ਸਰਕਾਰ ਨੂੰ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਵੱਲੋਂ ਟਰਾਈਡੈਂਟ ਗਰੁੱਪ ਦੀ ਸ਼ਲਾਘਾ
ਉਧਰ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਟਰਾਈਡੈਂਟ ਗਰੁੱਪ (Trident Group) ਦੀ ਸ਼ਲਾਘਾ ਕਰਦਿਆਂ ਕਿਹਾ ਕੀ ਗਰੁੱਪ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਆਮ ਜਨਤਾ ਨੂੰ ਰਾਹਤ ਦੇਣ ਲਈ ਸਰਕਾਰ ਦਾ ਸਾਥ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸਿਲੰਡਰ ਕੋਰੋਨਾ ਪੀੜਤਾਂ ਲਈ ਅਤਿ ਸਹਾਇ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਬ੍ਰੇਵ ਹਰਟ ਸੰਸਥਾ ਵੱਲੋਂ ਜ਼ਿਲ੍ਹਾ ਬਰਨਾਲਾ ਨੂੰ 23 ਆਕਸੀਜਨ ਕਨਸਨਟ੍ਰੈਟਰ ਸਿਲੰਡਰ (Oxygen concentrator) ਦਿੱਤੇ ਗਏ ਸਨ। ਇਹ ਸਾਰੇ ਸਿਲੰਡਰ ਲੋੜ ਅਨੁਸਾਰ ਵੱਖ-ਵੱਖ ਸਿਹਤ ਕੇਂਦਰਾਂ ਨੂੰ ਦਿੱਤੇ ਗਏ ਹਨ।
ਉਹਨਾਂ ਨੇ ਕਿਹਾ ਕਿ ਇਸੇ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਕਸੀਜਨ ਕਨਸਨਟ੍ਰੈਟਰ (Oxygen concentrator) ਸਿਲੰਡਰ ਬੈਂਕ ਵੀ ਬਣਾਇਆ ਗਿਆ ਹੈ, ਜਿੱਥੇ ਘਰਾਂ ’ਚ ਇਕਾਂਤਵਾਸ ’ਚ ਰਹਿ ਰਹੇ ਕੋਵਿਡ ਮਰੀਜ਼ਾਂ ਨੂੰ ਸਿਲੰਡਰ ਦਿੱਤਾ ਜਾਂਦਾ ਹੈ। ਘਰ ’ਚ ਰਹਿ ਰਹੇ ਮਰੀਜ਼ ਲਈ ਸਿਲੰਡਰ ਲੈਣ ਲਈ ਕੋਈ ਵੀ ਵਿਅਕਤੀ ਜ਼ਿਲ੍ਹਾ ਰੈਡ ਕ੍ਰਾਸ ਸੋਸਾਇਟੀ ਵਿਖੇ ਸੰਪਰਕ ਕਰ ਸਕਦਾ ਹੈ।
ਇਹ ਵੀ ਪੜੋ: ਚਾਕ ਕਲਾਕਾਰ ਨੇ ਆਪਣੀ ਕਲਾ ਜ਼ਰੀਏ ਮਿਲਖਾ ਸਿੰਘ ਲਈ ਕੀਤੀ ਅਰਦਾਸ