ਪੰਜਾਬ

punjab

ETV Bharat / state

ਦੂਰਬੀਨ ਰਾਹੀਂ ਬੱਚੇਦਾਨੀ ਕੱਢਣ ਦਾ ਸਫਲ ਆਪ੍ਰੇਸ਼ਨ - remove uterus With the help of binoculars at Barnala Civil Hospital

ਸਰਕਾਰੀ ਹਸਪਤਾਲ ਬਰਨਾਲਾ ਵਿੱਚ ਦੂਰਬੀਨ ਰਾਂਹੀ ਬੱਚੇਦਾਨੀ ਕੱਢਣ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ ਹੈ। ਸਿਵਲ ਹਸਪਤਾਲ ਬਰਨਾਲਾ ਵਿਖੇ ਔਰਤ ਰੋਗਾਂ ਦੇ ਮਾਹਿਰ ਡਾਕਟਰ ਆਂਚਲ ਕਸ਼ਯੱਪ ਵੱਲੋਂ ਇਹ ਆਪ੍ਰੇਸ਼ਨ ਬਿਲਕੁਲ ਸਫਲਤਾਫਪੂਰਵਕ ਕੀਤਾ ਗਿਆ ਹੈ।

ਬਰਨਾਲਾ ਸਿਵਲ ਹਸਪਤਾਲ ਵਿਖੇ ਦੂਰਬੀਨ ਰਾਹੀਂ ਬੱਚੇਦਾਨੀ ਕੱਢਣ ਦਾ ਸਫਲ ਆਪ੍ਰੇਸ਼ਨ ਕੀਤਾ
ਬਰਨਾਲਾ ਸਿਵਲ ਹਸਪਤਾਲ ਵਿਖੇ ਦੂਰਬੀਨ ਰਾਹੀਂ ਬੱਚੇਦਾਨੀ ਕੱਢਣ ਦਾ ਸਫਲ ਆਪ੍ਰੇਸ਼ਨ ਕੀਤਾ

By

Published : Mar 2, 2022, 7:23 PM IST

ਬਰਨਾਲਾ:ਸਿਹਤ ਵਿਭਾਗ ਬਰਨਾਲਾ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾਂਦੀਆ ਸਿਹਤ ਸੇਵਾਵਾਂ ਦਾ ਦਾਇਰਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਇਸ ਤਹਿਤ ਹੁਣ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਦੂਰਬੀਨ ਰਾਂਹੀ ਬੱਚੇਦਾਨੀ ਕੱਢਣ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ ਹੈ। ਸਿਵਲ ਹਸਪਤਾਲ ਬਰਨਾਲਾ ਵਿਖੇ ਔਰਤ ਰੋਗਾਂ ਦੇ ਮਾਹਿਰ ਡਾਕਟਰ ਆਂਚਲ ਕਸ਼ਯੱਪ ਵੱਲੋਂ ਇਹ ਆਪ੍ਰੇਸ਼ਨ ਬਿਲਕੁਲ ਸਫਲਤਾਫਪੂਰਵਕ ਕੀਤਾ ਗਿਆ ਹੈ।

ਡਾ.ਆਂਚਲ ਕਸ਼ਯੱਪ ਨੇ ਇਸ ਸਬੰਧੀ ਕਿਹਾ ਕਿ ਇਹ ਆਪ੍ਰੇਸ਼ਨ ਬਹੁਤ ਘੱਟ ਦਰਦ ਤੇ ਛੋਟੇ ਕੱਟ ਨਾਲ ਕੀਤਾ ਜਾਂਦਾ ਹੈ, ਜਿਸ ਕਾਰਨ ਮਰੀਜ ਅਗਲੇ ਦਿਨ ਹੀ ਆਮ ਵਾਂਗ ਆਪਣੇ ਕੰਮ-ਕਾਜ ਕਰ ਸਕਦਾ ਹੈ। ਸਿਵਲ ਸਰਜਨ ਬਰਨਾਲਾ ਡਾ.ਜਸਵੀਰ ਸਿੰਘ ਔਲਖ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਨੇ ਦੱਸਿਆ ਕਿ ਦੂਰਬੀਨ ਰਾਹੀ ਬੱਚੇਦਾਨੀ ਕੱਢਣ ਦੇ ਹੁਣ ਤੱਕ ਦੋ ਸਫਲ ਆਪ੍ਰੇਸ਼ਨ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਅਤੇ ਸਬ ਡਿਵੀਜਨਲ ਹਸਪਤਾਲ ਤਪਾ ਵਿਖੇ ਪਹਿਲਾਂ ਤੋਂ ਹੀ ਦੂਰਬੀਨ ਰਾਹੀਂ ਪਿੱਤੇ ਦੇ ਆਪ੍ਰੇਸ਼ਨ ਦੀ ਸੁਵਿਧਾ ਉਪਲੱਬਧ ਹੈ।

ਡਾ.ਜੋਤੀ ਕੌਸ਼ਲ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਬਰਨਾਲਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸਰਕਾਰ ਵੱਲੋਂ ਦਿੱਤੀਆ ਜਾਂਦੀਆਂ ਸਿਹਤ ਸਹੂਲਤਾਂ ਆਮ ਲੋਕਾਂ ਦੀ ਸਹੂਲਤ ਲਈ ਹੀ ਹਨ ਇਸ ਲਈ ਇਹਨਾਂ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ।

ਸਿਹਤ ਵਿਭਾਗ ਦਾ ਮਾਸ ਮੀਡੀਆ ਵਿੰਗ ਆਮ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆ ਸਿਹਤ ਸਹੂਲਤਾਂ ਸਬੰਧੀ ਸੰਚਾਰ ਦੇ ਵੱਖ ਵੱਖ ਢੰਗਾਂ ਰਾਹੀ ਜਾਗਰੂਕ ਕਰ ਰਿਹਾ ਹੈ।

ਇਹ ਵੀ ਪੜ੍ਹੋ:ਰੂੜੀਵਾਦੀ ਸੋਚ ਦੇਸ਼ ਨੂੰ ਲੈ ਜਾ ਰਹੀ ਹੈ ਪਿੱਛੇ:ਲਿਵ ਇਨ ਰਿਲੇਸ਼ਨਸ਼ਿੱਪ ’ਤੇ ਹਾਈਕੋਰਟ ਦੀ ਟਿੱਪਣੀ

ABOUT THE AUTHOR

...view details