ਬਰਨਾਲਾ: ਪਿੰਡ ਮਹਿਲ ਕਲਾਂ 'ਚ ਚੱਲ ਰਹੀ ਸਾਂਝੀ ਰਸੋਈ ਨੂੰ ਦੋ ਸਾਲ ਪਹਿਲਾਂ ਬਰਨਾਲਾ ਦੇ ਤਤਕਾਲੀਨ ਡਿਪਟੀ ਕਮਿਸ਼ਨਰ ਨੇ ਕਈ ਥਾਵਾਂ 'ਤੇ ਸਾਂਝੀ ਰਸੋਈ ਦੀ ਸਥਾਪਨਾ ਕੀਤੀ ਸੀ। ਇਨ੍ਹਾਂ ਰਸੋਈਆਂ ਨੂੰ ਚਲਾਉਣ ਲਈ ਤਹਿਸੀਲ ਪੱਧਰ 'ਤੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਸਾਂਝੀ ਰਸੋਈ ਦੀ ਹਾਲਤ ਹੋਈ ਖ਼ਰਾਬ, ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਲੋਕ - ਪਿੰਡ ਮਹਿਲ ਕਲਾਂ
ਪਿੰਡ ਮਹਿਲ ਕਲਾਂ 'ਚ ਬੇਆਸਰਿਆਂ ਲਈ ਬਣਾਈ ਗਈ ਸਾਂਝੀ ਰਸੋਈ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਰਸੋਈ ਵਿੱਚ ਮੁੱਢਲੀਆਂ ਸਹੂਲਤਾਂ ਵੀ ਨਹੀਂ ਹਨ।
ਸਾਂਝੀ ਰਸੋਈ
ਦੱਸ ਦਈਏ, ਇਸ ਰਸੋਈ ਵਿੱਚ ਦਸ ਰੁਪਏ ਪ੍ਰਤੀ ਥਾਲੀ ਭੋਜਨ ਮਿਲਦਾ ਹੈ। ਹੁਣ ਇਸ ਰਸੋਈ ਦੀ ਹਾਲਤ ਇੰਨੀ ਗੰਭੀਰ ਹੋ ਗਈ ਜਿਸ ਵਿੱਚ ਨਾ ਤਾਂ ਕੋਈ ਬਿਲਡਿੰਗ ਹੈ ਅਤੇ ਨਾ ਹੀ ਬੈਠ ਕੇ ਖਾਣਾ ਖਾਣ ਲਈ ਬੈਂਚਾਂ ਦਾ ਪ੍ਰਬੰਧ ਹੈ।
ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਅਹੁਦੇ ਦਾ ਕਾਰਜ ਭਾਰ ਸੰਭਾਲਣ ਤੋਂ ਬਾਅਦ ਹੀ ਪਤਾ ਲੱਗਾ ਹੈ ਕਿ ਰਸੋਈ ਦੀ ਬਿਲਡਿੰਗ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਆਪਣੇ ਅਫ਼ਸਰਾਂ ਨੂੰ ਜਾਣਕਾਰੀ ਦੇਣਗੇ ਤੇ ਜੋ ਵੀ ਹੋਵੇਗਾ ਉਹ ਕੀਤਾ ਜਾਵੇਗਾ।