ਬਰਨਾਲਾ:ਜ਼ਿਲ੍ਹੇ ਦਾ ਕਿਸਾਨ ਹਰਵਿੰਦਰ ਸਿੰਘ ਤੇ ਉਸ ਦੇ ਭਰਾ ਆਰਗੈਨਿਕ ਕੁਦਰਤੀ ਖੇਤੀ (Natural farming) ਕਰਕੇ ਸਾਲ ਵਿੱਚ ਦੋ ਜਾਂ ਚਾਰ ਨਹੀਂ ਬਲਕਿ 40 ਤੋਂ 45 ਫਸਲਾਂ ਲੈ ਰਹੇ ਹਨ। ਜਿਨ੍ਹਾਂ ਦੀ ਬਰਨਾਲਾ ਸਮੇਤ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆ ਵਿੱਚ ਚਰਚਾ ਹੋ ਰਹੀ ਹੈ। ਅੱਜ ਇਨ੍ਹਾਂ ਕਿਸਾਨਾਂ ਦਾ ਖੇਤ ਦੇਖਣ ਮੁਕਤਸਰ ਜ਼ਿਲ੍ਹੇ ਤੋਂ ਕਿਸਾਨਾਂ (Farmers) ਦਾ ਜੱਥਾ ਪੁੱਜਿਆ। ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਚਰਨਜੀਤ ਸਿੰਘ ਕੈਂਥ ਨੇ ਦੱਸਿਆ, ਕਿ ਇਹ ਕਿਸਾਨ 2017 ਤੋਂ ਕੁਦਰਤੀ ਖੇਤੀ ਕਰ ਰਿਹਾ।
ਉਨ੍ਹਾਂ ਨੇ ਦੱਸਿਆ ਕਿ ਜਿਸ ਵਿੱਚ ਉਹ ਮਲਟੀਕਰਾਪਿੰਗ ਵਿੱਚ ਗੰਨਾ, ਸਵੀਟ ਕਾਰਨ, ਦਾਲਾਂ, ਮਿਲਟਸ, ਪੀ.ਏ.ਯੂ. ਮਾਡਲ ਤਹਿਤ ਫਲਦਾਰ ਬਗੀਚੀ, ਡਰੈਗਨ ਫਰੂਟ ਫਾਰਮ ਤੇ ਹੋਰ ਦਾਲਾਂ ਸਬਜੀਆਂ ਤੇ ਫਸਲਾਂ ਲੈ ਦੇ ਨਾਲ-ਨਾਲ ਆਤਮਾ ਸਕੀਮ ਤਹਿਤ ਜਵੰਧਾ ਕੁਦਰਤੀ ਫਾਰਮ ਦੇ ਨਾਮ ‘ਤੇ ਬਰਨਾਲਾ ਬਡਬਰ ਰੋਡ ‘ਤੇ ਕਿਸਾਨ ਹੱਟ ਲਗਾ ਕੇ ਇਨ੍ਹਾਂ ਦੀ ਪ੍ਰੋਸੈਸਿੰਗ ਕਰਕੇ ਚੰਗਾ ਮੁਨਾਫਾ ਲੈ ਰਿਹਾ ਹੈ।
ਇਸ ਮੌਕੇ ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ, ਕਿ ਅਸੀਂ ਇਸ ਗੱਲ ਨੂੰ ਆਪਣਾਇਆ ਹੈ ਕਿ ਜੇਕਰ ਨੌਕਰੀ ਪੇਸ਼ਾ ਸਵੇਰੇ 8 ਵਜੇ ਤੋਂ ਸਾਮ 5 ਵਜੇ ਤੱਕ ਆਪਣੀ ਡਿਊਟੀ ‘ਤੇ ਹਾਜ਼ਰ ਹੁੰਦੇ ਹਨ, ਤਾਂ ਫਿਰ ਅਸੀਂ ਕਿਸਾਨ ਆਪਣੇ ਖੇਤਾਂ ਵਿੱਚ ਸਿਰਫ਼ 2 ਘੰਟੇ ਲਗਾ ਕੇ ਕਿਵੇਂ ਕੁਝ ਕਰ ਸਕਦੇ ਹਾਂ।