ਪੰਜਾਬ

punjab

ETV Bharat / state

ਪਾਵਰਕਾਮ ਦੇ ਪੈਨਸ਼ਨਰ 13 ਨਵੰਬਰ ਨੂੰ ਵਿੱਤ ਮੰਤਰੀ ਦੇ ਘਰ ਦਾ ਕਰਨਗੇ ਘਿਰਾਓ

ਬਰਨਾਲਾ (Barnala) ਵਿਚ ਪਾਵਰਕਾਮ ਦੇ ਪੈਨਸ਼ਨਰ ਐਸੋਸ਼ੀਏਸ਼ਨ ਸ਼ਹਿਰੀ ਅਤੇ ਦਿਹਾਤੀ ਮੰਡਲ ਦੀ ਸਾਂਝੀ ਮੀਟਿੰਗ ਕੀਤੀ।ਜਿਸ ਵਿਚ ਫੈਸਲਾ ਲਿਆ ਗਿਆ ਹੈ ਕਿ 13 ਨਵੰਬਰ ਨੂੰ ਵਿੱਤ ਮੰਤਰੀ (Minister of Finance) ਦੇ ਘਰ ਦਾ ਘਿਰਾਓ ਕੀਤਾ ਜਾਵੇਗਾ।

ਪਾਵਰਕਾਮ ਦੇ ਪੈਨਸ਼ਨਰ 13 ਨਵੰਬਰ ਨੂੰ ਵਿੱਤ ਮੰਤਰੀ ਦੇ ਘਰ ਦਾ ਕਰਨਗੇ ਘਿਰਾਓ
ਪਾਵਰਕਾਮ ਦੇ ਪੈਨਸ਼ਨਰ 13 ਨਵੰਬਰ ਨੂੰ ਵਿੱਤ ਮੰਤਰੀ ਦੇ ਘਰ ਦਾ ਕਰਨਗੇ ਘਿਰਾਓ

By

Published : Nov 10, 2021, 12:24 PM IST

ਬਰਨਾਲਾ:ਪਾਵਰਕਾਮ ਦੇ ਪੈਨਸ਼ਨਰ ਐਸੋਸ਼ੀਏਸ਼ਨ ਸ਼ਹਿਰੀ ਅਤੇ ਦਿਹਾਤੀ ਮੰਡਲ ਦੀ ਸਾਂਝੀ ਮੀਟਿੰਗ ਰਣਜੀਤ ਸਿੰਘ ਜੋਧਪੁਰ ਦੀ ਪ੍ਰਧਾਨਗੀ ਹੇਠ ਸਥਾਨਕ ਦਫਤਰ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਪਿਛਲੇ ਅਰਸੇ ਦੌਰਾਨ ਵਿਛੜ ਗਏ ਸਾਥੀਆਂ ਅਤੇ ਕਿਸਾਨ ਅੰਦੋਲਨ (Peasant movement) ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ।

ਹਰਨੇਕ ਸਿੰਘ ਸੰਘੇੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਮਾਰੂ ਹੱਲੇ ਖਿਲਾਫ ਚੱਲ ਰਹੇ ਸੰਘਰਸ਼ ਦੀ ਅਗਲੀ ਕੜੀ ਵਜੋਂ ਵਿੱਤ ਮੰਤਰੀ ਮਨਪੑੀਤ ਬਾਦਲ ਦੇ ਬਠਿੰਡਾ ਵਿੱਚ 13 ਨਵੰਬਰ ਵਿੱਚ ਕੀਤੇ ਜਾ ਰਹੇ ਹਨ। ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਬਰਨਾਲਾ (Barnala) ਦੇ ਸਕੱਤਰ ਸ਼ਿੰਦਰ ਧੌਲਾ ਨੇ ਜਥੇਬੰਦੀ ਨੂੰ ਮਜਬੂਤ ਕਰਨ ਲਈ ਵਿਚਾਰ ਪੇਸ਼ ਕੀਤੇ।

ਹਰ ਰੋਜ 10 ਤੋਂ 15 ਪੈਨਸ਼ਨਰ ਇਨ੍ਹਾਂ ਪੱਕੇ ਮੋਰਚਿਆਂ ਵਿੱਚ ਰੋਜਾਨਾ ਸ਼ਮੂਲੀਅਤ ਕਰਿਆ ਕਰਨਗੇ। ਕਿਸਾਨ ਮੋਰਚੇ ਨੂੰ ਪਾੜਨ ਖਿੰਡਾਉਣ ਦੀ ਮੋਦੀ ਹਕੂਮਤ ਦੀਆਂ ਸਾਜਿਸ਼ਾਂ ਦੀ ਸਖਤ ਨਿਖੇਧੀ ਕੀਤੀ ਗਈ।

ਇਸ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀ ਵਿੱਤ ਮੰਤਰੀ (Minister of Finance) ਮਨਪ੍ਰੀਤ ਸਿੰਘ ਬਾਦਲ ਦੇ ਘਰ ਦਾ 13 ਨਵੰਬਰ ਨੂੰ ਘਿਰਾਉ ਕੀਤਾ ਜਾਵੇਗਾ।

ਇਹ ਵੀ ਪੜੋ:ਕਿਸਾਨ ਦਾ ਗੰਨਾ ਸੜ ਕੇ ਹੋਇਆ ਸੁਆਹ

ABOUT THE AUTHOR

...view details