ਪੰਜਾਬ

punjab

ETV Bharat / state

ਵਿਦੇਸ਼ੀ ਸੰਸਥਾ ਨੇ ਦਾਨ ਕੀਤੇ ਆਕਸੀਜ਼ਨ ਕੰਸਨਟੇਰਟ

ਬਰਨਾਲਾ ਵਿਚ ਸਕਾਟਲੈਂਡ ਦੀ ਇਕ ਸਮਾਜ ਸੇਵੀ ਸੰਸਥਾ ਨੇ ਚਾਰ ਆਕਸੀਜਨ ਕੰਸਨਟਰੇਟਰ ਦਾਨ ਕੀਤੇ ਹਨ ਇਸ ਤੋਂ ਇਲਾਵਾ ਇਕ ਹੋਰ ਸਮਾਜ ਸੇਵੀ ਸੰਸਥਾ ਨੇ ਚਾਰ ਆਕਸੀਜਨ ਕੰਸਨਟਰੇਟਰ ਵੀ ਦਾਨ ਦਿੱਤੇ ਹਨ।

ਬਰਨਾਲਾ 'ਚ ਇਕ ਵਿਦੇਸ਼ੀ ਸੰਸਥਾ ਨੇ ਦਾਨ ਕੀਤੇ ਆਕਸੀਜ਼ਨ ਕੰਸਨਟੇਰਟ

By

Published : May 22, 2021, 6:50 PM IST

ਬਰਨਾਲਾ: ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ।ਇਸ ਸਮੇਂ ਸਮਾਜ ਸੇਵੀ ਸੰਸਥਾਂ ਮਦਦ ਲਈ ਅੱਗੇ ਆ ਰਹੀਆ ਹਨ। ਬਰਨਾਲਾ ਵਿੱਚ ਸਕਾਟਲੈਂਡ ਦੀ ਗੁਰੂ ਨਾਨਕ ਦੇਵ ਜੀ ਦੇ ਨਾਮ ਦੀ ਸੰਸਥਾ ਵੱਲੋਂ ਚਾਰ ਆਕਸੀਜਨ ਕੰਸਨਟਰੇਟਰ ਦਾਨ ਕੀਤੇ ਹਨ।ਇਹ ਆਕਸੀਜਨ ਕੰਸਨਟਰੇਟਰ ਮਰੀਜ਼ ਦਾ ਆਕਸੀਜ਼ਨ ਲੈਵਨ ਠੀਕ ਰੱਖਦੇ ਹਨ। ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਾਰ ਇਹਨਾਂ ਆਕਸੀਜਨ ਕੰਸਨਟਰੇਟਰਾਂ ਨੂੰ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਵੱਲੋਂ ਸਮਾਜ ਸੇਵੀ ਸੰਸਥਾਵਾਂ ਅਤੇ ਸਿਹਤ ਵਿਭਾਗ ਹਵਾਲੇ ਕੀਤਾ ਗਿਆ ਹੈ।ਇੱਕ ਹੋਰ ਨਾਮੀ ਸੰਸਥਾ ਵੱਲੋਂ ਚਾਰ ਆਕਸੀਜਨ ਕੰਸਨਟਰੇਟਰ ਵੀ ਦਿੱਤੇ ਗਏ ਹਨ।

ਵਿਦੇਸ਼ੀ ਸੰਸਥਾ ਨੇ ਦਾਨ ਕੀਤੇ ਆਕਸੀਜ਼ਨ ਕੰਸਨਟੇਰਟ

ਇਸ ਮੌਕੇ ਐਸ.ਐਸ.ਪੀ ਸੰਦੀਪ ਗੋਇਲ ਨੇ ਦੱਸਿਆ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਕਹਿਰ ਦੇ ਚੱਲਦੇ ਆਕਸੀਜਨ ਕੰਸਨਟਰੇਟਰ ਕਾਫ਼ੀ ਕਾਰਗਰ ਸਿੱਧ ਹੋਣਗੇ। ਜ਼ਰੂਰਤਮੰਦ ਲੋਕਾਂ ਨੂੰ ਇਸ ਦੀ ਸੇਵਾ ਫਰੀ ਵਿੱਚ ਉਪਲੱਬਧ ਕਰਵਾਈ ਜਾਵੇਗੀ। ਆਕਸੀਜਨ ਕੰਸਨਟਰੇਟਰ ਮਸ਼ੀਨ ਮਰੀਜਾਂ ਲਈ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਹੈ। ਖਾਸਕਰ ਜਿਨਾਂ ਕੋਲ ਹਸਪਤਾਲਾਂ ਵਿੱਚ ਆਕਸੀਜਨ ਦੀ ਵਿਵਸਥਾ ਨਹੀਂ ਹੈ ਅਤੇ ਹੋਮ ਆਈਸੋਲੇਸ਼ਨ ਵਾਲੇ ਮਰੀਜਾਂ ਲਈ ਕਾਫ਼ੀ ਕਾਰਗਰ ਸਿੱਧ ਹੋਵੇਗੀ।

ਇਹ ਵੀ ਪੜੋ:ਮਲੇਰਕੋਟਲਾ ਦਾ ਮੈਡੀਕਲ ਕਾਲਜ ਅਦਾਲਤ ਦੇ ਚੱਕਰਾਂ 'ਚ ਫਸਿਆ

ABOUT THE AUTHOR

...view details