ਬਰਨਾਲਾ:ਬਰਨਾਲਾ ਵਿਖੇ ਕਿਸਾਨ ਮਜ਼ਦੂਰ ਜੱਥੇਬੰਦੀਆਂ ਵਲੋਂ ਇੱਕ ਗਰੀਬ ਪਰਿਵਾਰ ਦੇ ਘਰ ਦੀ ਕੁਰਕੀ ਰੁਕਵਾਈ ਗਈ। ਇੱਕ ਨਿੱਜੀ ਬੈਂਕ ਵਲੋਂ ਲੋਨ ਦੇ ਮਾਮਲੇ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਦੀ ਕੁਰਕੀ ਕੀਤੀ ਜਾਣੀ ਸੀ, ਜਿਸਦਾ ਮੌਕੇ ਤੇ ਪਹੁੰਚ ਕੇ ਕਿਸਾਨ ਮਜ਼ਦੂਰ ਜੱਥੇਬੰਦੀਆਂ ਵਲੋਂ ਵਿਰੋਧ ਕੀਤਾ ਗਿਆ। ਘਰ ਵਿੱਚ ਦੋ ਅਨਾਥ ਬੱਚੇ ਹਨ, ਬੱਚਿਆਂ ਦੇ ਪਿਤਾ ਵਲੋਂ 2010 ਵਿੱਚ 5 ਲੱਖ ਰੁਪਏ ਲੋਨ ਲਿਆ ਗਿਆ ਸੀ ਅਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਪਰਿਵਾਰ ਲੋਨ ਦੀਆਂ ਕਿਸ਼ਤਾਂ ਸਹੀ ਤਰੀਕੇ ਭਰਨ ਦਾ ਦਾਅਵਾ ਕਰ ਰਿਹਾ ਹੈ, ਜਦਕਿ ਅੱਜ ਨਿੱਜੀ ਬੈਂਕ ਵਲੋਂ ਦੂਜੀ ਵਾਰ ਘਰ ਦੀ ਕੁਰਕੀ ਕਰਨ ਲਈ ਕੋਸਿ਼ਸ਼ ਕੀਤੀ ਗਈ। ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਘਰ ਦੀ ਕਿਸੇ ਵੀ ਹਾਲਤ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ।
ਬਰਨਾਲਾ 'ਚ ਗਰੀਬ ਪਰਿਵਾਰ ਦੇ ਘਰ ਦੀ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਰੁਕਵਾਈ ਕੁਰਕੀ - ਬਰਨਾਲਾ ਚ ਨਿਜੀ ਬੈਂਕ
ਬਰਨਾਲਾ ਵਿੱਚ ਇਕ ਬੈਂਕ ਦਾ ਬਕਾਇਆ ਲੋਨ ਨਾ ਦੇਣ ਵਾਲੇ ਪਰਿਵਾਰ ਦੇ ਘਰ ਦੀ ਕੀਤੀ ਜਾ ਰਹੀ ਕੁਰਕੀ ਨੂੰ ਕਿਸਾਨ ਜਥੇਬੰਦੀ ਵਲੋਂ ਰੁਕਵਾਇਆ ਗਿਆ ਹੈ। ਪਰਿਵਾਰ ਨੇ ਬੈਂਕ ਉੱਤੇ ਇਲ਼ਜਾਮ ਲਾਏ ਹਨ।
5 ਲੱਖ ਲਿਆ ਸੀ ਲੋਨ :ਉਥੇ ਪੀੜਤ ਬੱਚਿਆਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਨੇ 2010 ਵਿੱਚ ਇੱਕ ਨਿੱਜੀ ਬੈਂਕ ਤੋਂ 5 ਲੱਖ ਰੁਪਏ ਦੇ ਕਰੀਬ ਲੋਨ ਲਿਆ ਸੀ। ਕਿਸੇ ਕਾਰਨ ਮੇਰੇ ਪਿਤਾ ਦੀ ਮੌਤ ਹੋ ਗਈ। ਮੇਰੇ ਪਿਤਾ ਵਲੋਂ ਲਗਾਤਾਰ ਇਸ ਲੋਨ ਦੀਆਂ ਕਿਸ਼ਤਾਂ ਭਰੀਆਂ ਵੀ ਗਈਆਂ। ਸਾਡੇ ਪਰਿਵਾਰ ਵਲੋਂ ਬੈਂਕ ਨੂੰ ਕਰੀਬ 11 ਲੱਖ ਰੁਪਏ ਰਾਸ਼ੀ ਭਰੀ ਜਾ ਚੁੱਕੀ ਹੈ। ਪਰ ਇਸਦੇ ਬਾਵਜੂਦ ਬੈਂਕ ਵਲੋਂ ਸਾਢੇ 9 ਲੱਖ ਰੁਪਏ ਹੋਰ ਮੰਗਿਆ ਜਾ ਰਿਹਾ ਹੈ। ਇਸੇ ਬੈਂਕ ਵਲੋਂ ਪਹਿਲਾਂ 22 ਮਾਰਚ ਨੂੰ ਕੁਰਕੀ ਕੀਤੀ ਜਾਣੀ ਸੀ ਅਤੇ ਅੱਜ ਮੁੜ ਬੈਂਕ ਕੁਰਕੀ ਕਰਨ ਆ ਰਹੀ ਸੀ। ਜਿਸਤੋਂ ਬਾਅਦ ਅਸੀਂ ਕਿਸਾਨ ਮਜ਼ਦੂਰ ਜੱਥੇਬੰਦੀਆਂ ਨਾਲ ਕੁਰਕੀ ਦੇ ਵਿਰੋਧ ਵਿੱਚ ਸੰਪਰਕ ਕੀਤਾ ਅਤੇ ਜੱਥੇਬੰਦੀਆਂ ਅੱਜ ਉਹਨਾਂ ਦੀ ਮੱਦਦ ਤੇ ਆਈਆਂ ਹਨ।
- ਨਸ਼ੇ ਨੇ ਉਜਾੜਿਆ ਇੱਕ ਹੋਰ ਪਰਿਵਾਰ, ਛੋਟੇ ਭਰਾ ਨੇ ਨਸ਼ੇ ਦੇ ਆਦੀ ਵੱਡੇ ਭਰਾ ਦਾ ਕੀਤਾ ਕਤਲ
- ਰਾਘਵ ਚੱਢਾ ਦੀ ਮੰਗਣੀ ਦੇਖ ਕੇ ਮੁੜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੀ ਇਸ ਲਈ ਧੋਣਾ ਪੈ ਰਿਹਾ ਅਹੁੱਦੇ ਤੋਂ ਹੱਥ, ਅਕਾਲੀ ਦਲ ਕਿਉਂ ਹੋਇਆ ਖਫ਼ਾ, ਪੜ੍ਹੋ ਪੂਰਾ ਮਸਲਾ...
- 22 ਦੇ ਕਰੀਬ ਪਾਕਿਸਤਾਨੀ ਕੈਦੀ ਭਾਰਤ ਸਰਕਾਰ ਵੱਲੋਂ ਕੀਤੇ ਗਏ ਰਿਹਾਅ, ਅਟਾਰੀ-ਵਾਹਘਾ ਸਰਹੱਦ ਰਾਹੀਂ ਹੋਈ ਵਤਨ ਵਾਪਸੀ
ਪਹਿਲਾਂ ਵੀ ਰੁਕਵਾਈ ਸੀ ਕੁਰਕੀ :ਘਰ ਵਿੱਚ ਰਹਿ ਰਹੇ ਇਹਨਾਂ ਗਰੀਬ ਬੱਚਿਆਂ ਨਾਲ ਹੋ ਰਹੇ ਧੱਕੇ ਖਿਲਾਫ਼ ਅੱਜ ਮਜ਼ਦੂਰ, ਕਿਸਾਨ ਅਤੇ ਹੋਰ ਸੰਘਰਸ਼ਸ਼ੀਲ ਜੱਥੇਬੰਦੀਆਂ ਵਲੋਂ ਬੈਂਕ ਵਲੋਂ ਕੀਤੀ ਜਾ ਰਹੀ ਕੁਰਕੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਬੱਚਿਆਂ ਦੇ ਘਰ ਦੀ ਕੁਰਕੀ ਕਿਸੇ ਵੀ ਹਾਲਤ ਨਹੀਂ ਹੋਣ ਦਿੱਤੀ ਜਾਵੇਗੀ। ਇਸਤੋਂ ਪਹਿਲਾਂ 22 ਮਾਰਚ ਨੂੰ ਵੀ ਬੈਂਕ ਵਲੋਂ ਕੀਤੀ ਜਾਣ ਵਾਲੀ ਕੁਰਕੀ ਨੂੰ ਜੱਥੇਬੰਦੀਆਂ ਨੇ ਵਿਰੋਧ ਕਰਕੇ ਰੁਕਵਾਇਆ ਸੀ। ਅੱਜ ਮੁੜ ਬੈਂਕ ਵਲੋਂ ਕੁਰਕੀ ਦੇ ਨੋਟਿਸ ਇਹਨਾਂ ਗਰੀਬ ਬੱਚਿਆਂ ਦੇ ਘਰ ਦੇ ਬਾਹਰ ਲਗਾਏ ਗਏ ਹਨ। ਜਿਸ ਕਰਕੇ ਅੱਜ ਮੁੜ ਕਿਸਾਨ ਮਜ਼ਦੂਰ ਜੱਥੇਬੰਦੀਆਂ ਵਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਘਰ ਦੀ ਕੁਰਕੀ ਨੂੰ ਕਿਸੇ ਹਾਲ ਵੀ ਨਹੀਂ ਹੋਣ ਦਿੱਤਾ ਜਾਵੇਗਾ।