ਪੰਜਾਬ

punjab

ETV Bharat / state

ਕਿਸਾਨ ਅੰਦੋਲਨ ਦੇ ਧਰਨੇ ਦੀ ਵਰੇਗੰਢ ਮੌਕੇ ਬਾਜਾਰਾਂ ਵਿਚੋਂ ਦੀ ਰੋਹ- ਭਰਪੂਰ ਮੁਜ਼ਾਹਰਾ ਰੈਲੀ - ਖੇਤੀ ਕਾਨੂੰਨ ਰੱਦ ਕਰਵਾਉਣ ਦਾ ਟੀਚਾ

32 ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ (Three agricultural laws) ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ 366 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਪੰਜਾਬ ਵਿੱਚ ਪਿਛਲੇ ਸਾਲ ਅੱਜ ਦੇ ਹੀ ਦਿਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਧਰਨਿਆਂ ਦੀ ਸ਼ੁਰੂਆਤ ਹੋਈ ਸੀ।

ਕਿਸਾਨ ਅੰਦੋਲਨ ਦੇ ਧਰਨੇ ਦੀ ਵਰੇਗੰਢ ਮੌਕੇ ਬਾਜਾਰਾਂ ਵਿਚੋਂ ਦੀ ਰੋਹ- ਭਰਪੂਰ ਮੁਜ਼ਾਹਰਾ ਰੈਲੀ
ਕਿਸਾਨ ਅੰਦੋਲਨ ਦੇ ਧਰਨੇ ਦੀ ਵਰੇਗੰਢ ਮੌਕੇ ਬਾਜਾਰਾਂ ਵਿਚੋਂ ਦੀ ਰੋਹ- ਭਰਪੂਰ ਮੁਜ਼ਾਹਰਾ ਰੈਲੀ

By

Published : Oct 1, 2021, 10:09 PM IST

ਬਰਨਾਲਾ: ਰੇਲਵੇ ਲਾਈਨਾਂ, ਪਲੇਟਫਾਰਮਾਂ ਤੋਂ ਹੁੰਦਾ ਬਰਨਾਲਾ ਧਰਨਾ ਹੁਣ ਰੇਲਵੇ ਪਾਰਕਿੰਗ ਵਾਲੀ ਥਾਂ 'ਤੇ ਲਗਾਤਾਰ ਪੂਰੇ ਉਤਸ਼ਾਹ ਤੇ ਜੋਸ਼ ਨਾਲ ਚੱਲ ਰਿਹਾ ਹੈ। ਧਰਨਾ ਹੁਣ ਰੇਲਵੇ ਸਟੇਸ਼ਨ ਦਾ ਪੱਕਾ ਫੀਚਰ ਪ੍ਰਤੀਤ ਹੋਣ ਲੱਗ ਪਿਆ ਹੈ। ਧਰਨਾਕਾਰੀਆਂ ਲਈ ਹੁਣ ਦਿਨਾਂ ਦੀ ਗਿਣਤੀ ਕੋਈ ਮਾਅਨੇ ਨਹੀਂ ਰੱਖਦੀ ਬਸ ਖੇਤੀ ਕਾਨੂੰਨ ਰੱਦ ਕਰਵਾਉਣ ਦਾ ਟੀਚਾ ਹੀ ਮਾਇਨੇ ਰੱਖਦਾ ਹੈ।

ਕਿਸਾਨ ਅੰਦੋਲਨ ਦੇ ਧਰਨੇ ਦੀ ਵਰੇਗੰਢ ਮੌਕੇ ਬਾਜਾਰਾਂ ਵਿਚੋਂ ਦੀ ਰੋਹ- ਭਰਪੂਰ ਮੁਜ਼ਾਹਰਾ ਰੈਲੀ

ਇਕ ਸਾਲ ਦੇ ਦੌਰਾਨ ਧਰਨੇ ਨੇ ਸਾਰੀਆਂ ਮੌਸਮੀ ਕਰੋਪੀਆਂ ਤਾਂ ਝੱਲੀਆਂ ਹੀ, ਸਾਰੇ ਤਿਉਹਾਰ ਤੇ ਇਤਿਹਾਸਕ ਦਿਹਾੜੇ ਵੀ ਮਨਾਏ।

ਸਾਲ ਦੌਰਾਨ ਆਏ ਜਨਮ ਤੇ ਸ਼ਹੀਦੀ ਦਿਹਾੜਿਆਂ 'ਤੇ ਗੁਰੂਆਂ, ਪੀਰਾਂ, ਸ਼ਹੀਦਾਂ, ਆਜਾਦੀ ਘੁਲਾਟੀਆਂ ਤੇ ਹੋਰ ਇਤਿਹਾਸਕ ਹਸਤੀਆਂ ਨੂੰ ਸਿਜਦੇ ਕੀਤੇ ਗਏ ਅਤੇ ਸ਼ਰਧਾਜਲੀਆਂ ਭੇਟ ਕੀਤੀਆਂ ਗਈਆਂ। ਇਸ ਤਰ੍ਹਾਂ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਆਪਣੇ ਮੁੱਖ ਮਕਸਦ ਦੇ ਨਾਲ ਨਾਲ ਧਰਨਾ ਇਤਿਹਾਸ ਦਾ ਇੱਕ ਅਮਲੀ ਸਕੂਲ ਵੀ ਹੋ ਨਿਬੜਿਆ।

ਕਿਸਾਨ ਅੰਦੋਲਨ ਦੇ ਧਰਨੇ ਦੀ ਵਰੇਗੰਢ ਮੌਕੇ ਬਾਜਾਰਾਂ ਵਿਚੋਂ ਦੀ ਰੋਹ- ਭਰਪੂਰ ਮੁਜ਼ਾਹਰਾ ਰੈਲੀ
ਧਰਨੇ ਨੂੰ ਕਿਸਾਨ ਆਗੂ ਬਲਵੰਤ ਸਿੰਘ ਉੱਪਲੀ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਹੌਰ, ਬਾਬੂ ਸਿੰਘ ਖੁੱਡੀ,ਹਰਚਰਨ ਸਿੰਘ ਚੰਨਾ, ਕਾਕਾ ਸਿੰਘ ਫਰਵਾਹੀ, ਬਲਜੀਤ ਚੌਹਾਨਕੇ, ਬਲਵੀਰ ਕੌਰ ਕਰਮਗੜ੍ਹ, ਬਲਵੰਤ ਸਿੰਘ ਠੀਕਰੀਵਾਲਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਝੋਨੇ ਦੇ ਖਰੀਦ 11 ਅਕਤੂਬਰ ਤੋਂ ਸ਼ੁਰੂ ਕਰਨ ਵਾਲੇ ਨਾਦਰਸ਼ਾਹੀ ਫਰਮਾਨ ਦੀ ਸਖ਼ਤ ਨਿਖੇਧੀ ਕੀਤੀ।
ਕਿਸਾਨ ਅੰਦੋਲਨ ਦੇ ਧਰਨੇ ਦੀ ਵਰੇਗੰਢ ਮੌਕੇ ਬਾਜਾਰਾਂ ਵਿਚੋਂ ਦੀ ਰੋਹ- ਭਰਪੂਰ ਮੁਜ਼ਾਹਰਾ ਰੈਲੀ

ਆਗੂਆਂ ਨੇ ਕਿਹਾ ਕਿ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦਾ ਝੋਨਾ ਮੰਡੀਆਂ ਵਿੱਚ ਆਉਣਾ ਸ਼ੁਰੂ ਹੋ ਚੁੱਕਾ ਹੈ। ਕਿਸਾਨ ਹੋਰ ਦਸ ਦਿਨ ਲਈ ਮੰਡੀਆਂ ਵਿੱਚ ਰੁਲਣ ਲਈ ਮਜ਼ਬੂਰ ਹੋਣਗੇ। ਦਰਅਸਲ ਇਹ ਫਰਮਾਨ ਫਰਦਾਂ ਮੰਗਣ, ਨਮੀਂ, ਬਦਰੰਗ/ ਟੋਟੇ ਆਦਿ ਦੇ ਸਖ਼ਤ ਮਾਪਦੰਡ ਤੈਅ ਕਰਨ ਵਾਲੇ ਕਦਮਾਂ ਦੀ ਹੀ ਅਗਲੀ ਕੜੀ ਹੈ। ਇਸ ਸਰਕਾਰੀ ਖਰੀਦ ਖਤਮ ਕਰਨ ਵੱਲ ਵਧਦੇ ਕਦਮਾਂ ਦੀ ਆਹਟ ਹੈ ਜੋ ਹੁਣ ਸਾਫ ਸੁਣਾਈ ਦੇਣ ਲੱਗੀ ਹੈ। ਸਰਕਾਰ ਇਹ ਫਰਮਾਨ ਵਾਪਸ ਲਵੇ ਅਤੇ ਖਰੀਦ ਤੁਰੰਤ ਸ਼ੁਰੂ ਕਰੇ।

ਕਿਸਾਨ ਅੰਦੋਲਨ ਦੇ ਧਰਨੇ ਦੀ ਵਰੇਗੰਢ ਮੌਕੇ ਬਾਜਾਰਾਂ ਵਿਚੋਂ ਦੀ ਰੋਹ- ਭਰਪੂਰ ਮੁਜ਼ਾਹਰਾ ਰੈਲੀ
ਧਰਨੇ ਦਾ ਇੱਕ ਸਾਲ ਪੂਰਾ ਹੋਣ 'ਤੇ ਬਾਜਾਰਾਂ ਵਿਚੋਂ ਦੀ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਨਾਅਰੇ ਲਾਉਂਦੇ ਧਰਨਾਕਾਰੀ ਸ਼ਹੀਦ ਭਗਤ ਸਿੰਘ ਚੌਕ 'ਚ ਪਹੁੰਚੇ ਜਿੱਥੇ ਬੁਲਾਰਿਆਂ ਨੇ ਖੇਤੀ ਕਾਨੂੰਨ ਰੱਦ ਕਰਨ ਅਤੇ ਐਮਐਸਪੀ ਦੀ ਗਾਰੰਟੀ ਵਾਲਾ ਕਾਨੂੰਨ ਬਣਾਉਣ ਦੀ ਮੰਗ ਕੀਤੀ ।ਇਹ ਵੀ ਪੜ੍ਹੋ:ਆਂਗਣਵਾੜੀ ਵਰਕਰਾਂ ਦੇ ਧਰਨੇ ਤੋਂ ਸਰਕਾਰ ਖਿਲਾਫ਼ ਗਰਜੇ ਸੁਖਬੀਰ ਬਾਦਲ

ABOUT THE AUTHOR

...view details