ਬਰਨਾਲਾ:ਬਹੁਤ ਸਮੇਂ ਤੋਂਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਜਾਰੀ ਹੈ। ਇਸੇ ਅੰਦੋਲਨ ਦੇ ਚੱਲਦਿਆਂ ਅੱਜ ਦੇਸ਼ ਭਰ ਵਿੱਚ ਕਿਸਾਨਾਂ ਵਲੋਂ ਅੱਜ ਕੇਂਦਰ ਸਰਕਾਰ ਅਤੇ ਕਾਰਪੋਰੇਟਾਂ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤੇ ਗਏ।
ਬਰਨਾਲਾ ਵਿਖੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਦੇ ਘਰ ਅੱਗੇ ਲੱਗੇ ਭੀਕੇਯੂ ਉਗਰਾਹਾਂ ਦੇ ਪੱਕੇ ਮੋਰਚੇ ਵਿੱਚ ਅੱਜ ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਵਲੋਂ ਇਹ ਕੇਂਦਰ ਤੇ ਯੂਪੀ ਸਰਕਾਰ ਸਮੇਤ ਕਾਰਪੋਰੇਟਾਂ ਦਾ ਸਾਂਝਾ ਪੁਤਲਾ ਸਾੜਿਆ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦਾ ਉਹਨਾਂ ਦਾ ਸੰਘਰਸ਼ ਨਿਰੰਤਰ ਜਾਰੀ ਹੈ। ਇਸ ਸੰਘਰਸ਼ ਦੌਰਾਨ ਸੱਤ ਸੌ ਤੋਂ ਵੱਧ ਕਿਸਾਨ ਸ਼ਹੀਦ ਹੋ ਗਏ।
ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਕਾਰਪੋਰੇਟਾਂ ਦੇ ਰੂਪ 'ਚ ਰਾਵਣ ਦਾ ਸਾੜਿਆ ਪੁਤਲਾ ਪਰ ਸਰਕਾਰ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਬੀਤੇ ਦਿਨੀਂ ਯੂਪੀ ਦੇ ਲਖੀਮਪੁਰ ਖੀਰੀ ਵਿੱਚ ਬੀਜੇਪੀ ਨੇਤਾ ਦੇ ਲੜਕੇ ਵਲੋਂ ਬੁਰੀ ਤਰ੍ਹਾਂ ਕਿਸਾਨਾਂ ਨੂੰ ਕੁਚਲ ਕੇ ਸ਼ਹੀਦ ਕਰ ਦਿੱਤਾ ਗਿਆ।
ਜਿਸਦੇ ਰੋਸ ਵਜੋਂ ਅੱਜ ਦੇਸ਼ ਭਰ ਵਿੱਚ ਕਿਸਾਨਾਂ ਨੂੰ ਹਕੂਮਤ ਤੇ ਕਾਰਪੋਰੇਟਾਂ ਦੇ ਪੁਤਲੇ ਸਾੜਨੇ ਪਏ ਹਨ। ਬੀਤੇ ਕੱਲ੍ਹ ਭਾਵੇਂ ਦੇਸ਼ ਵਾਸੀਆਂ ਨੇ ਲੰਕਾ ਵਾਲੇ ਰਾਵਣ ਦੇ ਪੁਤਲੇ ਸਾੜੇ ਹਨ।
ਅੱਜ ਦੇ ਰਾਵਣ ਲੋਕ ਮਾਰੂ ਫੈਸਲੇ ਲੈਣ ਵਾਲੇ ਸੱਤਾਧਾਰੀ ਲੋਕ ਅਤੇ ਕਾਰਪੋਰੇਟ ਨੂੰ ਮੰਨਦੇ ਹਨ। ਜਿਹਨਾਂ ਵਲੋਂ ਬਣਾਏ ਖੇਤੀ ਕਾਨੂੰਨਾਂ ਦਾ ਕਿਸਾਨ ਵਿਰੋਧ ਕਰ ਰਹੇ ਹਨ ਅਤੇ ਇਹ ਸੰਘਰਸ਼ ਆਪਣੀ ਜਿੱਤ ਤੱਕ ਜਾਰੀ ਰਹੇਗਾ।
ਇਹ ਵੀ ਪੜ੍ਹੋ:ਅਸਮਾਨ ਨੂੰ ਛੂਹ ਰਹੇ ਨੇ ਪੈਟਰੋਲ ਅਤੇ ਡੀਜ਼ਲ ਦੇ ਭਾਅ