ਪੰਜਾਬ

punjab

ਯੂਕਰੇਨ 'ਚ ਨੌਜਵਾਨ ਦੀ ਮੌਤ, ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ CM ਚੰਨੀ

By

Published : Mar 8, 2022, 1:04 PM IST

Updated : Mar 8, 2022, 1:16 PM IST

ਚੰਦਨ ਜਿੰਦਲ ਦੀ ਯੂਕਰੇਨ ਵਿੱਚ ਹੋਈ ਮੌਤ ਤੋਂ ਬਾਅਦ ਅੱਜ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਦੇ ਲਈ ਬਰਨਾਲਾ ਪੁੱਜੇ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਯੂਕਰੇਨ 'ਚ ਨੌਜਵਾਨ ਦੀ ਮੌਤ ਤੋ ਬਾਅਦ ਦੁੱਖ ਸਾਂਝਾ ਕਰਨ ਮ੍ਰਿਤਕ ਦੇ ਘਰ ਪਹੁੰਚੇ ਮੁੱਖ ਮੰਤਰੀ
ਯੂਕਰੇਨ 'ਚ ਨੌਜਵਾਨ ਦੀ ਮੌਤ ਤੋ ਬਾਅਦ ਦੁੱਖ ਸਾਂਝਾ ਕਰਨ ਮ੍ਰਿਤਕ ਦੇ ਘਰ ਪਹੁੰਚੇ ਮੁੱਖ ਮੰਤਰੀ

ਬਰਨਾਲਾ: ਚੰਦਨ ਜਿੰਦਲ ਦੀ ਮੌਤ (Death of Chandan Jindal) ਯੂਕਰੇਨ ਦੇ ਸ਼ਹਿਰ ਵਿਨੀਸ਼ੀਆ ਵਿੱਚ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਹੋ ਗਈ ਸੀ। ਲੜਾਈ ਦੇ ਕਾਰਨ ਬੰਦ ਹੋਈਆਂ ਉਡਾਣਾਂ ਦੇ ਚੱਲਦੇ ਉਸਦਾ ਪਰਿਵਾਰ ਮਜ਼ਬੂਰੀਵਸ ਉਸ ਨੂੰ ਉੱਥੋਂ ਲਿਆਂ ਨਹੀਂ ਸਕਿਆ। ਚੰਦਨ ਜਿੰਦਲ ਦੀ ਯੂਕਰੇਨ ਵਿੱਚ ਹੋਈ ਮੌਤ ਤੋਂ ਬਾਅਦ ਅੱਜ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਦੇ ਲਈ ਬਰਨਾਲਾ ਪੁੱਜੇ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦੌਰਾਨ 2 ਮਾਰਚ ਨੂੰ ਬਰਨਾਲਾ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਚੰਦਨ ਜਿੰਦਲ 4 ਸਾਲਾਂ ਤੋਂ ਐਮਬੀਬੀਐਸ (MBBS) ਦੀ ਪੜ੍ਹਾਈ ਕਰਨ ਲਈ ਯੂਕਰੇਨ ਦੇ ਵਿਨਿਸ਼ੀਆ ਸੂਬੇ ਵਿੱਚ ਗਿਆ ਸੀ। ਜਿੱਥੇ 2 ਫਰਵਰੀ ਨੂੰ ਚੰਦਨ ਜਿੰਦਲ ਗੰਭੀਰ ਰੂਪ 'ਚ ਬਿਮਾਰ ਹੋ ਗਿਆ ਸੀ। ਉਸ ਦੇ ਦਿਮਾਗ ਵਿਚ ਖੂਨ ਵੜ ਗਿਆ ਅਤੇ ਉਸ ਨੂੰ ਆਈਸੀਯੂ (ICU) 'ਚ ਦਾਖ਼ਲ ਕਰਵਾਉਣਾ ਪਿਆ। ਪਰ ਯੂਕਰੇਨ ਵਿੱਚ ਵਿਗੜਦੇ ਹਾਲਾਤ ਵਿੱਚ ਚੰਦਨ ਜਿੰਦਲ ਦੀ ਇਲਾਜ ਦੌਰਾਨ ਮੌਤ ਹੋ ਗਈ।

ਯੂਕਰੇਨ 'ਚ ਨੌਜਵਾਨ ਦੀ ਮੌਤ ਤੋ ਬਾਅਦ ਦੁੱਖ ਸਾਂਝਾ ਕਰਨ ਮ੍ਰਿਤਕ ਦੇ ਘਰ ਪਹੁੰਚੇ ਮੁੱਖ ਮੰਤਰੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਅਸੀਂ ਇਸ ਦੁੱਖ ਦੀ ਘੜੀ 'ਚ ਪਰਿਵਾਰ ਦੇ ਨਾਲ ਹਾਂ। ਮ੍ਰਿਤਕ ਚੰਦਨ ਜਿੰਦਲ ਦੀ ਮ੍ਰਿਤਕ ਦੇਹ ਵੀ ਜਲਦ ਹੀ ਭਾਰਤ ਵਾਪਸ ਆ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਯੂਕਰੇਨ ਗਏ ਬਾਕੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ ਦੀ ਤਰ੍ਹਾਂ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਵੀ ਮੀਟਿੰਗ ਕੀਤੀ ਗਈ ਹੈ।

ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਪੰਜਾਬ ਵਿੱਚੋਂ ਕੁੱਲ 997 ਵਿਦਿਆਰਥੀ ਪੜ੍ਹਾਈ ਲਈ ਯੂਕਰੇਨ ਗਏ ਸਨ। ਜਿਨ੍ਹਾਂ ਵਿੱਚੋਂ 442 ਬੱਚੇ ਵਾਪਸ ਆ ਚੁੱਕੇ ਹਨ। ਬਾਕੀ ਬੱਚਿਆਂ ਨੂੰ ਵਾਪਸ ਲਿਆਉਣ ਲਈ ਯਤਨ ਜਾਰੀ ਹਨ।

ਇਹ ਵੀ ਪੜ੍ਹੋ:Russia-Ukraine war: ਯੂਕਰੇਨ ਨੇ ਰੂਸੀ ਮੇਜਰ ਜਨਰਲ ਨੂੰ ਮਾਰ ਮੁਕਾਇਆ: ਰਿਪੋਰਟਾਂ

Last Updated : Mar 8, 2022, 1:16 PM IST

ABOUT THE AUTHOR

...view details