ਪੰਜਾਬ

punjab

By

Published : Feb 16, 2021, 10:25 PM IST

ETV Bharat / state

ਸਿਵਲ ਡਿਫੈਂਸ ਬਰਨਾਲਾ ਨੇ ਥ੍ਰੀ ਡੀ ਰਿਫ਼ਲੈਕਟਰ ਲਾਏ

ਕਮਾਂਡੈਂਟ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਸੰਗਰੂਰ ਰਛਪਾਲ ਸਿੰਘ ਧੂਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਡਿਫੈਂਸ ਬਰਨਾਲਾ ਵੱਲੋਂ ਵਾਤਾਵਰਣ ਪ੍ਰੇਮੀ ਰਾਣਾ ਰਣਦੀਪ ਸਿੰਘ ਦੇ ਸਹਿਯੋਗ ਨਾਲ ਲਗਭਗ 100 ਟਰਾਲੀਆਂ ਦੇ ਪਿੱਛੇ ਥ੍ਰੀ ਡੀ ਰਿਫਲੈਕਟਰ ਲਗਾਏ ਗਏ।

ਸਿਵਲ ਡਿਫੈਂਸ ਬਰਨਾਲਾ ਨੇ ਥ੍ਰੀ ਡੀ ਰਿਫ਼ਲੈਕਟਰ ਲਾਏ
ਸਿਵਲ ਡਿਫੈਂਸ ਬਰਨਾਲਾ ਨੇ ਥ੍ਰੀ ਡੀ ਰਿਫ਼ਲੈਕਟਰ ਲਾਏ

ਬਰਨਾਲਾ: ਕਮਾਂਡੈਂਟ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਸੰਗਰੂਰ ਰਛਪਾਲ ਸਿੰਘ ਧੂਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਡਿਫੈਂਸ ਬਰਨਾਲਾ ਵੱਲੋਂ ਵਾਤਾਵਰਣ ਪ੍ਰੇਮੀ ਰਾਣਾ ਰਣਦੀਪ ਸਿੰਘ ਦੇ ਸਹਿਯੋਗ ਨਾਲ ਲਗਭਗ 100 ਟਰਾਲੀਆਂ ਦੇ ਪਿੱਛੇ ਥ੍ਰੀ ਡੀ ਰਿਫਲੈਕਟਰ ਲਗਾਏ ਗਏ ਤਾਂ ਜੋ ਰਾਤ ਦੇ ਸਮੇਂ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ।

ਇਸ ਮੌਕੇ ਸਿਵਲ ਡਿਫੈਂਸ ਬਰਨਾਲਾ ਦੇ ਇੰਚਾਰਜ ਕੁਲਦੀਪ ਸਿੰਘ ਵੱਲੋਂ ਟਰੈਕਟਰ-ਟਰਾਲੀਆਂ ਦੇ ਡਰਾਇਵਰਾਂ ਨੂੰ ਰਾਤ ਸਮੇਂ ਅਤੇ ਧੁੰਦ ਦੇ ਮੌਸਮ ਦੌਰਾਨ ਸਾਵਧਾਨੀਆਂ ਵਰਤਦੇ ਹੋਏ ਅਤੇ ਨਾਲ ਹੀ ਕਿਹਾ ਕਿ ਡਰਾਈਵਿੰਗ ਕਰਦੇ ਸਮੇਂ ਕਿਸੇ ਵੀ ਪ੍ਰਕਾਰ ਦੇ ਨਸ਼ੇ ਦੀ ਵਰਤੋਂ ਨਾ ਕਰਨ ਲਈ ਵੀ ਜਾਗਰੂਕ ਕੀਤਾ ਗਿਆ।

ਇਸ ਸਮੇਂ ਰਣਦੀਪ ਸਿੰਘ ਵੱਲੋਂ ਕਿਹਾ ਗਿਆ ਕਿ ਥ੍ਰੀ ਡੀ ਰਿਫਲੈਕਟਰਾਂ ਦੀ ਮੱਦਦ ਨਾਲ ਪਿੱਛੇ ਤੋਂ ਆਉਣ ਵਾਲੇ ਵਾਹਨਾਂ ਨੂੰ ਟਰਾਲੀਆਂ ਨਾ ਦਿਖਣ ਦੀ ਸੂਰਤ ਵਿੱਚ ਹੋਣ ਵਾਲੀ ਦੁਰਘਟਨਾ ਨੂੰ ਰੋਕਿਆ ਜਾ ਸਕਦਾ ਹੈ।

ਇਸ ਮੌਕੇ ਡਿਪਟੀ ਚੀਫ਼ ਵਾਰਡਨ ਮਹਿੰਦਰ ਕਪਿਲ, ਸਿਵਲ ਡਿਫੈਂਸ ਬਰਨਾਲਾ ਦੇ ਹਵਲਦਾਰ ਪਰਮਜੀਤ ਸਿੰਘ, ਸੁਖਦੀਪ ਸਿੰਘ ਤੋਂ ਇਲਾਵਾ ਸਟਾਫ਼ ਵੀ ਹਾਜ਼ਰ ਸੀ।

ABOUT THE AUTHOR

...view details