ਬਰਨਾਲਾ:ਬਰਨਾਲਾ ਤੋਂ ਮੋਗਾ/ਫ਼ਰੀਦਕੋਟ ਹਾਈਵੇ ’ਤੇ ਪਿੰਡ ਚੀਮਾ ਨੇੜੇ ਲੱਗੇ ਟੋਲ ਪਲਾਜ਼ੇ ਉਪਰ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੋਰਚਾ ਲਗਾਇਆ ਗਿਆ ਸੀ। ਅੱਜ ਟੋਲ ਕੰਪਨੀ (Toll company) ਵਲੋਂ ਜੱਥੇਬੰਦੀ ਦੀਆਂ ਮੰਗਾਂ ਮੰਨੇ ਜਾਣ ਕਾਰਨ ਮੋਰਚੇ ਦੀ ਜਿੱਤ ਹੋਈ। ਟੋਲ ਕੰਪਨੀ ਅਤੇੇ ਕਿਸਾਨ ਜੱਥੇਬੰਦੀ ਦਰਮਿਆਨ ਲਿਖਤੀ ਸਮਝੌਤਾ ਹੋਣ ਤੋਂ ਬਾਅਦ ਇਸ ਮੋਰਚੇ ਨੂੰ ਖ਼ਤਮ ਕਰ ਦਿੱਤਾ ਗਿਆ।
ਕਿਸਾਨ ਜੱਥੇਬੰਦੀ ਦੇ ਜਿਲਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਰਨੈਲ ਸਿੰਘ ਬਦਰਾ, ਸੁਖਦੇਵ ਭੋਤਨਾ, ਮੱਖਣ ਭਦੌੜ, ਗੁਰਨਾਮ ਫ਼ੌਜੀ ਅਤੇ ਦਰਸ਼ਨ ਚੀਮਾ ਨੇ ਦੱਸਿਆ ਕਿ ਟੋਲ ਕੰਪਨੀ ਵਲੋਂ ਇਹ ਟੋਲ ਗਲਤ ਜਗਾ ’ਤੇ ਲਗਾਇਆ ਸੀ। ਜਿਸ ਕਰਕੇ ਬਰਨਾਲਾ ਜਿਲੇ ਦੇ ਲੋਕਾਂ ਦੀ ਲੁੱਟ ਕੀਤੀ ਜਾਣ ਲੱਗੀ ਸੀ। ਜਿਸ ਕਰਕੇ ਉਹਨਾਂ ਨੇ ਬਰਨਾਲਾ ਤੋਂ ਮੋਗਾ ਅਤੇ ਫ਼ਰੀਦਕੋਟ ਨੂੰ ਜਾਣ ਵਾਲੇ ਦੋਵੇਂ ਮਾਰਗਾਂ ਦੇ ਪਿੰਡਾਂ ਵਾਲਿਆਂ ਨੂੰ ਟੋਲ ਫ਼ੀਸ ਤੋਂ ਛੋਟ (Exemption from toll fees) ਦੀ ਮੰਗ ਕੀਤੀ ਸੀ। ਕਰੀਬ ਦਸ ਦਿਨਾਂ ਦੇ ਮੋਰਚੇ ਤੋਂ ਬਾਅਦ ਟੋਲ ਕੰਪਨੀ ਨੇ ਉਹਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰ ਲਿਆ ਹੈ।