ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਮਾਲਕ ਦਾ ਬੱਚਾ ਕੀਤਾ ਅਗਵਾਹ, ਪੁਲਿਸ 18 ਘੰਟਿਆਂ ਵਿੱਚ ਸੁਲਝਾਇਆ ਮਾਮਲਾ ਬਰਨਾਲਾ :ਸ਼ਹਿਰ ਦੇ ਪੱਤੀ ਰੋਡ ਤੋਂ ਇਕ ਬੱਚਾ ਅਗਵਾਹ ਹੋਣ ਦਾ ਮਾਮਲਾ ਪੁਲਿਸ ਨੇ 18 ਘੰਟਿਆਂ ਵਿੱਚ ਸੁਲਝਾਇਆ ਹੈ। ਦਰਅਸਲ ਬੀਤੀ 9 ਅਪ੍ਰੈਲ ਨੂੰ ਪੁਲਿਸ ਨੂੰ ਮੁਹੰਮਦ ਰਾਹਿਲ ਵਾਸੀ ਗਲੀ ਨੰਬਰ 9 ਪੱਤੀ ਰੋਡ ਬਰਨਾਲਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦਾ 6 ਸਾਲਾਂ ਦਾ ਬੱਚਾ ਲਾਪਤਾ ਹੈ। ਕਾਫੀ ਭਾਲ ਕਰਨ ਦੇ ਬਾਵਜੂਦ ਉਹ ਨਹੀਂ ਮਿਲ ਰਿਹਾ। ਪੁਲਿਸ ਨੇ ਉਕਤ ਵਿਅਕਤੀ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਕਰਦਿਆਂ ਸਾਰੀ ਰਾਤ ਬੱਚੇ ਦੀ ਭਾਲ ਕਰ ਕੇ ਅਗਲੇ ਦਿਨ ਮਾਮਲਾ ਦਰਜ ਕਰ ਲਿਆ।
ਯਮੁਨਾ ਨਗਰ ਰੇਲਵੇ ਸਟੇਸ਼ਨ ਤੋਂ ਮੁਲਜ਼ਮ ਕਾਬੂ :ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਮੁਹੰਮਦ ਰਾਹਿਲ ਕੋਲ ਇਕ ਵਿਅਕਤੀ ਮੁਹੰਮਦ ਅਕਬਰ ਉਸ ਦੀ ਦੁਕਾਨ ਉਤੇ ਕੰਮ ਕਰਦਾ ਸੀ। ਇਨ੍ਹਾਂ ਦੋਵਾਂ ਵਿਚਕਾਰ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਸੀ ਤੇ ਕੁਝ ਦਿਨ ਤੋਂ ਉਹ ਵੀ ਲਾਪਤਾ ਸੀ। ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਮੁਹੰਮਦ ਅਕਬਰ ਨੂੰ ਟਰੇਸ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਮੁਹੰਮਦ ਅਕਬਰ ਦੀ ਜਾਣਕਾਰੀ ਸਾਰੇ ਥਾਣਿਆਂ ਤੇ ਜੀਆਰਪੀ ਸਟੇਸ਼ਨਾਂ ਉਤੇ ਜਾਰੀ ਕਰ ਦਿੱਤੀ। ਅਖੀਰ ਯਮੁਨਾ ਨਗਰ ਰੇਲਵੇ ਸਟੇਸ਼ਨ ਤੋਂ ਜੀਆਰਪੀ ਪੁਲਿਸ ਨੇ ਅਕਬਰ ਨੂੰ ਬੱਚੇ ਸਮੇਤ ਰਾਊਂਡਅਪ ਕੀਤਾ ਤੇ ਬਰਨਾਲਾ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਕੇ ਬਰਨਾਲਾ ਲਿਆਂਦਾ ਗਿਆ।
- Jalandhar By Election Completed: ਜ਼ਿਮਨੀ ਚੋਣ ਲਈ ਵੋਟਿੰਗ ਪ੍ਰਕਿਰਿਆ ਮੁਕੰਮਲ, 54.05 ਫੀਸਦੀ ਹੋਈ ਵੋਟਿੰਗ, 13 ਮਈ ਨੂੰ ਆਉਣਗੇ ਨਤੀਜੇ
- Explosion Near Golden Temple: ਦੇਰ ਰਾਤ ਦਰਬਾਰ ਸਾਹਿਬ ਕੋਲ ਹੋਇਆ ਤੀਜਾ ਧਮਾਕਾ
- ਪੰਜਾਬ ਪੁਲਿਸ ਦੀ ਸਮਾਜ ਵਿਰੋਧੀ ਲੋਕਾਂ ਤੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ, ਪੜ੍ਹੋ ਕਿੰਨੀਆਂ ਹੋਈਆਂ ਐਫਆਈਆਰਜ਼ ਦਰਜ
ਕੀ ਸੀ ਰੰਜ਼ਿਸ਼ :ਡੀਐਸਪੀ ਕਰਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹੰਮਦ ਰਾਹਿਲ ਤੇ ਮੁਹੰਮਦ ਅਕਬਰ ਵਿਚਕਾਰ ਪੈਸਿਆਂ ਨੂੰ ਲੈ ਕੇ ਝਗੜਾ ਸੀ। ਇਸੇ ਰੰਜ਼ਿਸ਼ ਕਾਰਨ ਅਕਬਰ ਨੇ ਰਾਹਿਲ ਦੇ 6 ਸਾਲਾਂ ਦੇ ਬੱਚੇ ਅਯਾਨ ਨੂੰ ਅਗਵਾਹ ਕਰ ਲਿਆ।
18 ਘੰਟਿਆਂ ਵਿੱਚ ਸੁਲਝਾਇਆ ਮਾਮਲਾ :ਮੁਹੰਮਦ ਅਕਬਰ ਖਿਲਾਫ ਪੁਲਿਸ ਨੇ ਕਿਡਨੈਪਿੰਗ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਕਾਰਵਾਈ ਕਰਨ ਤੋਂ ਬਾਅਦ ਪੁਲਿਸ ਨੇ ਮੁਹੰਮਦ ਰਾਹਿਲ ਨੂੰ ਉਸ ਦਾ ਪੁੱਤਰ ਅਯਾਨ ਸਪੁਰਦ ਕਰ ਦਿੱਤਾ। ਡੀਐਸਪੀ ਕਰਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਇਹ ਮਾਮਲਾ ਮੁਸਤੈਦੀ ਨਾਲ ਕੰਮ ਕਰਦਿਆਂ ਸਿਰਫ਼ 18 ਘੰਟਿਆਂ ਵਿੱਚ ਸੁਲਝਾ ਕੇ ਬੱਚਾ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਦਿਆਂ ਵੱਖ ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।