ਬਰਨਾਲਾ:ਰੋਡ ਸੇਫਟੀ ਜਾਗਰੂਕਤਾ ਅਤੇ ਰਾਤ ਦੀ ਸੁਰੱਖਿਆ ਮੁਹਿੰਮ (road safety campaign) ਦੇ ਤਹਿਤ ਬਰਨਾਲਾ ਪੁਲਿਸ ਵਲੋਂ ਗੱਡੀਆਂ ਨੂੰ ਰਿਫਲੈਕਟ ਲਗਾਏ ਗਏ। ਇਸ ਦੌਰਾਨ ਗੱਡੀ ਚਾਲਕਾਂ ਨੂੰ ਜਾਗਰੂਕ ਵੀ ਕੀਤਾ ਗਿਆ। ਦੱਸ ਦਈਏ ਕਿ ਸੜਕ ਹਾਦਸਿਆਂ ਨੂੰ ਰੋਕਣ ਲਈ ਬਰਨਾਲਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ 3 ਰੋਜ਼ਾ ਪ੍ਰੋਗਰਾਮ ਦੇ ਤਹਿਤ ਰਿਫਲੈਕਟਰ ਲਗਾਉਣ ਦਾ ਕਾਰਜ ਸ਼ੁਰੂ ਕੀਤਾ ਗਿਆ ਹੈ। ਜਿਸਦੇ ਤਹਿਤ ਐਸਪੀ ਦਰਪਣ ਆਹਲੂਵਾਲਿਆ ਦੇ ਵੱਲੋਂ ਸ਼ਹਿਰ ਤੋਂ ਬਾਹਰ ਆਉਣ ਜਾਣ ਵਾਲੇ ਹਰ ਵਾਹਨ ਉੱਤੇ ਰਿਫਲੈਕਟਰਸ ਲਗਾਏ ਗਏ।
ਇਹ ਵੀ ਪੜੋ:ਪੰਜਾਬ ਦੇ ਇਸ ਜ਼ਿਲ੍ਹੇ ’ਚ ਤੇਂਦੂਏ ਦੀ ਦਹਿਸ਼ਤ, ਕਈ ਲੋਕਾਂ ਨੂੰ ਕੀਤਾ ਜ਼ਖ਼ਮੀ, ਦੇਖੋ ਸੀਸੀਟੀਵੀ ਫੁਟੇਜ਼
ਆਈਪੀਐਸ ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਸੜਕ ਹਾਦਸਿਆਂ ਨੂੰ ਰੋਕਣ ਲਈ ਬਰਨਾਲਾ ਪੁਲਿਸ ਪ੍ਰਸ਼ਾਸਨ ਦੁਆਰਾ ਰੋਡ ਸੇਫਟੀ ਜਾਗਰੂਕਤਾ ਰਾਤ ਸੁਰੱਖਿਆ ਮੁਹਿੰਮ (road safety campaign) ਦੇ ਤਹਿਤ ਸ਼ਹਿਰ ਵਿੱਚ ਸਾਰੀਆਂ ਆਉਣ ਜਾਣ ਵਾਲੀਆਂ ਗੱਡੀਆਂ ਦੀ ਪਿੱਛੇ ਰਿਫਲੈਕਟਰ ਲਗਾਏ (Install reflectors behind vehicles) ਜਾ ਰਹੇ ਹਨ ਤਾਂਕਿ ਰਾਤ ਦੇ ਹਨ੍ਹੇਰੇ ਵਿੱਚ ਸੜਕ ਹਾਦਸਿਆਂ ਉੱਤੇ ਕਿਤੇ ਨਾ ਕਿਤੇ ਰੋਕ ਲਗਾਈ ਜਾ ਸਕੇ ਅਤੇ ਨਾਲ ਹੀ ਲੋਕਾਂ ਨੂੰ ਰਾਤ ਦੇ ਸਮੇਂ ਡਰਾਇਵਿੰਗ ਕਰਨ ਦੇ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।