ਪੰਜਾਬ

punjab

ਅਫ਼ੀਮ ਦੀ ਖੇਤੀ ਦੀ ਮੀਡੀਆ ਨੇ ਉਡਾਈ ਅਫ਼ਵਾਹ, ਈਟੀਵੀ ਭਾਰਤ ਨੇ ਵਿਖਾਇਆ ਸੱਚ

By

Published : Nov 4, 2019, 7:38 PM IST

Updated : Nov 4, 2019, 7:49 PM IST

ਬਰਨਾਲਾ ਦੇ ਕਿਸਾਨਾਂ ਵੱਲੋਂ ਅਫੀਮ ਦੀ ਖੇਤੀ ਦੀ ਸ਼ੁਰੂਆਤ ਕਰਨ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਾਇਰਲ ਹੋਈ ਵੀਡੀਓ ਵਿੱਚ ਕਿਸਾਨ ਅਫ਼ੀਮ ਦੀ ਖੇਤੀ ਦੇ ਬੀਜ ਖਸਖਸ ਦੀ ਬਿਜਾਈ ਕਰਦੇ ਦਿਖਾਈ ਦੇ ਰਹੇ ਹਨ।

ਅਫ਼ੀਮ ਦੀ ਖੇਤੀ

ਬਰਨਾਲਾ:ਕਿਸਾਨਾਂ ਵੱਲੋਂ ਅਫੀਮ ਦੀ ਖੇਤੀ ਦੀ ਸ਼ੁਰੂਆਤ ਕਰਨ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਈ ਹੈ। ਇਸ ਵਾਇਰਲ ਹੋਈ ਵੀਡੀਓ ਵਿੱਚ ਕਿਸਾਨ ਅਫੀਮ ਦੀ ਖੇਤੀ ਦੇ ਬੀਜ ਖਸਖਸ ਦੀ ਬਿਜਾਈ ਕਰਦੇ ਦਿਖਾਈ ਦੇ ਰਹੇ ਹਨ।

ਵੀਡੀਓ ਵਿੱਚ ਬੋਲਣ ਵਾਲਾ ਨੌਜਵਾਨ ਆਪਣੇ ਆਪ ਨੂੰ ਕੋਟਦੁੰਨਾ ਪਿੰਡ ਦਾ ਨੁਮਾਇੰਦਾ ਦੱਸ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਅੱਜ ਉਨ੍ਹਾਂ ਵੱਲੋਂ ਅਫੀਮ ਦੀ ਖੇਤੀ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਪੂਰੇ ਪੰਜਾਬ ਵਿੱਚ ਸਭ ਤੋਂ ਪਹਿਲਾਂ ਅਫੀਮ ਦੀ ਖੇਤੀ ਦੀ ਸ਼ੁਰੂਆਤ ਉਨ੍ਹਾਂ ਵੱਲੋਂ ਕਰਨ ਦੀ ਗੱਲ ਕਹੀ ਗਈ ਹੈ।

ਵੇਖੋ ਵੀਡੀਓ

ਨੌਜਵਾਨ ਕਿਸਾਨ ਵੱਲੋਂ ਕਿਸਾਨ ਯੂਨੀਅਨ ਦਾ ਬਿੱਲਾ ਆਪਣੀ ਜੇਬ 'ਤੇ ਲਗਾਇਆ ਹੋਇਆ ਹੈ ਅਤੇ ਹਰੇ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਵੀਡੀਓ ਵਿੱਚ ਕਿਸਾਨ ਯੂਨੀਅਨ ਦੇ ਨੁਮਾਇੰਦੇ ਵੀ ਖੜ੍ਹੇ ਹੋਏ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਕਿਸਾਨ ਦੇ ਝੰਡੇ ਵੀ ਚੁੱਕੇ ਹੋਏ ਹਨ।

ਇਸ ਸਬੰਧੀ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਅਫੀਮ ਦੀ ਖੇਤੀ ਪੰਜਾਬ ਵਿੱਚ ਗੈਰ ਕਾਨੂੰਨੀ ਹੈ। ਇਸ ਮਾਮਲੇ ਵਿੱਚ ਐਸਐਸਪੀ ਬਰਨਾਲਾ ਨੂੰ ਜਾਂਚ ਕਰਨ ਦੇ ਲਈ ਕਹਿ ਦਿੱਤਾ ਗਿਆ ਹੈ।

ਵੇਖੋ ਵੀਡੀਓ

ਇਹ ਵੀ ਪੜੋ: ਹੰਸਰਾਜ ਹੰਸ ਦੇ ਦਫ਼ਤਰ ਬਾਹਰ ਗੋਲ਼ੀ ਚੱਲਣ ਦੀ ਚਰਚਾ

ਜਦੋਂ ਇਸ ਮਾਮਲੇ ਸਬੰਧੀ ਐਸਐਸਪੀ ਬਰਨਾਲਾ ਹਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Last Updated : Nov 4, 2019, 7:49 PM IST

For All Latest Updates

ABOUT THE AUTHOR

...view details