ਪੰਜਾਬ

punjab

ETV Bharat / state

ਕਾਰ ਦੀਆਂ ਕਿਸ਼ਤਾਂ ਨਾ ਭਰਨੀ ਪਤੀ ਨੂੰ ਪਈ ਭਾਰੀ, ਪਤਨੀ ਨੇ ਕੀਤਾ ਇਹ - ਪਤੀ ’ਤੇ ਪਈਆਂ ਭਾਰੀ

ਦਿਹਾਤੀ ਅਧੀਨ ਪੈਂਦੇ ਥਾਣਾ ਮਹਿਤਾ ਦੀ ਪੁਲਿਸ ਵੱਲੋਂ ਪਤਨੀ ਨੇ ਕਾਰ ਦੀਆਂ ਕਿਸ਼ਤਾਂ ਨਾ ਦੇਣ ਤੇ ਪਤੀ, ਸਹੁਰਾ ਅਤੇ ਸੱਸ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ।

ਕਾਰ ਦੀਆਂ ਕਿਸ਼ਤਾਂ ਨਾ ਦੇਣੀ ਪਤੀ ’ਤੇ ਪਈਆਂ ਭਾਰੀ, ਪਤਨੀ ਨੇ ਕੀਤਾ ਇਹ
ਕਾਰ ਦੀਆਂ ਕਿਸ਼ਤਾਂ ਨਾ ਦੇਣੀ ਪਤੀ ’ਤੇ ਪਈਆਂ ਭਾਰੀ, ਪਤਨੀ ਨੇ ਕੀਤਾ ਇਹ

By

Published : Apr 14, 2021, 5:57 PM IST

ਅੰਮ੍ਰਿਤਸਰ: ਦਿਹਾਤੀ ਅਧੀਨ ਪੈਂਦੇ ਥਾਣਾ ਮਹਿਤਾ ਦੀ ਪੁਲਿਸ ਵੱਲੋਂ ਪਤਨੀ ਨੇ ਕਾਰ ਦੀਆਂ ਕਿਸ਼ਤਾਂ ਨਾ ਦੇਣ ਤੇ ਪਤੀ, ਸਹੁਰਾ ਅਤੇ ਸੱਸ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਮਹਿਤਾ ਦੇ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਦਰਖਾਸਤ ਕਰਤਾ ਇੰਦਰਬੀਰ ਕੌਰ ਨੇ ਦੱਸਿਆ ਕਿ ਉਸਦਾ ਵਿਆਹ 25 ਜਨਵਰੀ 2012 ਨੂੰ ਮੁਲਜ਼ਮ ਜਤਿੰਦਰਪਾਲ ਸਿੰਘ ਨਾਲ ਹੋਇਆ ਸੀ, ਜੋ ਕਿ ਫਾਇਨਾਂਸ ਦਾ ਕੰਮ ਕਰਦਾ ਹੈ। ਉਸਨੇ 13 ਅਗਸਤ 2020 ਨੂੰ ਇੱਕ ਕਾਰ ਕਰੀਬ 15 ਲੱਖ 49,000 ਰੁਪਏ ਦੀ ਲਈ ਸੀ ਜਿਸਨੂੰ ਉਸਦੇ ਨਾਂ ਕੀਤਾ ਸੀ। ਕਾਰ ਲਈ 13 ਲੱਖ 50000 ਰੁਪਏ ਇੱਕ ਨਾਮੀ ਪ੍ਰਾਈਵੇਟ ਬੈਂਕ ਮਹਿਤਾ ਤੋਂ ਫਾਇਨਾਂਸ ਕਰਵਾਏ ਸੀ।

ਔਰਤ ਨੇ ਦੱਸਿਆ ਕਿ ਗੱਡੀ ਦੀਆਂ ਚਾਰ ਕਿਸ਼ਤਾਂ ਅਦਾ ਕਰਨ ਤੋ ਬਾਅਦ ਮੁਲਜ਼ਮ ਜਤਿੰਦਰਪਾਲ ਸਿੰਘ ਨੇ ਕਿਸ਼ਤ ਅਦਾ ਨਹੀ ਕੀਤੀ। ਇੰਦਰਬੀਰ ਕੌਰ ਅਨੁਸਾਰ ਉਕਤ ਬੈਂਕ ਦੀਆਂ ਕਿਸ਼ਤਾਂ ਨਾ ਜਾਣ ਕਾਰਣ ਬੈਂਕ ਵੱਲੋ ਕਿਸ਼ਤਾਂ ਅਦਾ ਕਰਨ ਲਈ ਉਸ ਨੂੰ ਮਾਨਸਿਕ ਤੌਰ ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਕਾਰਨ ਉਸਨੇ ਆਪਣੇ ਪਤੀ, ਸਹੁਰਾ ਅਤੇ ਸੱਸ ਖਿਲਾਫ ਮਾਮਲਾ ਦਰਜ ਕਰਵਾਇਆ ਹੈ।

ਇਹ ਵੀ ਪੜੋ: ਅੰਬੇਡਕਰ ਜੈਯੰਤੀ 'ਤੇ ਸੁਖਬੀਰ ਬਾਦਲ ਦਾ ਵੱਡਾ ਐਲਾਨ, ਸੱਤਾ 'ਚ ਆਉਣ 'ਤੇ ਦਲਿਤ ਹੋਵੇਗਾ ਉਪ-ਪ੍ਰਧਾਨ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦਰਖਾਸਤ ’ਤੇ ਜਾਂਚ ਕੀਤੇ ਜਾਣ ਤੋਂ ਬਾਅਦ ਐਸਐਸਪੀ ਅੰਮ੍ਰਿਤਸਰ ਦਿਹਾਤੀ ਵੱਲੋਂ ਇਜਾਜਤ ਮਿਲਣ ਤੋਂ ਬਾਅਦ ਮੁਲਜਮ ਜਤਿੰਦਰਪਾਲ ਸਿੰਘ, ਮੁਲਜਮ ਸੁਰਜੀਤ ਸਿੰਘ, ਅਤੇ ਮੁਲਜ਼ਮ ਕੁਲਵਿੰਦਰ ਕੌਰ ਵਾਸੀ ਮਹਿਤਾ ਚੌਂਕ ਖਿਲਾਫ ਜੁਰਮ 498-ਏ, 494, 120 ਬੀ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ABOUT THE AUTHOR

...view details