ਅੰਮ੍ਰਿਤਸਰ: ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸ਼ੰਕਿਆਂ ਨੂੰ ਦੂਰ ਕਰਨ ਲਈ ਮੰਗਲਵਾਰ ਨੂੰ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਵਰਚੁਅਲ ਮੀਟਿੰਗ ਸੱਦੀ ਸੀ। ਪਰ ਇਸ ਮੀਟਿੰਗ ਵਿੱਚ ਕਿਸਾਨਾਂ ਦੀ ਬਜਾਏ ਜ਼ਿਆਦਾਤਰ ਭਾਜਪਾ ਵਰਕਰ ਹੀ ਪਹੁੰਚੇ।
ਖੇਤੀ ਕਾਨੂੰਨ: ਭਾਜਪਾ ਵੱਲੋਂ ਸੱਦੀ ਮੀਟਿੰਗ 'ਚ ਪਹੁੰਚੇ 'ਨਕਲੀ ਕਿਸਾਨ', ਨਹੀਂ ਪਤਾ ਸੀ ਮੀਟਿੰਗ ਦੇ ਵਿਸ਼ੇ ਬਾਰੇ
ਨਵੇਂ ਖੇਤੀ ਕਾਨੂੰਨਾਂ ਬਾਰੇ ਕੇਂਦਰੀ ਮੰਤਰੀ ਹਰਦੀਪ ਪੁਰੀ ਵੱਲੋਂ ਸੱਦੀ ਵਰਚੁਅਲ ਮੀਟਿੰਗ ਵਿੱਚ ਕਿਸਾਨਾਂ ਦੀ ਬਜਾਏ ਜ਼ਿਆਦਾਤਰ ਭਾਜਪਾ ਵਰਕਰ ਹੀ ਪਹੁੰਚੇ। ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਇਹ ਮੀਟਿੰਗ ਕਿਸ ਮੁੱਦੇ ਨੂੰ ਲੈ ਕੇ ਸੱਦੀ ਗਈ ਹੈ।
ਪੱਤਰਕਾਰਾਂ ਨੇ ਜਦੋਂ ਉੱਥੇ ਕਿਸਾਨਾਂ ਦੀ ਥਾਂ ਪਹੁੰਚੇ ਭਾਜਪਾ ਵਰਕਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਉਹ ਭਾਜਪਾ ਪ੍ਰਧਾਨ ਦੇ ਕਹਿਣ 'ਤੇ ਆਏ ਹਨ। ਜਿਨ੍ਹਾਂ ਨੂੰ ਖੇਤੀ ਕਾਨੂੰਨਾਂ ਬਾਰੇ ਕੁਝ ਨਹੀਂ ਪਤਾ ਸੀ। ਇੱਥੋਂ ਤੱਕ ਭਾਜਪਾ ਵਰਕਰਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਇਹ ਮੀਟਿੰਗ ਕਿਸ ਮੁੱਦੇ ਨੂੰ ਲੈ ਕੇ ਸੱਦੀ ਗਈ ਹੈ। ਉਨ੍ਹਾਂ ਕਿਹਾ ਉਨ੍ਹਾਂ ਦੇ ਕੋਲ ਆਪਣੀ ਕੋਈ ਜ਼ਮੀਨ ਨਹੀਂ ਹੈ। ਅਜਿਹਾ ਲਗਦਾ ਸੀ ਕਿ ਭਾਜਪਾ ਦੇ ਨੇਤਾਵਾਂ ਨੇ ਨਕਲੀ ਕਿਸਾਨਾਂ ਨੂੰ ਬੈਠਾਇਆ ਹੋਇਆ ਸੀ।
ਉੱਥੇ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਕਿਸਾਨਾਂ ਦੇ ਸ਼ੰਕਿਆਂ ਨੂੰ ਗੱਲਬਾਤ ਰਾਹੀਂ ਦੂਰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ।