ਅੰਮ੍ਰਿਤਸਰ: ਕੋਰੋਨਾ ਮਹਾਮਾਰੀ ਦੇ ਵਧਦੇ ਪ੍ਰਕੋਪ ਨੂੰ ਠੱਲ੍ਹ ਪਾਉਣ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਦੇ ਨਿਰਦੇਸ਼ਾ ਤੇ ਸਿਵਲ ਸਰਜਨ ਅੰਮ੍ਰਿਤਸਰ ਵੱਲੋ ਬਾਰਡਰ ਜੋਨ ਟਰੇਡ ਇੰਡਸਟਰੀ ਦੇ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਦੇ ਸਹਿਯੋਗ ਅਤੇ ਹੋਰ ਮੰਡੀਆਂ ਦੇ ਵਪਾਰੀਆਂ ਨਾਲ ਮੀਟਿੰਗ ਕਰ ਉਨ੍ਹਾਂ ਨੂੰ ਕੋਰੋਨਾ ਪ੍ਰਤੀ ਸੁਚੇਤ ਕਰਦਿਆਂ ਕੋਰੋਨਾ ਵੈਕਸੀਨ ਲਗਵਾਉਣ ਲਈ ਅਪੀਲ ਕੀਤੀ ਗਈ।
ਕੋਰੋਨਾ ਵੈਕਸੀਨ ਮੁਹਿੰਮ ਤਹਿਤ ਵਪਾਰੀ ਤੇ ਸਿਹਤ ਵਿਭਾਗ ਹੋਇਆ ਇੱਕਜੁਟ
ਕੋਰੋਨਾ ਨੂੰ ਠੱਲ ਪਾਉਣ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਦੇ ਨਿਰਦੇਸ਼ਾਂ ਤੇ ਸਿਵਲ ਸਰਜਨ ਅੰਮ੍ਰਿਤਸਰ ਵੱਲੋ ਬਾਰਡਰ ਜ਼ੋਨ ਟਰੇਡ ਇੰਡਸਟਰੀ ਦੇ ਸਹਿਯੋਗ ਅਤੇ ਹੋਰ ਮੰਡੀਆਂ ਦੇ ਵਪਾਰੀਆਂ ਨਾਲ ਮੀਟਿੰਗ ਕਰ ਉਨ੍ਹਾਂ ਨੂੰ ਕੋਰੋਨਾ ਪ੍ਰਤੀ ਸੁਚੇਤ ਕਰਦਿਆਂ ਕੋਰੋਨਾ ਵੈਕਸੀਨ ਲਗਵਾਉਣ ਲਈ ਅਪੀਲ ਕੀਤੀ ਗਈ।
ਕੋਰੋਨਾ ਵੈਕਸੀਨ ਮੁਹਿੰਮ ਤਹਿਤ ਵਪਾਰੀ ਵਰਗ ਅਤੇ ਸਿਹਤ ਵਿਭਾਗ ਹੋਇਆ ਇੱਕਜੁਟ
ਇਲਾਕਿਆਂ ਵਿਚ ਕਰੋਨਾ ਵੈਕਸੀਨ ਦਾ ਕੈਪ ਲਗਾਉਣ ਪ੍ਰਤੀ ਸੁਝਾਵ ਮੰਗੇ ਗਏ। ਜਿਸ ਦੇ ਚਲਦੇ ਬਾਰਡਰ ਜੋਨ ਟਰੇਡ ਐਡ ਇੰਡਸਟਰੀ ਦੇ ਮੈਬਰਾਂ ਵੱਲੋ ਕਰੋਨਾ ਮਹਾਂਮਾਰੀ ਦੇ ਖਾਤਮੇ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਦਿਆਂ ਆਪਣੇ ਇਲਾਕੇ ਵਿਚ ਵਾਪਰਿਆਂ, ਮਜ਼ਦੂਰਾ ਅਤੇ ਦੁਕਾਨਦਾਰਾਂ ਨੂੰ ਕੋਰੋਨਾ ਵੈਕਸੀਨ ਦੀ ਡੋਜ ਲਗਵਾਉਣ ਲਈ ਸਿਵਲ ਸਰਜਨ ਅੰਮ੍ਰਿਤਸਰ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੈਪ ਲਗਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।