ਅੰਮ੍ਰਿਤਸਰ:ਸ਼੍ਰੋਮਣੀ ਅਕਾਲੀ ਦਲ(Shiromani Akali Dal) ਅਤੇ ਭਾਰਤੀ ਜਨਤਾ ਪਾਰਟੀ ਦੇ ਸਮੇਂ ਬਣਾਈ ਗਈ। ਬੀਆਰਟੀਐਸ ਪ੍ਰੋਜੈਕਟ(BRTS project) ਹਮੇਸ਼ਾਂ ਹੀ ਵਿਵਾਦਾਂ ਵਿੱਚ ਰਹਿੰਦੀ ਹੈ, ਉੱਥੇ ਹੀ ਲਗਾਤਾਰ ਇਸ ਬੀਆਰਟੀਐੱਸ ਪ੍ਰਾਜੈਕਟ ਵਿੱਚ ਦੌੜਨ ਵਾਲੀ ਬੱਸਾਂ ਦਾ ਕਈ ਵਾਰ ਐਕਸੀਡੈਂਟ ਹੋਣ ਦੀ ਖ਼ਬਰਾਂ ਵੀ ਆਉਂਦੀਆਂ ਹਨ।
ਉੱਥੇ ਬੀਤੇ ਕੁਝ ਸਮੇਂ ਪਹਿਲਾਂ ਵੀ ਇੱਕ ਆਟੋ ਅਤੇ ਬੀਆਰਟੀਐੱਸ ਪ੍ਰਾਜੈਕਟ ਦੀ ਬੱਸ ਦਾ ਐਕਸੀਡੈਂਟ(Bus accident) ਹੋਇਆ ਸੀ। ਪਰ ਅੱਜ ਇਸ ਬੱਸ ਦੀ ਲਪੇਟ 'ਚ ਆਉਣ ਕਰਕੇ ਇਕ ਨੌਜਵਾਨ ਜਿਸ ਦਾ ਨਾਮ ਲਵਪ੍ਰੀਤ ਸੀ, ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਉਥੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਪੁਲਿਸ ਵੱਲੋਂ ਬੱਸ ਡਰਾਈਵਰ ਦੇ ਖਿਲਾਫ਼ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ।
ਇਸ ਬੀਆਰਟੀਐੱਸ ਪ੍ਰਾਜੈਕਟ ਦੇ ਬੱਸ ਡਰਾਈਵਰ ਲਗਾਤਾਰ ਹੀ ਐਕਸੀਡੈਂਟ ਦਾ ਸ਼ਿਕਾਰ ਵੀ ਬਣਦੇ ਹਨ, ਉਥੇ ਦੂਸਰੇ ਪਾਸੇ ਅੱਜ ਦੀ ਗੱਲ ਕੀਤੀ ਜਾਵੇ ਅਤੇ ਅੰਮ੍ਰਿਤਸਰ ਦੇ ਦੇ ਮਾਲ ਆਫ਼ ਅੰਮ੍ਰਿਤਸਰ ਦੇ ਨਜ਼ਦੀਕ ਬੀਆਰਟੀਐੱਸ ਪ੍ਰਾਜੈਕਟ ਦੀ ਬੱਸ ਹੇਠਾਂ ਆਉਣ ਕਰਕੇ ਇੱਕ ਨੌਜਵਾਨ ਦੀ ਮੌਤ ਹੋਈ।