ਪੰਜਾਬ

punjab

ETV Bharat / state

Amritsar News: ਖੇਤ ਵਿੱਚ ਪਰਾਲੀ ਨੂੰ ਲੱਗੀ ਅੱਗ ਦੀ ਚਪੇਟ 'ਚ ਆਇਆ ਵਿਅਕਤੀ, ਜਿਊਂਦਾ ਸੜਿਆ

ਲੋਪੋਕੇ ਚੋਗਾਵਾਂ ਰੋਡ ਉਤੇ ਪਰਾਲੀ ਨੂੰ ਲਾਈ ਅੱਗ ਦੀ ਲਪੇਟ ਵਿੱਚ ਇਕ ਮੋਟਰਸਾਈ ਸਵਾਰ ਆ ਗਿਆ। ਜਿਸ ਦੀ ਬੁਰੀ ਤਰ੍ਹਾਂ ਝੁਲਸਣ ਕਾਰਨ ਮੌਤ ਹੋ ਗਈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

The person caught in the fire on the stubble, burned alive
ਖੇਤ ਵਿੱਚ ਪਰਾਲੀ ਨੂੰ ਲੱਗੀ ਅੱਗ ਦੀ ਚਪੇਟ 'ਚ ਆਇਆ ਵਿਅਕਤੀ, ਜਿਊਂਦਾ ਸੜਿਆ

By

Published : May 11, 2023, 9:10 AM IST

ਖੇਤ ਵਿੱਚ ਪਰਾਲੀ ਨੂੰ ਲੱਗੀ ਅੱਗ ਦੀ ਚਪੇਟ 'ਚ ਆਇਆ ਵਿਅਕਤੀ, ਜਿਊਂਦਾ ਸੜਿਆ

ਅੰਮ੍ਰਿਤਸਰ :ਅੰਮ੍ਰਿਤਸਰ ਦੇ ਲੋਪੋਕੇ ਚੋਗਾਵਾਂ ਰੋਡ ਉਤੇ ਕਣਕ ਦੀ ਨਾੜ ਨੂੰ ਲੱਗੀ ਅੱਗ ਨਾਲ ਮੋਟਰਸਾਇਕਲ ਸਵਾਰ ਵਿਅਕਤੀ ਦੀ ਸੜ ਕੇ ਸੁਆਹ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਨਾੜ ਨੂੰ ਲੱਗੀ ਅੱਗ ਦਾ ਧੂੰਆਂ ਬਹੁਤ ਤੇਜ਼ ਸੀ, ਜਿਸ ਕਾਰਨ ਉਥੋਂ ਗੁਜ਼ਰ ਰਿਹਾ ਮੋਟਰਸਾਈਕਲ ਸਵਾਰ ਆਪਣਾ ਕੰਟਰੋਲ ਗੁਆ ਬੈਠਾ ਤੇ ਖੇਤ ਵਿੱਚ ਜਾ ਡਿੱਗਾ ਤੇ ਅੱਗ ਦੀ ਲਪੇਟ ਵਿੱਚ ਆ ਗਿਆ। ਇਸ ਦੌਰਾਨ ਉਸ ਦੀ ਮੌਕੇ ਉਤੇ ਹੀ ਝੁਲਸਣ ਕਾਰਨ ਮੌਤ ਹੋ ਗਈ।

ਨਹੀਂ ਮਿਲਿਆ ਸੰਭਲਣ ਦਾ ਮੌਕਾ :ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ ਵਾਸੀ ਪਿੰਡ ਕੋਹਾਲਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਬੁੱਧਵਾਰ ਦੁਪਹਿਰ ਨੂੰ ਵਾਪਰੀ। ਮ੍ਰਿਤਕ ਸੁਖਦੇਵ ਸਿੰਘ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ। ਜਦੋਂ ਉਹ ਲੋਪੋਕੇ ਸਥਿਤ ਸੈਕਰਡ ਹਾਰਟ ਕਾਨਵੈਂਟ ਸਕੂਲ ਨੇੜੇ ਪਹੁੰਚਿਆ ਤਾਂ ਪਰਾਲੀ ਦੇ ਧੂੰਏਂ ਕਾਰਨ ਉਸ ਦਾ ਮੋਟਰਸਾਈਕਲ 'ਤੇ ਕੰਟਰੋਲ ਗੁਆ ਬੈਠਾ। ਉਸਦਾ ਮੋਟਰਸਾਈਕਲ ਪਹਿਲਾਂ ਸੜਕ ਤੋਂ ਫਿਸਲ ਗਿਆ ਅਤੇ ਫਿਰ ਖੇਤ ਵਿੱਚ ਜਾ ਡਿੱਗਿਆ। ਇਸ ਤੋਂ ਪਹਿਲਾਂ ਕਿ ਉਹ ਆਪਣੇ ਆਪ 'ਤੇ ਕਾਬੂ ਪਾਉਂਦਾ, ਅੱਗ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਕਿਹਾ ਜਾ ਰਿਹਾ ਹੈ ਕਿ ਆਲੇ ਦੁਆਲੇ ਦੇ ਲੋਕਾਂ ਨੇ ਮ੍ਰਿਤਕ ਵਿਅਕਤੀ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸਨੂੰ ਬਚਾ ਨਹੀਂ ਸਕੇ।

  1. Explosion Near Golden Temple: ਦੇਰ ਰਾਤ ਦਰਬਾਰ ਸਾਹਿਬ ਕੋਲ ਮੁੜ ਹੋਇਆ ਧਮਾਕਾ, 5 ਮੁਲਜ਼ਮ ਗ੍ਰਿਫਤਾਰ
  2. ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਮਾਲਕ ਦਾ ਬੱਚਾ ਕੀਤਾ ਅਗਵਾਹ, ਪੁਲਿਸ 18 ਘੰਟਿਆਂ ਵਿੱਚ ਸੁਲਝਾਇਆ ਮਾਮਲਾ
  3. ਪੰਜਾਬ ਪੁਲਿਸ ਦੀ ਸਮਾਜ ਵਿਰੋਧੀ ਲੋਕਾਂ ਤੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ, ਪੜ੍ਹੋ ਕਿੰਨੀਆਂ ਹੋਈਆਂ ਐਫਆਈਆਰਜ਼ ਦਰਜ


ਥਾਣਾ ਲੋਪੋਕੇ ਦੇ ਪੁਲਿਸ ਅਧਿਕਾਰੀ ਪੁੱਜੇ ਮੌਕੇ ਉਤੇ ਜਾਂਚ ਕੀਤੀ ਸ਼ੁਰੂ :ਇਸ ਮੌਕੇ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 40 ਸਾਲ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਕਿਸੇ ਨੇ ਨੇ ਫਸਲ ਦੀ ਵਾਢੀ ਕਟਾਈ ਤੋਂ ਬਾਅਦ ਨਾੜ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਪੰਚਾਇਤੀ ਜ਼ਮੀਨ ਹੈ। ਇਸ ਦੀ ਵਾਹੀ ਕੌਣ ਕਰ ਰਿਹਾ ਸੀ ਇਸ ਦਾ ਪਤਾ ਲਗਾਇਆ ਜਾਵੇਗਾ ਜੋ ਵੀ ਦੋਸ਼ੀ ਹੈ ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ :ਥਾਣਾ ਲੋਪੋਕੇ ਦੇ ਐਸਐਚਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਖੇਤ ਵਿੱਚੋਂ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਲਾਸ਼ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ। ਪੁਲੀਸ ਟੀਮ ਖੇਤ ਦੇ ਮਾਲਕ ਦੀ ਪਛਾਣ ਕਰ ਰਹੀ ਹੈ। ਖੇਤ ਦੇ ਮਾਲਕ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 304-ਏ, 427, 188 ਦੇ ਤਹਿਤ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

ABOUT THE AUTHOR

...view details